ਅਨੁਪਮ ਖੇਰ ਨੇ ਪਤਨੀ ਕਿਰਨ ਖੇਰ ਨੂੰ ਦੱਸਿਆ ‘ਫਾਈਟਰ’, ਕਿਹਾ- ‘ਉਹ ਤਾਕਤਵਰ ਹੋ ਕੇ ਨਿਕਲੇਗੀ’

04/01/2021 2:10:22 PM

ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰਾ ਤੇ ਭਾਰਤੀ ਜਨਤਾ ਪਾਰਟੀ ਦੀ ਸੰਸਦ ਮੈਂਬਰ ਕਿਰਨ ਖੇਰ ਦੇ ਕੈਂਸਰ ਪੀੜਤ ਹੋਣ ਦੀਆਂ ਖ਼ਬਰਾਂ ਬਾਲੀਵੁੱਡ ’ਚ ਤੇਜ਼ੀ ਨਾਲ ਫੈਲ ਰਹੀਆਂ ਹਨ। ਅਜਿਹੇ ’ਚ ਹੁਣ ਅਦਾਕਾਰ ਤੇ ਕਿਰਨ ਖੇਰ ਦੇ ਪਤੀ ਅਨੁਪਮ ਖੇਰ ਨੇ ਇਸ ਖ਼ਬਰ ਦੀ ਪੁਸ਼ਟੀ ਕਰ ਦਿੱਤੀ ਹੈ। ਅਨੁਪਮ ਤੇ ਉਸ ਦੇ ਬੇਟੇ ਸਿਕੰਦਰ ਖੇਰ ਨੇ ਕਿਰਨ ਖੇਰ ਦੀ ਬੀਮਾਰੀ ਨੂੰ ਲੈ ਕੇ ਬਿਆਨ ਜਾਰੀ ਕੀਤਾ ਹੈ। ਇਸ ਬਿਆਨ ’ਚ ਅਨੁਪਮ ਨੇ ਪਤਨੀ ਨੂੰ ਫਾਈਟਰ ਦੱਸਿਆ ਹੈ।

ਸੋਸ਼ਲ ਮੀਡੀਆ ’ਤੇ ਬਿਆਨ ਜਾਰੀ ਕਰਦਿਆਂ ਅਨੁਪਮ ਖੇਰ ਨੇ ਕਿਹਾ, ‘ਅਫਵਾਹਾਂ ਲੋਕਾਂ ਨੂੰ ਪ੍ਰੇਸ਼ਾਨ ਨਾ ਕਰਨ ਇਸ ਲਈ ਮੈਂ ਤੇ ਸਿਕੰਦਰ ਸਾਰਿਆਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਕਿਰਨ ਮਲਟੀਪਲ ਮਾਈਲੋਮਾ ਨਾਲ ਪੀੜਤ ਪਾਈ ਗਈ ਹੈ, ਜੋ ਕਿ ਇਕ ਤਰ੍ਹਾਂ ਦਾ ਬਲੱਡ ਕੈਂਸਰ ਹੈ। ਉਹ ਫਿਲਹਾਲ ਆਪਣਾ ਇਲਾਜ ਕਰਵਾ ਰਹੀ ਹੈ ਤੇ ਸਾਨੂੰ ਪਤਾ ਹੈ ਕਿ ਉਹ ਇਸ ਤੋਂ ਪਹਿਲਾਂ ਨਾਲੋਂ ਜ਼ਿਆਦਾ ਤਾਕਤਵਰ ਹੋ ਕੇ ਬਾਹਰ ਨਿਕਲੇਗੀ।’

ਉਨ੍ਹਾਂ ਅੱਗੇ ਲਿਖਿਆ, ‘ਅਸੀਂ ਇਸ ਗੱਲ ਤੋਂ ਬਹੁਤ ਖੁਸ਼ ਹਾਂ ਕਿ ਉਨ੍ਹਾਂ ਦੀ ਦੇਖ-ਰੇਖ ਵਧੀਆ ਡਾਕਟਰਾਂ ਦੀ ਟੀਮ ਕਰ ਰਹੀ ਹੈ। ਉਹ ਹਮੇਸ਼ਾ ਤੋਂ ਫਾਈਟਰ ਰਹੀ ਹੈ ਤੇ ਹਮੇਸ਼ਾ ਡੱਟ ਕੇ ਚੀਜ਼ਾਂ ਦਾ ਸਾਹਮਣਾ ਕਰਦੀ ਆਈ ਹੈ। ਉਹ ਸਾਰਿਆਂ ਨੂੰ ਪਿਆਰ ਦਿੰਦੀ ਹੈ, ਇਸ ਲਈ ਉਸ ਦੇ ਇੰਨੇ ਚਾਹੁਣ ਵਾਲੇ ਹਨ। ਉਸ ਨੂੰ ਆਪਣਾ ਪਿਆਰ ਿਦੰਦੇ ਰਹੋ, ਉਸ ਲਈ ਦੁਆ ਕਰੋ ਤੇ ਉਸ ਨੂੰ ਆਪਣੇ ਜ਼ਹਿਨ ’ਚ ਹਮੇਸ਼ਾ ਰੱਖੋ।’

 
 
 
 
 
 
 
 
 
 
 
 
 
 
 
 

A post shared by Anupam Kher (@anupampkher)

ਦੱਸਣਯੋਗ ਹੈ ਕਿ ਬੁੱਧਵਾਰ ਨੂੰ ਇਕ ਖ਼ਾਸ ਕਾਨਫਰੰਸ ’ਚ ਬੀ. ਜੇ. ਪੀ. ਪ੍ਰਧਾਨ ਅਰੁਣ ਸੂਦ ਨੇ ਕਿਰਨ ਖੇਰ ਦੀ ਲੰਮੀ ਗੈਰ-ਮੌਜੂਦਗੀ ਬਾਰੇ ਗੱਲਬਾਤ ਕੀਤੀ ਸੀ। ਕਿਰਨ ਪਿਛਲੇ ਕਾਫੀ ਸਮੇਂ ਤੋਂ ਚੰਡੀਗੜ੍ਹ ਤੋਂ ਗਾਇਬ ਹੈ। ਅਜਿਹਾ ਇਲਜ਼ਾਮ ਕਾਂਗਰਸ ਨੇ ਉਸ ’ਤੇ ਲਗਾਇਆ ਸੀ। ਅਜਿਹੇ ’ਚ ਸੂਦ ਨੇ ਸਾਹਮਣੇ ਆ ਕੇ ਦੱਸਿਆ ਕਿ ਕਿਰਨ ਚੰਡੀਗੜ੍ਹ ’ਚ ਪਿਛਲੇ ਸਾਲ ਦਸੰਬਰ ਤਕ ਸੀ।

ਉਨ੍ਹਾਂ ਖੁਲਾਸਾ ਕੀਤਾ ਕਿ ਨਵੰਬਰ ’ਚ ਕਿਰਨ ਖੇਰ ਦੇ ਹੱਥ ’ਤੇ ਸੱਟ ਲੱਗਣ ਕਾਰਨ ਉਹ ਹਸਪਤਾਲ ਗਈ ਸੀ, ਜਿਥੇ ਉਸ ਨੂੰ ਆਪਣੇ ਕੈਂਸਰ ਪੀੜਤ ਹੋਣ ਦਾ ਪਤਾ ਲੱਗਾ ਸੀ। ਫਿਲਹਾਲ ਉਹ ਹਸਪਤਾਲ ’ਚ ਦਾਖਲ ਨਹੀਂ ਹੈ ਪਰ ਰੋਜ਼ਾਨਾ ਇਲਾਜ ਲਈ ਮੁੰਬਈ ਦੇ ਕੋਕੀਲਾਬੇਨ ਹਸਪਤਾਲ ਜਾ ਰਹੀ ਹੈ ਤੇ ਮੁੰਬਈ ’ਚ ਹੀ ਰਹਿ ਰਹੀ ਹੈ।

ਨੋਟ– ਕਿਰਨ ਖੇਰ ਨਾਲ ਜੁੜੀ ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News