ਖ਼ਾਨ ਬ੍ਰਦਰਸ ਨੇ ਰੀਕ੍ਰਿਏਟ ਕੀਤਾ ਇਸ ਫ਼ਿਲਮ ਦਾ ਸੀਨ, ਦੇਖ ਕੇ ਤੁਹਾਨੂੰ ਯਾਦ ਆਉਣਗੇ ਸਲਮਾਨ-ਅਰਬਾਜ਼

02/21/2024 12:30:08 PM

ਮੁੰਬਈ (ਬਿਊਰੋ)– ਅਰਬਾਜ਼ ਖ਼ਾਨ ਦਾ ਪੁੱਤਰ ਅਰਹਾਨ ਖ਼ਾਨ ਫ਼ਿਲਮ ਇੰਡਸਟਰੀ ਦੇ ਸਭ ਤੋਂ ਪਸੰਦੀਦਾ ਸਟਾਰ ਕਿਡਸ ’ਚੋਂ ਇਕ ਹੈ। ਉਸ ਦੇ ਇੰਸਟਾਗ੍ਰਾਮ ਅਕਾਊਂਟ ’ਤੇ ਉਸ ਦੀ ਬਹੁਤ ਵੱਡੀ ਫੈਨ ਫਾਲੋਇੰਗ ਹੈ ਤੇ ਜਦੋਂ ਵੀ ਉਹ ਕੁਝ ਪੋਸਟ ਕਰਦਾ ਹੈ ਤਾਂ ਉਸ ਦੀ ਪੋਸਟ ਕੁਝ ਹੀ ਸਮੇਂ ’ਚ ਵਾਇਰਲ ਹੋ ਜਾਂਦੀ ਹੈ। ਅਰਹਾਨ ਨੂੰ ਆਪਣੇ ਪ੍ਰਸ਼ੰਸਕਾਂ ਤੇ ਫਾਲੋਅਰਸ ਦਾ ਬਹੁਤ ਪਿਆਰ ਮਿਲਦਾ ਹੈ। ਮਲਾਇਕਾ ਅਰੋੜਾ ਦੇ ਪੁੱਤਰ ਅਰਹਾਨ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਸੋਹੇਲ ਖ਼ਾਨ ਦੇ ਪੁੱਤਰ ਨਿਰਵਾਨ ਖ਼ਾਨ ਨਾਲ ਕੁਝ ਸ਼ਾਨਦਾਰ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ ’ਚ ਉਹ ਸਲਮਾਨ ਖ਼ਾਨ ਤੇ ਅਰਬਾਜ਼ ਖ਼ਾਨ ਦੀ ਸੁਪਰਹਿੱਟ ਫ਼ਿਲਮ ਦੇ ਆਈਕੋਨਿਕ ਸੀਨ ਨੂੰ ਰੀਕ੍ਰਿਏਟ ਕਰਦੇ ਨਜ਼ਰ ਆ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ : ਦੂਜੀ ਵਾਰ ਮਾਤਾ-ਪਿਤਾ ਬਣੇ ਵਿਰਾਟ-ਅਨੁਸ਼ਕਾ, ਅਦਾਕਾਰਾ ਨੇ ਪੁੱਤਰ ਨੂੰ ਦਿੱਤਾ ਜਨਮ, ਜਾਣੋ ਕੀ ਰੱਖਿਆ ਨਾਂ

ਅਰਹਾਨ-ਨਿਰਵਾਨ ਨੇ ਫ਼ਿਲਮ ਦੇ ਸੀਨ ਨੂੰ ਰੀਕ੍ਰਿਏਟ ਕੀਤਾ
ਖ਼ਾਨ ਬ੍ਰਦਰਸ ਹਮੇਸ਼ਾ ਕਿਸੇ ਨਾ ਕਿਸੇ ਕਾਰਨ ਸੁਰਖ਼ੀਆਂ ’ਚ ਰਹਿੰਦੇ ਹਨ। ਸਲਮਾਨ ਖ਼ਾਨ, ਅਰਬਾਜ਼ ਖ਼ਾਨ ਤੇ ਸੋਹੇਲ ਖ਼ਾਨ ਤੋਂ ਬਾਅਦ ਹੁਣ ਅਰਹਾਨ ਖ਼ਾਨ ਤੇ ਨਿਰਵਾਨ ਖ਼ਾਨ ਲਾਈਮਲਾਈਟ ’ਚ ਹਨ। 20 ਫਰਵਰੀ ਨੂੰ ਅਰਹਾਨ ਖ਼ਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਪਰਿਵਾਰਕ ਤਸਵੀਰਾਂ ਸ਼ੇਅਰ ਕੀਤੀਆਂ ਸਨ। ਅਰਬਾਜ਼ ਖ਼ਾਨ ਤੇ ਸੋਹੇਲ ਖ਼ਾਨ ਦੇ ਪੁੱਤਰ ਅਰਹਾਨ ਖ਼ਾਨ-ਨਿਰਵਾਨ ਖ਼ਾਨ ਨੇ ਸਲਮਾਨ ਖ਼ਾਨ ਦੀ ਸੁਪਰਹਿੱਟ ਫ਼ਿਲਮ ‘ਹੈਲੋ ਬ੍ਰਦਰ’ ਦੇ ਸੀਨ ਨੂੰ ਰੀਕ੍ਰਿਏਟ ਕੀਤਾ ਹੈ।

ਤਸਵੀਰ ਦੇਖ ਕੇ ਤੁਹਾਨੂੰ ਸਲਮਾਨ-ਅਰਬਾਜ਼ ਦੀ ਯਾਦ ਆ ਜਾਵੇਗੀ
ਇਹ ਤਸਵੀਰਾਂ ਖ਼ਾਨ ਬ੍ਰਦਰਸ ਨੇ ਸ਼ੇਅਰ ਕੀਤੀਆਂ ਹਨ। ਪਹਿਲੀ ਤਸਵੀਰ ’ਚ ਅਰਹਾਨ ਤੇ ਸੋਹੇਲ ਖ਼ਾਨ ਦੇ ਪੁੱਤਰ ਨਿਰਵਾਨ ਨੂੰ ਇਕੱਠੇ ਬਾਈਕ ਚਲਾਉਂਦੇ ਦੇਖਿਆ ਜਾ ਸਕਦਾ ਹੈ, ਇਸੇ ਤਰ੍ਹਾਂ ਦੂਜੀ ਤਸਵੀਰ ’ਚ ਸਲਮਾਨ ਖ਼ਾਨ ਤੇ ਅਰਬਾਜ਼ ਖ਼ਾਨ ਨੂੰ ਬਾਈਕ ਚਲਾਉਂਦੇ ਦੇਖਿਆ ਜਾ ਸਕਦਾ ਹੈ। ਕੁਝ ਤਸਵੀਰਾਂ ’ਚ ਅਰਹਾਨ ਨੇ ਕ੍ਰਿਕਟ ਖੇਡਦਿਆਂ, ਕੁਝ ਕੁਦਰਤ ਦੀਆਂ ਤਸਵੀਰਾਂ, ਕੁੱਤੇ ਤੇ ਟੀ. ਵੀ. ਸਕ੍ਰੀਨ ਦੀ ਝਲਕ ਸ਼ੇਅਰ ਕੀਤੀ ਹੈ। ਤਸਵੀਰਾਂ ਸ਼ੇਅਰ ਕਰਦਿਆਂ ਅਰਹਾਨ ਨੇ ਲਿਖਿਆ, ‘ਬ੍ਰਦਰਸ, ਬਾਈਕਸ ਤੇ ਬਾਈਸੈਪਸ।’’

 
 
 
 
 
View this post on Instagram
 
 
 
 
 
 
 
 
 
 
 

A post shared by Arhaan Khan (@iamarhaankhan)

ਅਰਹਾਨ ਖ਼ਾਨ ਦਾ ਜਲਵਾ
ਕੁਝ ਹਫ਼ਤੇ ਪਹਿਲਾਂ ਅਰਹਾਨ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਕਈ ਤਸਵੀਰਾਂ ਸ਼ੇਅਰ ਕੀਤੀਆਂ ਸਨ। ਪਹਿਲੀ ਤਸਵੀਰ ’ਚ ਉਹ ਆਪਣੀ ਮਾਂ ਮਲਾਇਕਾ ਅਰੋੜਾ ਨਾਲ ਪੋਜ਼ ਦਿੰਦਾ ਨਜ਼ਰ ਆਇਆ ਸੀ, ਜਦਕਿ ਕੁਝ ਤਸਵੀਰਾਂ ’ਚ ਉਹ ਆਪਣੇ ਦੋਸਤਾਂ ਨਾਲ ਵੀ ਨਜ਼ਰ ਆ ਰਿਹਾ ਸੀ। ਅਰਹਾਨ ਨੂੰ ਹਮੇਸ਼ਾ ਪਾਪਰਾਜ਼ੀ ਨਾਲ ਚੈਟ ਕਰਦੇ ਦੇਖਿਆ ਗਿਆ ਹੈ। ਅਰਹਾਨ ਖ਼ਾਨ ਆਏ ਦਿਨ ਸੋਸ਼ਲ ਮੀਡੀਆ ’ਤੇ ਆਪਣੀਆਂ ਪੋਸਟਾਂ ਨੂੰ ਲੈ ਕੇ ਸੁਰਖ਼ੀਆਂ ’ਚ ਰਹਿੰਦੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

Rahul Singh

This news is Content Editor Rahul Singh