ਰੀਆ ਦੀ ਦੋਸਤ ਸ਼ਿਬਾਨੀ ਨੂੰ ਅੰਕਿਤਾ ਦਾ ਕਰਾਰਾ ਜਵਾਬ, ਸ਼ਵੇਤਾ ਨੇ ਕੀਤਾ ਸਪੋਰਟ

09/12/2020 1:53:04 PM

ਮੁੰਬਈ : ਰੀਆ ਚੱਕਰਵਰਤੀ ਦੀ ਦੋਸਤ ਸ਼ਿਬਾਨੀ ਦਾਂਡੇਕਰ ਨੇ ਹਾਲ ਹੀ 'ਚ ਅੰਕਿਤਾ ਲੋਖੰਡੇ 'ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਨੇ ਅੰਕਿਤਾ ਨੂੰ ਲੈ ਕੇ ਲਿਖਿਆ ਸੀ ਕਿ ਉਹ ਸਿਰਫ 2 ਮਿੰਟ ਦਾ ਫੇਮ ਚਾਹੁੰਦੀ ਹੈ। ਅੰਕਿਤਾ ਨੇ ਹਾਲਾਂਕਿ ਸ਼ਿਬਾਨੀ ਨੂੰ ਕਰਾਰਾ ਜਵਾਬ ਦੇ ਕੇ ਕਿਹਾ,''ਮੈਂ 17 ਸਾਲ ਤੋਂ ਟੀ. ਵੀ. ਅਤੇ ਬਾਲੀਵੁੱਡ ਅਦਾਕਾਰਾ ਹਾਂ। ਹੁਣ ਜਦੋਂ ਮੈਂ ਆਪਣੇ ਮਰਹੂਮ ਦੋਸਤ ਸੁਸ਼ਾਂਤ ਲਈ ਨਿਆਂ ਮੰਗ ਰਹੀ ਹਾਂ ਤਾਂ ਕੋਈ ਕਹਿ ਰਿਹਾ ਹੈ ਕਿ ਮੈਨੂੰ 2 ਮਿੰਟ ਦੀ ਸਸਤੀ ਲੋਕਪ੍ਰਿਯਤਾ ਚਾਹੀਦੀ ਹੈ।'' ਅੰਕਿਤਾ ਦੇ ਟਵੀਟ 'ਤੇ ਸੁਸ਼ਾਂਤ ਦੀ ਭੈਣ ਸ਼ਵੇਤਾ ਸਿੰਘ ਕੀਰਤੀ ਨੇ ਉਨ੍ਹਾਂ ਨੂੰ ਸਪੋਰਟ ਕੀਤਾ। ਸ਼ਵੇਤਾ ਨੇ ਲਿਖਿਆ ਹੈ,''ਤੈਨੂੰ ਸਫਾਈ ਦੇਣ ਦੀ ਜ਼ਰੂਰਤ ਨਹੀਂ ਡਿਅਰ। ਅਸੀਂ ਸਾਰੇ ਸੱਚ ਜਾਨਣਾ ਚਾਹੁੰਦੇ ਹਾਂ ਅਤੇ ਜਾਨ ਕੇ ਹੀ ਰਹਾਂਗੇ।'' ਅੰਕਿਤਾ ਨੇ ਲਿਖਿਆ ਕਿ ਉਹ ਇਕ ਛੋਟੇ ਸ਼ਹਿਰ ਅਤੇ ਇਕ ਸਧਾਰਣ ਪਰਿਵਾਰ ਤੋਂ ਆਉਂਦੀ ਹੈ। ਉਸ ਕੋਲ ਆਪਣੇ ਆਪ ਨੂੰ ਵਿਖਾਉਣ ਲਈ ਕੋਈ ਫੈਨਸੀ ਸਿੱਖਿਆ ਨਹੀਂ ਸੀ। ਜਦੋਂ ਉਹ ਜ਼ੀ ਸਿਣੇ ਸਟਾਰ ਦੀ ਖੋਜ ਨਾਂ ਦੇ ਸ਼ੋਅ ਰਾਹੀ ਸਾਲ 2004 'ਚ ਟੀ. ਵੀ. ਇੰਡਸਟਰੀ 'ਚ ਆਈ ਪਰ ਉਸਦੀ ਅਸਲੀ ਜਰਨੀ ਸਾਲ 2009 'ਚ ਸ਼ੋਅ 'ਪਵਿਤਰ ਰਿਸ਼ਤਾ' ਦੇ ਨਾਲ ਸ਼ੁਰੂ ਹੋਈ, ਜੋ 2014 ਤਕ ਚੱਲੀ। ਇਹ ਸ਼ੋਅ ਲਗਾਤਾਰ 6 ਸਾਲ ਤਕ ਟੀ. ਵੀ. 'ਤੇ ਸਭ ਤੋਂ ਜ਼ਿਆਦਾ ਟੀ. ਆਰ. ਪੀ. ਵਾਲਾ ਸ਼ੋਅਜ਼ 'ਚੋਂ ਇਕ ਰਿਹਾ। ਦਰਸ਼ਕ ਉਸੇ 'ਤੇ ਪਿਆਰ ਬਰਸਾਉਂਦੇ ਹਨ। ਫਿਲਮ 'ਮਣੀਕਰਣਿਕਾ' ਦੇ ਨਾਲ ਉਸ ਨੇ  ਬਾਲੀਵੁੱਡ ਡੈਬਿਊ ਕੀਤਾ ਅਤੇ ਇਸ ਦੇ ਬਾਅਦ ਉਸ ਨੂੰ 'ਬਾਗੀ 3' ਵਿਚ ਵੀ ਕੰਮ ਕਰਨ ਦਾ ਮੌਕਾ ਮਿਲਿਆ। ਉਸ ਨੂੰ 2 ਸੈਕਿੰਡ ਦੀ ਸਸਤੀ-ਲੋਕਪ੍ਰਿਅਤਾ ਨਹੀਂ, ਮੇਰੇ ਦੋਸਤ ਦੇ ਮਾਮਲੇ ਵਿਚ ਨਿਆਂ ਚਾਹੀਦਾ ਹੈ।

ਇਹ ਵੀ ਪੜ੍ਹੋ : ਰੀਆ ਚੱਕਰਵਰਤੀ ਦਾ ਹੈਰਾਨੀਜਨਕ ਕਬੂਲਨਾਮਾ, ਕਿਹਾ 'ਸਾਰਾ ਅਲੀ ਖਾਨ ਸਮੇਤ ਇਹ ਸਿਤਾਰੇ ਵੀ ਲੈਂਦੇ ਨੇ ਡਰੱਗ'

ਇੱਥੇ ਇਹ ਦੱਸ ਦਈਏ ਕਿ ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਨਾਲ ਜੁੜੇ ਡਰੱਗ ਮਾਮਲੇ 'ਚ ਗ੍ਰਿਫ਼ਤਾਰ ਅਦਾਕਾਰਾ ਰੀਆ ਚੱਕਰਵਰਤੀ ਨੂੰ ਬੁੱਧਵਾਰ ਨੂੰ ਭਾਯਖਲਾ ਜੇਲ੍ਹ ਭੇਜ ਦਿੱਤਾ ਗਿਆ ਸੀ। ਐੱਨ. ਸੀ. ਬੀ. ਨੇ ਮੰਗਲਵਾਰ ਰੀਆ ਨੂੰ ਐੱਨ. ਡੀ. ਪੀ. ਐੱਸ. ਐਕਟ ਦੀ ਧਾਰਾ 16/20 ਅਧੀਨ ਗ੍ਰਿਫ਼ਤਾਰ ਕੀਤਾ ਗਿਆ ਹੈ। ਰਿਆ ਤੇ ਉਨ੍ਹਾਂ ਦੇ ਭਰਾ ਸ਼ੌਵਿਕ ਦੀ ਜ਼ਮਾਨਤ ਅਰਜੀ ਦਾਖ਼ਲ ਕੀਤੀ ਹੈ। ਐੱਨ. ਸੀ. ਬੀ ਨੇ ਰੀਆ ਨੂੰ ਮੰਗਲਵਾਰ ਨੂੰ ਅਦਾਲਤ 'ਚ ਪੇਸ਼ ਕੀਤਾ ਸੀ। ਅਦਾਲਤ ਨੇ ਰੀਆ ਨੂੰ 22 ਸਤੰਬਰ ਤਕ ਲਈ 14 ਦਿਨ ਦੀ ਨਿਆਇਕ ਹਿਰਾਸਤ 'ਚ ਭੇਜ ਦਿੱਤਾ ਸੀ। ਰਾਤ ਹੋ ਜਾਣ 'ਤੇ ਰੀਆ ਨੂੰ ਮੰਗਲਵਾਰ ਦੀ ਰਾਤ ਜੇਲ੍ਹ ਨਹੀਂ ਲੈ ਜਾਇਆ ਜਾ ਸਕਿਆ ਤੇ ਉਸ ਨੂੰ ਐੱਨ. ਸੀ. ਬੀ. ਦੀ ਜੇਲ੍ਹ 'ਚ ਹੀ ਰਾਤ ਗੁਜ਼ਾਰਨੀ ਪਈ ਸੀ। ਬੁੱਧਵਾਰ ਸਵੇਰੇ ਐੱਨ. ਸੀ. ਬੀ. ਰੀਆ ਨੂੰ ਭਾਇਖਲਾ ਜੇਲ੍ਹ ਲੈ ਕੇ ਗਈ।

ਇਹ ਵੀ ਪੜ੍ਹੋ : ਸ਼ਾਤਿਰ ਠੱਗ ਦਾ ਕਾਰਨਾਮਾ : ਕਦੇ ਡੀ. ਜੀ. ਪੀ. ਤਾਂ ਕਦੇ ਐੱਸ. ਐੱਸ. ਪੀ., ਹੁਣ ਇੰਸਪੈਕਟਰ ਦੇ ਨਾਂ 'ਤੇ ਠੱਗੀ

Anuradha

This news is Content Editor Anuradha