ਅਰਜਨ ਢਿੱਲੋਂ ਦੀ ਨਵੀਂ ਐਲਬਮ ‘ਆਵਾਰਾ’ ਦਾ ਪੋਸਟਰ ਤੇ ਰਿਲੀਜ਼ ਡੇਟ ਆਈ ਸਾਹਮਣੇ

11/19/2021 1:13:04 PM

ਚੰਡੀਗੜ੍ਹ (ਬਿਊਰੋ)– ਪੰਜਾਬੀ ਕਲਾਕਾਰ ਅਰਜਨ ਢਿੱਲੋਂ ਨੇ ਥੋੜ੍ਹੇ ਸਮੇਂ ’ਚ ਹੀ ਦਰਸ਼ਕਾਂ ਦਾ ਖ਼ੂਬ ਪਿਆਰ ਹਾਸਲ ਕੀਤਾ ਹੈ। ਭਾਵੇਂ ਆਪਣੀ ਗਾਇਕੀ ਹੋਵੇ ਜਾਂ ਗੀਤ, ਅਰਜਨ ਢਿੱਲੋਂ ਨੇ ਆਪਣੇ ਬੇਮਿਸਾਲ ਕੰਮ ਨਾਲ ਸਭ ਨੂੰ ਹੈਰਾਨ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਅਰਜਨ ਨੇ ਆਪਣੀ ਆਉਣ ਵਾਲੀ ਐਲਬਮ ਬਾਰੇ ਕੁਝ ਸੰਕੇਤ ਦਿੱਤੇ ਸਨ ਕਿਉਂਕਿ ਉਨ੍ਹਾਂ ਨੇ ਸਿਨੇਮੈਟੋਗ੍ਰਾਫਰ ਬਲਜੀਤ ਸਿੰਘ ਦਿਓ ਨਾਲ ਇਕ ਤਸਵੀਰ ਸਾਂਝੀ ਕੀਤੀ ਸੀ।

ਇੰਨਾ ਹੀ ਨਹੀਂ, ਆਪਣੇ ਇਕ ਸਵਾਲ-ਜਵਾਬ ਸੈਸ਼ਨ ’ਚ ਉਨ੍ਹਾਂ ਇਹ ਵੀ ਖ਼ੁਲਾਸਾ ਕੀਤਾ ਸੀ ਕਿ ਉਹ ਜਲਦ ਹੀ ਐਲਬਮ ਲੈ ਕੇ ਆ ਰਹੇ ਹਨ ਤੇ ਇਕ ਦਿਨ ’ਚ ਪੂਰੀ ਐਲਬਮ ਰਿਲੀਜ਼ ਹੋ ਜਾਵੇਗੀ। ਅਰਜਨ ਨੇ ਸਾਬਿਤ ਕਰ ਦਿੱਤਾ ਹੈ ਕਿ ਉਹ ਸਮਝਦਾਰ ਹਨ। ਗਾਇਕ ਨੇ ਆਖਿਰਕਾਰ ਆਪਣੀ ਆਉਣ ਵਾਲੀ ਐਲਬਮ ਦਾ ਪੋਸਟਰ ਸਾਂਝਾ ਕਰ ਦਿੱਤਾ ਹੈ।

ਇਹ ਖ਼ਬਰ ਵੀ ਪੜ੍ਹੋ : ਖੇਤੀ ਕਾਨੂੰਨ ਵਾਪਸ ਲੈਣ ਦੇ ਫ਼ੈਸਲੇ ’ਤੇ ਭੜਕੀ ਕੰਗਨਾ ਰਣੌਤ, ਭਾਰਤ ਨੂੰ ਆਖਿਆ ‘ਜਿਹਾਦੀ ਮੁਲਕ’

‘ਆਵਾਰਾ’ ਨਾਂ ਦੀ ਇਹ ਐਲਬਮ 25 ਨਵੰਬਰ ਨੂੰ ਰਿਲੀਜ਼ ਹੋਵੇਗੀ। ਜਿਵੇਂ ਕਿਹਾ ਗਿਆ ਹੈ, ਉਹ ਇਕ ਦਿਨ ’ਚ ਸਾਰੇ ਗੀਤ ਰਿਲੀਜ਼ ਕਰ ਦੇਣਗੇ। ਦਿਲਚਸਪ ਗੱਲ ਇਹ ਹੈ ਕਿ ਗੀਤ ਸਾਡੇ ਟੀਨਏਜ ਦੇ ਦਿਨਾਂ ਨਾਲ ਜੁੜੇ ਹੋਣਗੇ, ਜਦੋਂ ਹਰ ਕੋਈ ਆਪਣੇ ਦੋਸਤਾਂ ਨਾਲ ਮਸਤੀ ਕਰਦਾ ਹੁੰਦਾ ਸੀ।

 
 
 
 
 
View this post on Instagram
 
 
 
 
 
 
 
 
 
 
 

A post shared by A W A R A (@arjandhillonofficial)

ਕ੍ਰੈਡਿਟ ਦੀ ਗੱਲ ਕਰੀਏ ਤਾਂ ਇਸ ਨੂੰ ਬ੍ਰਾਊਨ ਸਟੂਡੀਓਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਜਾਵੇਗਾ। ਹੁਣ ਪ੍ਰਸ਼ੰਸਕ ਸੱਚਮੁੱਚ ਉਤਸ਼ਾਹਿਤ ਹਨ ਤੇ ਅਰਜਨ ਢਿੱਲੋਂ ਦੀ ਨਵੀਂ ਇੰਸਟਾਗ੍ਰਾਮ ਪੋਸਟ ਦੇ ਕੁਮੈਂਟ ਸੈਕਸ਼ਨ ’ਚ ਆਪਣਾ ਉਤਸ਼ਾਹ ਜ਼ਾਹਿਰ ਕਰ ਰਹੇ ਹਨ। ਉਦੋਂ ਤਕ ਅਸੀਂ ਸਾਰੇ ਉਨ੍ਹਾਂ ਦੀ ਐਲਬਮ ‘ਆਵਾਰਾ’ ਦੇ ਰਿਲੀਜ਼ ਹੋਣ ਦੀ ਉਡੀਕ ਕਰ ਸਕਦੇ ਹਾਂ ਕਿਉਂਕਿ ਪੁੱਠੀ ਗਿਣਤੀ ਸ਼ੁਰੂ ਹੋ ਗਈ ਹੈ।

ਨੋਟ– ਇਸ ਐਲਬਮ ਦੀ ਤੁਸੀਂ ਕਿੰਨੀ ਕੁ ਉਡੀਕ ਕਰ ਰਹੇ ਹੋ? ਕੁਮੈਂਟ ਕਰਕੇ ਦੱਸੋ।

Rahul Singh

This news is Content Editor Rahul Singh