ਅਪਾਰਸ਼ਕਤੀ ਖੁਰਾਨਾ ਨੇ ਸਪਿਤੀ ਵੈਲੀ ’ਚ ਲਿਆ ਕਾਰ ਰਾਈਡ ਦਾ ਮਜ਼ਾ

06/29/2023 4:12:35 PM

ਮੁੰਬਈ (ਬਿਊਰੋ) -  ਪ੍ਰਤਿਭਾਸ਼ਾਲੀ ਅਭਿਨੇਤਾ ਤੇ ਹੋਸਟ ਅਪਾਰਸ਼ਕਤੀ ਖੁਰਾਣਾ ਹਾਲ ਹੀ ’ਚ ਹਿਮਾਚਲ ਪ੍ਰਦੇਸ਼ ਦੇ ਟ੍ਰਾਂਸ-ਹਿਮਾਲੀਅਨ ਰਾਜ ’ਚ ਸਥਿਤ ਇਕ ਸੁੰਦਰ ਤੇ ਮਨਭਾਉਂਦੇ ਖੇਤਰ ਸਪਿਤੀ ਵੈਲੀ ਲਈ ਇਕ ਦਿਲਚਸਪ ਕਾਰ ਸਵਾਰੀ ’ਤੇ ਨਿਕਲੇ। ਅਭਿਨੇਤਾ ਨੇ ਇੰਸਟਾਗ੍ਰਾਮ ’ਤੇ ਆਪਣੇ ਪ੍ਰਸ਼ੰਸਕਾਂ ਨੂੰ ਆਪਣੇ ਦੋਸਤ ਤੇ ਸ਼ੈੱਫ ਰਣਵੀਰ ਬਰਾੜ ਨਾਲ ਆਪਣੀ ਸਪਿਤੀ ਯਾਤਰਾ ਦੀ ਇਕ ਝਲਕ ਦਿੱਤੀ ਹੈ। ਉਸਨੇ ਮਜ਼ਾਕ ’ਚ ਪੋਸਟ ਦੇ ਕੈਪਸ਼ਨ ’ਚ ਲਿਖਿਆ,‘‘ਗਾਈਸ ਟੇਲ ਯੂ ਦੇ ਨੋ ਏ ਸਪਾਟ ਐਂਡ ਟੇਕ ਯੂ ਆਨ ਏ ਮਾਊਂਟੇਨ ਟਾਪ, ਸਪਿਤਿ ਯੂ ਵੇਅਰ ਥੈਰੇਪਿਊਟਿਕ।

ਸਪਿਤੀ ਵੈਲੀ ਦੀ ਯਾਤਰਾ ਅਪਾਰਸ਼ਕਤੀ ਲਈ ਕੁਦਰਤ ਦੀ ਸੁੰਦਰਤਾ, ਸਥਾਨਕ ਪਕਵਾਨ ਤੇ ਸੱਭਿਆਚਾਰਕ ਵਿਭਿੰਨਤਾ ਦੀ ਇਕ ਮਨਮੋਹਕ ਖੋਜ ਸੀ। ਯਾਤਰਾ ਦੇ ਤਜਰਬੇ ਨੂੰ ਸਾਂਝਾ ਕਰਦੇ ਹੋਏ, ਅਦਾਕਾਰ ਨੇ ਕਿਹਾ, ‘‘ਓਹ ਮਾਈ ਗਾਡ! ਆਈ ਵੈਂਟ ਟੂ ਸਪਿਤਿ ਐਂਡ ਆਈ ਐਮ ਆਸਟ੍ਰਕ, ਲਵਡ ਦਿ ਪਲੇਸ, ਹੈਡ ਲੋਕਲ ਡਿਸ਼ ਕਾਲਡ ਟੁਕਪਾ, ਡ੍ਰੋਵ ਡਾਊਨ ਟੋਟਲੀ ਬਾਏ ਮਾਈਸੈਲਫ਼ ਇਟ ਵਾਜ਼ ਆਨ ਮਾਈ ਬਕੇਟ ਲਿਸਟ ਫਾਰ ਏ ਵਾਈਲ, ਆਈ ਐਮ ਗਲੈਡ ਆਈ ਡਿਡ ਦਿਸ ਐਟ ਦਿ ਰਾਈਟ ਟਾਈਮ ਇਨ ਦਿ ਰਾਈਟ ਵੈਦਰ।’’ ਅਪਾਰਸ਼ਕਤੀ ਅਤੁਲ ਸਬਰਵਾਲ ਦੀ ‘ਬਰਲਿਨ’ ’ਚ ਨਜ਼ਰ ਆਉਣਗੇ। ਇਸ ਦੇ ਨਾਲ ਹੀ ਉਹ ਫਿਲਮ ‘ਸਤ੍ਰੀ 2’ ਦੀ ਸ਼ੂਟਿੰਗ ਵੀ ਸ਼ੁਰੂ ਕਰਨਗੇ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।

sunita

This news is Content Editor sunita