ਮਲਾਇਕਾ ਨਾਲ ਤਲਾਕ ਮਗਰੋਂ ਅਰਬਾਜ਼ ਖ਼ਾਨ ਦਾ ਗਰਲਫਰੈਂਡ ਜਾਰਜੀਆ ਨਾਲ ਹੋਇਆ ਬ੍ਰੇਕਅੱਪ, ਜਾਣੋ ਵੱਖ ਹੋਣ ਦੀ ਵਜ੍ਹਾ

12/13/2023 11:52:20 AM

ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰ ਤੇ ਨਿਰਮਾਤਾ ਅਰਬਾਜ਼ ਖ਼ਾਨ ਇਕ ਮੁੜ ਸਿੰਗਲ ਹਨ। ਜੀ ਹਾਂ, ਮਲਾਇਕਾ ਅਰੋੜਾ ਨਾਲ ਤਲਾਕ ਤੋਂ ਬਾਅਦ ਅਰਬਾਜ਼ ਆਪਣੀ ਪ੍ਰੇਮਿਕਾ ਤੇ ਅਦਾਕਾਰਾ ਜਾਰਜੀਆ ਐਂਡਰਿਆਨੀ ਨੂੰ ਡੇਟ ਕਰ ਰਹੇ ਸਨ ਪਰ ਹੁਣ ਉਨ੍ਹਾਂ ਦਾ ਵੀ ਬ੍ਰੇਕਅੱਪ ਹੋ ਗਿਆ ਹੈ। ਮੰਗਲਵਾਰ ਨੂੰ ਜਾਰਜੀਆ ਐਂਡਰਿਆਨੀ ਨੇ ਖ਼ੁਦ ਅਰਬਾਜ਼ ਨਾਲ ਬ੍ਰੇਕਅੱਪ ਦੀ ਪੁਸ਼ਟੀ ਕੀਤੀ ਤੇ ਕਿਹਾ ਕਿ ਉਨ੍ਹਾਂ ਦੇ ਵਿਚਾਰ ਇਕ-ਦੂਜੇ ਨਾਲ ਮੇਲ ਨਹੀਂ ਖਾਂਦੇ।

ਇਹ ਖ਼ਬਰ ਵੀ ਪੜ੍ਹੋ : ਮਨਕੀਰਤ ਔਲਖ ਦੇ ਕਰੀਬੀ 'ਤੇ ਫਾਇਰਿੰਗ ਕਰਨ ਵਾਲਾ ਗ੍ਰਿਫ਼ਤਾਰ, ਪੰਜਾਬੀ ਮੁੰਡਿਆਂ ਨੇ ਚਲਾਈਆਂ ਸਨ ਗੋਲੀਆਂ

ਕਿਸੇ ਸਮੇਂ ਆਪਣੇ ਰਿਸ਼ਤੇ ਨੂੰ ਲੈ ਕੇ ਸੁਰਖ਼ੀਆਂ ’ਚ ਰਹਿਣ ਵਾਲੇ ਇਸ ਜੋੜੇ ਨੇ ਆਪਸੀ ਮਤਭੇਦਾਂ ਕਾਰਨ ਵੱਖ ਹੋਣ ਦਾ ਫ਼ੈਸਲਾ ਕੀਤਾ ਸੀ। ਜਾਰਜੀਆ ਨੇ ਕਿਹਾ, ‘‘ਸਾਨੂੰ ਇਹ ਫ਼ੈਸਲਾ ਲੈਣ ’ਚ ਕਾਫ਼ੀ ਸਮਾਂ ਲੱਗਾ ਪਰ ਆਖਿਰਕਾਰ ਅਸੀਂ ਆਪਸੀ ਸਹਿਮਤੀ ਨਾਲ ਵੱਖ ਹੋਣ ਦਾ ਫ਼ੈਸਲਾ ਕੀਤਾ। ਸਾਡੀਆਂ ਭਵਿੱਖੀ ਯੋਜਨਾਵਾਂ ਤੇ ਆਮ ਜੀਵਨ ਬਾਰੇ ਵੱਖਰਾ ਨਜ਼ਰੀਆ ਸੀ।’’

ਇਹ ਹੈ ਬ੍ਰੇਕਅੱਪ ਦੀ ਵਜ੍ਹਾ
ਜਾਰਜੀਆ ਨੇ ਇਸ ਗੱਲ ਤੋਂ ਇਨਕਾਰ ਕੀਤਾ ਕਿ ਮਲਾਇਕਾ ਅਰੋੜਾ ਉਸ ਦੇ ਤੇ ਅਰਬਾਜ਼ ਦੇ ਬ੍ਰੇਕਅੱਪ ਦਾ ਕਾਰਨ ਸੀ। ਜਾਰਜੀਆ ਨੇ ਕਿਹਾ, ‘‘ਮਲਾਇਕ ਵਲੋਂ ਤੋਂ ਕਦੇ ਕੋਈ ਦਖ਼ਲ ਨਹੀਂ ਆਇਆ। ਉਹ ਸਾਡੇ ਬ੍ਰੇਕਅੱਪ ਦਾ ਕਾਰਨ ਨਹੀਂ ਸੀ।’’ ‘ਕੈਰੋਲਿਨ ਕਾਮਾਕਸ਼ੀ’ ਫੇਮ ਅਦਾਕਾਰਾ ਨੇ ਉਨ੍ਹਾਂ ਦੇ ਬ੍ਰੇਕਅੱਪ ਲਈ ਪੈਦਾ ਹੋਈਆਂ ਪੇਚੀਦਗੀਆਂ ਬਾਰੇ ਵਿਸਥਾਰ ਨਾਲ ਦੱਸਿਆ।

34 ਸਾਲਾ ਜਾਰਜੀਆ ਨੇ ਅੱਗੇ ਕਿਹਾ, ‘‘ਮੈਂ ਰਿਸ਼ਤੇ ’ਚ ਸਾਂਝੇ ਹਿੱਤਾਂ ਦੀ ਕਦਰ ਕਰਦੀ ਹਾਂ ਪਰ ਦੁੱਖ ਦੀ ਗੱਲ ਹੈ ਕਿ ਅਸੀਂ ਕੋਈ ਆਪਸੀ ਹਿੱਤਾਂ ਨੂੰ ਸਾਂਝਾ ਨਹੀਂ ਕੀਤਾ, ਜੋ ਸਾਡੇ ਰਿਸ਼ਤੇ ਲਈ ਅਨੁਕੂਲ ਨਹੀਂ ਸੀ। ਮੈਂ ਆਪਣੀ ਮਰਜ਼ੀ ਅਨੁਸਾਰ ਜਿਊਣਾ ਪਸੰਦ ਕਰਦੀ ਹਾਂ। ਜੇ ਮੈਂ ਆਜ਼ਾਦ ਹਾਂ ਤੇ ਫ਼ੈਸਲਾ ਕਰਦੀ ਹਾਂ ਕਿ ਮੈਂ ਕਿਤੇ ਜਾਣਾ ਚਾਹੁੰਦੀ ਹਾਂ ਤਾਂ ਮੈਂ ਜਾਂਦੀ ਹਾਂ। ਜਦੋਂ ਉਸ ਦੀ (ਅਰਬਾਜ਼) ਦੀ ਸੋਚ ਇਸ ਤੋਂ ਬਿਲਕੁਲ ਵੱਖਰੀ ਸੀ ਤਾਂ ਇਹ ਠੀਕ ਨਹੀਂ ਸੀ। ਅਰਬਾਜ਼ ਬੈਠ ਕੇ ਫ਼ਿਲਮਾਂ ਤੇ ਡਾਕੂਮੈਂਟਰੀਜ਼ ਦੇਖਣਾ ਪਸੰਦ ਕਰਦੇ ਹਨ। ਮੈਂ ਬਹੁਤ ਵੱਖਰੀ ਹਾਂ, ਮੈਂ ਬੈਠ ਨਹੀਂ ਸਕਦੀ।’’

ਜਾਰਜੀਆ ਤੇ ਅਰਬਾਜ਼ ਦੋਸਤ ਹੀ ਰਹਿਣਗੇ
ਰੋਮਾਂਟਿਕ ਤਰੀਕੇ ਨਾਲ ਵੱਖ ਹੋਣ ਦੇ ਬਾਵਜੂਦ ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਉਹ ‘ਬਹੁਤ ਚੰਗੇ ਦੋਸਤ’ ਹਨ ਤੇ ਅਸੀਂ ਦੋਸਤ ਬਣੇ ਰਹਾਂਗੇ। ਜਾਰਜੀਆ ਨੇ ਕਿਹਾ, ‘‘ਬ੍ਰੇਕਅੱਪ ਤੋਂ ਬਾਅਦ ਲੋਕ ਕੌੜੇ ਹੋ ਜਾਂਦੇ ਹਨ ਤੇ ਉਨ੍ਹਾਂ ਕੋਲ ਇਕ-ਦੂਜੇ ਨੂੰ ਕਹਿਣ ਲਈ ਜ਼ਿਆਦਾ ਨਹੀਂ ਹੁੰਦਾ ਪਰ ਸਾਡੇ ਮਾਮਲੇ ’ਚ ਅਜਿਹਾ ਨਹੀਂ ਹੈ। ਅਸੀਂ ਅਜੇ ਵੀ ਮਜ਼ਾਕ ਕਰਦੇ ਹਾਂ ਤੇ ਮੈਂ ਅਜੇ ਵੀ ਉਸ ਦੀ ਸੰਗਤ ਦਾ ਅਨੰਦ ਲੈਂਦੀ ਹਾਂ। ਇਸ ਲਈ ਹਾਂ, ਅਸੀਂ ਅਜੇ ਵੀ ਸੰਪਰਕ ’ਚ ਹਾਂ।’’

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

Rahul Singh

This news is Content Editor Rahul Singh