ਏ. ਆਰ. ਰਹਿਮਾਨ ਦਾ ਪੁੱਤਰ ਹੋਇਆ ਵੱਡੇ ਹਾਦਸੇ ਦਾ ਸ਼ਿਕਾਰ, ਵਾਲ-ਵਾਲ ਬਚੀ ਜਾਨ

03/06/2023 9:52:34 AM

ਮੁੰਬਈ (ਬਿਊਰੋ) : ਪ੍ਰਸਿੱਧ ਬਾਲੀਵੁੱਡ ਸੰਗੀਤਕਾਰ ਅਤੇ ਗਾਇਕ ਏ. ਆਰ. ਰਹਿਮਾਨ ਦੇ ਪੁੱਤਰ ਅਮੀਨ ਨਾਲ ਜੁੜੀ ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਖ਼ਬਰ ਹੈ ਕਿ ਰਹਿਮਾਨ ਦਾ ਪੁੱਤਰ ਇਕ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਗਿਆ ਹੈ। 

ਦੱਸਿਆ ਜਾ ਰਿਹਾ ਹੈ ਕਿ ਬੀਤੇ ਵੀਰਵਾਰ ਇੱਕ ਗੀਤ ਦੀ ਸ਼ੂਟਿੰਗ ਦੌਰਾਨ ਅਮੀਨ ਨਾਲ ਵੱਡਾ ਹਾਦਸਾ ਵਾਪਰ ਗਿਆ, ਜਿਸ 'ਚ ਉਸ ਦੀ ਜਾਨ ਵਾਲ-ਵਾਲ ਬਚੀ। ਜਦੋਂ ਅਮੀਨ ਸ਼ੂਟਿੰਗ ਕਰ ਰਿਹਾ ਸੀ ਤਾਂ ਸੈੱਟ 'ਤੇ ਇਕ ਕਰੇਨ ਨਾਲ ਲਟਕਦਾ ਇਕ ਵੱਡਾ ਝੰਡਾ ਅਚਾਨਕ ਹੇਠਾਂ ਡਿੱਗ ਗਿਆ। ਇਸ ਦੌਰਾਨ ਅਮੀਨ ਉਸ ਝੰਡੇ ਦੇ ਹੇਠਾਂ ਹੀ ਸੀ, ਹਾਲਾਂਕਿ ਉਹ ਵਾਲ-ਵਾਲ ਬਚ ਗਿਆ। ਹੁਣ 3 ਦਿਨਾਂ ਬਾਅਦ ਉਸ ਨੇ ਇਸ ਘਟਨਾ ਦੀ ਜਾਣਕਾਰੀ ਆਪਣੇ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਹੈ।

ਇਸ ਦੌਰਾਨ ਅਮੀਨ ਨੇ ਕਿਹਾ, ''ਮੈਂ ਅੱਲ੍ਹਾ, ਮੇਰੇ ਮਾਤਾ-ਪਿਤਾ, ਪਰਿਵਾਰ, ਪਿਆਰਿਆਂ ਅਤੇ ਅਧਿਆਤਮਿਕ ਗੁਰੂ ਦਾ ਸ਼ੁਕਰਗੁਜ਼ਾਰ ਹਾਂ ਕਿ ਮੈਂ ਸੁਰੱਖਿਅਤ ਅਤੇ ਜ਼ਿੰਦਾ ਹਾਂ। ਤਿੰਨ ਦਿਨ ਪਹਿਲਾਂ ਮੈਂ ਇੱਕ ਗੀਤ ਦੀ ਸ਼ੂਟਿੰਗ ਕਰ ਰਿਹਾ ਸੀ ਅਤੇ ਮੈਨੂੰ ਟੀਮ 'ਤੇ ਭਰੋਸਾ ਸੀ ਕਿ ਉਹ ਇੰਜੀਨੀਅਰਿੰਗ ਅਤੇ ਸੁਰੱਖਿਆ ਦਾ ਧਿਆਨ ਰੱਖਣਗੇ। ਜਦੋਂ ਮੈਂ ਕੈਮਰੇ ਦੇ ਸਾਹਮਣੇ ਆਪਣੇ ਪ੍ਰਦਰਸ਼ਨ 'ਤੇ ਧਿਆਨ ਕੇਂਦਰਤ ਕਰ ਰਿਹਾ ਸੀ ਤਾਂ ਝੰਡਾ ਅਤੇ ਉਹ ਸਭ ਕੁਝ ਜਿਸ 'ਤੇ ਇਹ ਲਟਕਿਆ ਹੋਇਆ ਸੀ, ਕਰੇਨ ਤੋਂ ਡਿੱਗ ਗਿਆ। ਮੈਂ ਉਸ ਤੋਂ ਬਿਲਕੁਲ ਹੇਠਾਂ ਸੀ। ਜੇਕਰ ਇਹ ਇੱਥੇ ਜਾਂ ਉਥੇ ਕੁਝ ਇੰਚ ਹੁੰਦਾ ਜਾਂ ਕੁਝ ਸਕਿੰਟ ਪਹਿਲਾਂ ਜਾਂ ਬਾਅਦ 'ਚ ਹੁੰਦਾ ਤਾਂ ਸਭ ਕੁਝ ਮੇਰੇ ਸਿਰ 'ਤੇ ਡਿੱਗ ਜਾਣਾ ਸੀ। ਮੈਂ ਅਤੇ ਮੇਰੀ ਟੀਮ ਪੂਰੀ ਤਰ੍ਹਾਂ ਸਦਮੇ 'ਚ ਹਾਂ ਅਤੇ ਇਸ 'ਚੋਂ ਹਾਲੇ ਤੱਕ ਬਾਹਰ ਨਹੀਂ ਨਿਕਲ ਸਕੇ।''

ਦੱਸ ਦਈਏ ਕਿ ਏ. ਆਰ. ਅਮੀਨ ਨੇ ਹਾਦਸੇ ਤੋਂ ਬਾਅਦ ਦੋ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਲਟਕਦੀ ਕਰੇਨ ਅਤੇ ਡਿੱਗਿਆ ਝੰਡਾਬਰ ਨਜ਼ਰ ਆ ਰਿਹਾ ਹੈ। ਇਸ ਦੇ ਨਾਲ ਹੀ ਉਸ ਨੇ ਦੱਸਿਆ ਕਿ ਇਸ ਹਾਦਸੇ ਦੇ ਸਦਮੇ ਤੋਂ ਬਾਹਰ ਆਉਣਾ ਉਸ ਲਈ ਕਿੰਨਾ ਔਖਾ ਹੈ।

ਨੋਟ - ਇਸ ਖ਼ਬਰ ਸਬੰਧੀ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਰਾਹੀਂ ਜ਼ਰੂਰ ਸਾਂਝੇ ਕਰੋ।

sunita

This news is Content Editor sunita