ਅਨੁਰਾਗ ਕਸ਼ਯਪ ਨੂੰ ਪਿਆ ਦਿਲ ਦਾ ਦੌਰਾ, ਐਂਜੀਓਪਲਾਸਟੀ ਤੋਂ ਬਾਅਦ ਤਬੀਅਤ ’ਚ ਆ ਰਿਹੈ ਸੁਧਾਰ

05/27/2021 2:44:10 PM

ਮੁੰਬਈ: ਫ਼ਿਲਮ ਇੰਡਸਟਰੀ ਦੇ ਪ੍ਰਸਿੱਧੀ ਡਾਇਰੈਕਟਰ ਅਨੁਰਾਗ ਕਸ਼ਯਪ ਦੀ ਬੀਤੇ ਐਤਵਾਰ ਨੂੰ ਤਬੀਅਤ ਕਾਫ਼ੀ ਖਰਾਬ ਹੋ ਗਈ ਸੀ। ਉਨ੍ਹਾਂ ਦੇ ਅਚਾਨਕ ਸੀਨੇ ’ਚ ਦਰਦ ਹੋਣ ਦੀ ਵਜ੍ਹਾ ਨਾਲ ਉਨ੍ਹਾਂ ਨੂੰ ਮੁੰਬਈ ਦੇ ਇਕ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ। ਚੈਕਅੱਪ ਤੋਂ ਬਾਅਦ ਪਤਾ ਚੱਲਿਆ ਕਿ ਉਨ੍ਹਾਂ ਦੇ ਹਾਰਟ ’ਚ ਬਲਾਕੇਜ ਹੈ ਜਿਸ ਦੇ ਚੱਲਦੇ ਉਨ੍ਹਾਂ ਨੂੰ ਦਿਲ ਦਾ ਦੌਰਾ ਪਇਆ ਹੈ। ਹਾਲਾਂਕਿ ਡਾਕਟਰਾਂ ਨੇ ਮੌਕੇ ’ਤੇ ਕੰਡੀਸ਼ਨ ਨੂੰ ਸੰਭਾਲ ਲਿਆ ਅਤੇ ਹੁਣ ਡਾਇਕੈਟਰ ਦੀ ਤਬੀਅਤ ’ਚ ਸੁਧਾਰ ਆ ਗਿਆ ਹੈ। 


48 ਸਾਲਾਂ ਅਨੁਰਾਗ ਕਸ਼ਯਪ ਦੇ ਹਾਰਟ ’ਚ ਬਲਾਕੇਜ ’ਤੇ ਐਂਜੀਓਪਲਾਸਟੀ ਕਰਵਾਉਣ ਦੀ ਸਲਾਹ ਦਿੱਤੀ ਜਿਸ ਦੇ ਚੱਲਦੇ ਉਨ੍ਹਾਂ ਦੀ ਸਰਜਰੀ ਕੀਤੀ ਗਈ। ਡਾਇਰੈਕਟਰ ਦੀ ਐਂਜੀਓਪਲਾਸਟੀ ਦੀ ਖ਼ਬਰ ਦੀ ਪੁਸ਼ਟੀ ਉਨ੍ਹਾਂ ਦੇ ਬੁਲਾਰੇ ਨੇ ਦਿੱਤੀ। ਉਨ੍ਹਾਂ ਕਿਹਾ ਕਿ ਸਰਜਰੀ ਤੋਂ ਬਾਅਦ ਹੁਣ ਅਨੁਰਾਗ ਦੀ ਤਬੀਅਤ ’ਚ ਕਾਫ਼ੀ ਸੁਧਾਰ ਹੈ ਅਤੇ ਇਸ ਸਮੇਂ ਉਹ ਆਰਾਮ ਕਰ ਰਹੇ ਹਨ। 
ਦੱਸ ਦੇਈਏ ਕਿ ਅਨੁਰਾਗ ਕਸ਼ਯਪ ਚਾਰ ਮਹੀਨੇ ’ਚ ਆਪਣੀ ਆਉਣ ਵਾਲੀ ਫ਼ਿਲਮ ‘ਦੋਬਾਰਾ’ ਦੀ ਸ਼ੂਟਿੰਗ ਕਰ ਚੁੱਕੇ ਹਨ। ਐਂਜੀਓਪਲਾਸਟੀ ਤੋਂ ਪਹਿਲਾਂ ਉਹ ਘਰ ’ਚ ਹੀ ਫ਼ਿਲਮ ਦੇ ਪੋਸਟ ਪ੍ਰੋਡੈਕਸ਼ਨ ਦਾ ਕੰਮ ਕਰ ਰਹੇ ਸਨ ਪਰ ਬਾਅਦ ’ਚ ਸਰਜਰੀ ਤੋਂ ਬਾਅਦ ਡਾਕਟਰਾਂ ਨੇ ਉਨ੍ਹਾਂ ਨੂੰ ਘੱਟ ਤੋਂ ਘੱਟ ਇਕ ਹਫ਼ਤੇ ਤੱਕ ਆਰਾਮ ਕਰਨ ਦੀ ਸਲਾਹ ਦਿੱਤੀ ਹੈ। 

Aarti dhillon

This news is Content Editor Aarti dhillon