ਅੰਕਿਤਾ ਲੋਖੰਡੇ ਨੇ ਭਤੀਜੇ ਨਾਲ ਸਾਂਝੀਆਂ ਕੀਤੀਆਂ ਪਿਆਰ ਭਰੀਆਂ ਤਸਵੀਰਾਂ, ਹੋਈਆਂ ਵਾਇਰਲ

06/09/2022 11:08:05 AM

ਮੁੰਬਈ- ਅਦਾਕਾਰਾ ਅੰਕਿਤਾ ਲੋਖੰਡੇ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਅਦਾਕਾਰਾ ਪ੍ਰਸ਼ੰਸਕਾਂ ਦੇ ਨਾਲ ਤਸਵੀਰਾਂ ਅਤੇ ਵੀਡੀਓਜ਼ ਸਾਂਝੀਆਂ ਕਰਦੀ ਰਹਿੰਦੀ ਹੈ। ਹਾਲ ਹੀ 'ਚ ਅਦਾਕਾਰਾ ਨੇ ਆਪਣੇ ਭਤੀਜੇ ਦੇ ਨਾਲ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ ਜੋ ਖੂਬ ਵਾਇਰਲ ਹੋ ਰਹੀਆਂ ਹਨ।


ਤਸਵੀਰਾਂ 'ਚ ਅੰਕਿਤਾ ਆਪਣੇ ਭਤੀਜੇ ਦੇ ਨਾਲ ਨਜ਼ਰ ਆ ਰਹੀ ਹੈ। ਅਦਾਕਾਰਾ ਨੇ ਬਲਿਊ ਕੁੜਤਾ ਪਾਇਆ ਹੋਇਆ ਹੈ। ਲਾਈਟ ਮੇਕਅਪ, ਖੁੱਲ੍ਹੇ ਵਾਲ ਅਤੇ ਐਨਕਾਂ ਨਾਲ ਆਪਣੀ ਲੁਕ ਨੂੰ ਪੂਰਾ ਕੀਤਾ ਹੋਇਆ ਹੈ। ਉਧਰ ਅੰਕਿਤਾ ਦਾ ਭਤੀਜਾ ਬਲਿਊ ਟੀ-ਸ਼ਰਟ 'ਚ ਦਿਖਾਈ ਦੇ ਰਿਹਾ ਹੈ।


ਤਸਵੀਰਾਂ ਸਾਂਝੀਆਂ ਕਰਦੇ ਹੋਏ ਅੰਕਿਤਾ ਨੇ ਲਿਖਿਆ-'ਲਵ ਆਫ ਮਾਈ ਲਾਈਫ' ਪ੍ਰਸ਼ੰਸਕ ਇਨ੍ਹਾਂ ਤਸਵੀਰਾਂ ਨੂੰ ਖੂਬ ਪਸੰਦ ਕਰ ਰਹੇ ਹਨ।


ਕੰਮਕਾਰ ਦੀ ਗੱਲ ਕਰੀਏ ਤਾਂ ਹਾਲ ਹੀ 'ਚ ਅੰਕਿਤਾ ਅਤੇ ਵਿੱਕੀ ਜੈਨ ਨੇ ਸ਼ੋਅ 'ਸਮਾਰਟ ਜੋੜੀ' ਦਾ ਖਿਤਾਬ ਆਪਣੇ ਨਾਮ ਕੀਤਾ ਹੈ। ਜੋੜੇ ਨੂੰ ਟਰਾਫੀ ਦੇ ਨਾਲ 25 ਲੱਖ ਰੁਪਏ ਮਿਲੇ। ਇਸ ਤੋਂ ਇਲਾਵਾ ਅੰਕਿਤਾ ਸ਼ੋਅ 'ਪਵਿੱਤਰ ਰਿਸ਼ਤਾ 2' 'ਚ ਨਜ਼ਰ ਆ ਰਹੀ ਹੈ।


ਇਸ ਸ਼ੋਅ 'ਚ ਅਦਾਕਾਰਾ ਦੇ ਨਾਲ ਸ਼ਹੀਰ ਸ਼ੇਖ ਹਨ। ਇਸ ਤੋਂ ਇਲਾਵਾ ਅੰਕਿਤਾ ਕੰਗਨਾ ਰਣੌਤ ਦੀ ਫਿਲਮ 'ਮਣੀਕਰਣੀਕਾ' ਅਤੇ ਅਜੇ ਦੇਵਗਨ ਦੀ 'ਰਨਵੇ 34' 'ਚ ਵੀ ਕੰਮ ਕਰ ਚੁੱਕੀ ਹੈ।

Aarti dhillon

This news is Content Editor Aarti dhillon