ਪਤੀ ਨਾਲ ਛੁੱਟੀਆਂ ਇੰਜੁਆਏ ਕਰ ਰਹੀ ਅਨੁਸ਼ਕਾ ਸ਼ਰਮਾ, ਸਾਂਝੀ ਕੀਤੀ ਰੋਮਾਂਟਿਕ ਤਸਵੀਰ

06/09/2022 12:51:06 PM

ਮੁੰਬਈ- ਅਦਾਕਾਰਾ ਅਨੁਸ਼ਕਾ ਸ਼ਰਮਾ ਇਨ੍ਹੀਂ ਦਿਨੀਂ ਪਤੀ ਵਿਰਾਟ ਕੋਹਲੀ ਦੇ ਨਾਲ ਛੁੱਟੀਆਂ ਦਾ ਆਨੰਦ ਲੈ ਰਹੀ ਹੈ। ਹਾਲ ਹੀ 'ਚ ਜੋੜੇ ਨੂੰ ਏਅਰਪੋਰਟ 'ਤੇ ਸਪਾਟ ਕੀਤਾ ਗਿਆ ਸੀ ਜਿਸ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ 'ਤੇ ਸਾਹਮਣੇ ਆਈਆਂ ਸਨ। ਹੁਣ ਅਨੁਸ਼ਕਾ ਪਤੀ ਨਾਲ ਇਕ ਤਸਵੀਰ ਸਾਂਝੀ ਕੀਤੀ ਹੈ ਜੋ ਖੂਬ ਚਰਚਾ 'ਚ ਹੈ।


ਅਨੁਸ਼ਕਾ ਨੇ ਇੰਸਟਾ ਸਟੋਰੀ 'ਚ ਵਿਰਾਟ ਦੇ ਨਾਲ ਤਸਵੀਰ ਸਾਂਝੀ ਕੀਤੀ ਹੈ। ਤਸਵੀਰ 'ਚ ਅਨੁਸ਼ਕਾ ਡੀਪ ਨੈੱਕ ਪ੍ਰਿੰਟੇਡ ਡਰੈੱਸ 'ਚ ਨਜ਼ਰ ਆ ਰਹੀ ਹੈ। ਇਸ ਦੇ ਨਾਲ ਗਲੇ 'ਚ ਅਦਾਕਾਰਾ ਨੇ ਪੇਂਡੇਡ ਪਾਇਆ ਹੋਇਆ ਹੈ। ਅਨੁਸ਼ਕਾ ਬਿਨ੍ਹਾਂ ਮੇਕਅਪ ਦੇ ਦਿਖਾਈ ਦੇ ਰਹੀ ਹੈ। ਉਧਰ ਵਿਰਾਟ ਬਲੈਕ ਟੀ-ਸ਼ਰਟ 'ਚ ਨਜ਼ਰ ਆ ਰਹੇ ਹਨ। ਦੋਵੇਂ ਸਮੁੰਦਰ ਦੇ ਕਿਨਾਰੇ ਦਿਖਾਈ ਦੇ ਰਹੇ ਹਨ। ਜੋੜੇ ਦੇ ਨਾਲ ਉਨ੍ਹਾਂ ਦੀ ਧੀ ਵਾਮਿਕਾ ਨਜ਼ਰ ਨਹੀਂ ਆ ਰਹੀ ਹੈ। ਦੋਵੇਂ ਹੀ ਛੁੱਟੀਆਂ ਦਾ ਆਨੰਦ ਲੈਣ ਗਏ ਹਨ। ਪ੍ਰਸ਼ੰਸਕ ਇਸ ਤਸਵੀਰ ਨੂੰ ਖੂਬ ਪਸੰਦ ਕਰ ਰਹੇ ਹਨ।


ਕੰਮਕਾਰ ਦੀ ਗੱਲ ਕਰੀਏ ਤਾਂ ਅਨੁਸ਼ਕਾ ਬਹੁਤ ਜਲਦ ਫਿਲਮ 'ਚਕਦਾ ਐਕਸਪ੍ਰੈਸ' 'ਚ ਨਜ਼ਰ ਆਉਣ ਵਾਲੀ ਹੈ। ਇਸ ਫਿਲਮ ਦੇ ਰਾਹੀਂ ਅਦਾਕਾਰਾ 3 ਸਾਲ ਬਾਅਦ ਪਰਦੇ 'ਤੇ ਵਾਪਸੀ ਕਰ ਰਹੀ ਹੈ। ਫਿਲਮ 'ਚ ਅਦਾਕਾਰਾ ਕ੍ਰਿਕਟਰ ਝੂਲਨ ਗੋਸਵਾਮੀ ਦਾ ਕਿਰਦਾਰ ਨਿਭਾ ਰਹੀ ਹੈ। ਇਸ ਫਿਲਮ ਦੇ ਲਈ ਅਨੁਸ਼ਕਾ ਨੇ ਕਾਫੀ ਮਿਹਨਤ ਕੀਤੀ ਹੈ। ਇਸ ਫਿਲਮ ਦੀ ਪ੍ਰਸ਼ੰਸਕ ਬੇਸਬਰੀ ਨਾਲ ਉਡੀਕ ਕਰ ਰਹੇ ਹਨ।

Aarti dhillon

This news is Content Editor Aarti dhillon