ਅੰਜਲੀ ਅਰੋੜਾ ਨੇ MMS ਲੀਕ ਮਾਮਲੇ ’ਚ ਚੁੱਕਿਆ ਵੱਡਾ ਕਦਮ, ਦਰਜ ਕਰਵਾਇਆ ਮਾਨਹਾਨੀ ਦਾ ਮਾਮਲਾ

01/16/2024 2:04:13 PM

ਮੁੰਬਈ (ਬਿਊਰੋ)– ਕੰਗਨਾ ਰਣੌਤ ਦੇ ਸ਼ੋਅ ‘ਲਾਕਅੱਪ’ ਫੇਮ ਮਾਡਲ, ਟੀ. ਵੀ. ਅਦਾਕਾਰਾ ਤੇ ਸੋਸ਼ਲ ਮੀਡੀਆ ਸਟਾਰ ਅੰਜਲੀ ਅਰੋੜਾ ਨੂੰ ਕੌਣ ਨਹੀਂ ਜਾਣਦਾ। ‘ਲਾਕਅੱਪ’ ਨਾਲ ਉਹ ਪੂਰੀ ਦੁਨੀਆ ’ਚ ਮਸ਼ਹੂਰ ਹੋ ਗਈ। ਇਹ 22 ਸਾਲਾ ਅਦਾਕਾਰਾ ਕਈ ਮਿਊਜ਼ਿਕ ਵੀਡੀਓਜ਼ ’ਚ ਵੀ ਕੰਮ ਕਰ ਚੁੱਕੀ ਹੈ। ਅੰਜਲੀ ਨੇ ਹੁਣ ਕਈ ਮੀਡੀਆ ਪੋਰਟਲਜ਼ ਤੇ ਯੂਟਿਊਬ ਚੈਨਲਾਂ ਖ਼ਿਲਾਫ਼ ਕਾਰਵਾਈ ਕਰਨ ਦਾ ਫ਼ੈਸਲਾ ਕੀਤਾ ਹੈ।

ਇਹ ਖ਼ਬਰ ਵੀ ਪੜ੍ਹੋ : ਅਯੁੱਧਿਆ : ਰਾਮ ਮੰਦਰ ਤੋਂ 15 ਮਿੰਟ ਦੀ ਦੂਰੀ ’ਤੇ ਅਮਿਤਾਭ ਬੱਚਨ ਨੇ ਖ਼ਰੀਦਿਆ ਪਲਾਟ, ਕੀਮਤ ਜਾਣ ਲੱਗੇਗਾ ਝਟਕਾ

ਅੰਜਲੀ ਅਰੋੜਾ ਕੁਝ ਮਹੀਨੇ ਪਹਿਲਾਂ ਇਕ MMS ਕਥਿਤ ਤੌਰ ’ਤੇ ਆਨਲਾਈਨ ਸਾਹਮਣੇ ਆਉਣ ਤੋਂ ਬਾਅਦ ਸੁਰਖ਼ੀਆਂ ’ਚ ਸੀ। ਹੁਣ ਅੰਜਲੀ ਨੇ ਕਈ ਪੋਰਟਲਜ਼ ’ਤੇ ਮਾਨਹਾਨੀ ਦਾ ਕੇਸ ਦਾਇਰ ਕੀਤਾ ਹੈ ਤੇ ਉਸ ਦੇ ਅਕਸ ਨੂੰ ਖ਼ਰਾਬ ਕਰਨ ਦਾ ਦੋਸ਼ ਲਗਾਇਆ ਹੈ। ਰਿਪੋਰਟਾਂ ਮੁਤਾਬਕ ਅੰਜਲੀ ਪਹਿਲਾਂ ਹੀ ਐੱਫ. ਆਈ. ਆਰ. ਦਰਜ ਕਰਵਾ ਚੁੱਕੀ ਹੈ ਤੇ ਪੁਲਸ ਨੇ ਹੁਣ ਅਧਿਕਾਰਤ ਤੌਰ ’ਤੇ ਮਾਮਲੇ ਦੀ ਜਾਂਚ ਕੀਤੀ ਹੈ।

ਇਹ ਘਟਨਾ ਉਦੋਂ ਸ਼ੁਰੂ ਹੋਈ, ਜਦੋਂ ਕੰਗਨਾ ਰਣੌਤ ਦੇ ਰਿਐਲਿਟੀ ਸ਼ੋਅ ‘ਲਾਕਅੱਪ’ ਤੋਂ ਬਾਅਦ ਅੰਜਲੀ ਅਰੋੜਾ ਦਾ ਇਕ ਐੱਮ. ਐੱਮ. ਐੱਸ. ਲੀਕ ਹੋਇਆ। ਇਸ ਵੀਡੀਓ ਨੇ ਹਰ ਪਾਸੇ ਵਿਵਾਦ ਪੈਦਾ ਕਰ ਦਿੱਤਾ ਸੀ। ਵੀਡੀਓ ਵਾਇਰਲ ਹੋਣ ਤੋਂ ਬਾਅਦ ਅੰਜਲੀ ਨੂੰ ਸੋਸ਼ਲ ਮੀਡੀਆ ’ਤੇ ਖ਼ੂਬ ਟਰੋਲ ਕੀਤੀ ਗਈ। ਕਾਫੀ ਟ੍ਰੋਲਿੰਗ ਤੋਂ ਬਾਅਦ ਅੰਜਲੀ ਅਰੋੜਾ ਨੇ ਆਪਣਾ ਬਿਆਨ ਜਾਰੀ ਕਰਦਿਆਂ ਕਿਹਾ ਕਿ ਉਹ ਵੀਡੀਓ ’ਚ ਨਹੀਂ ਹੈ।

ਵਾਇਰਲ ਵੀਡੀਓ ’ਚ ਇਕ ਔਰਤ ਨੂੰ ਇਤਰਾਜ਼ਯੋਗ ਹਾਲਤ ’ਚ ਦਿਖਾਇਆ ਗਿਆ ਹੈ ਤੇ ਕਈ ਪੋਰਟਲਜ਼ ਨੇ ਦਾਅਵਾ ਕੀਤਾ ਹੈ ਕਿ ਉਹ ਔਰਤ ਅੰਜਲੀ ਸੀ। ਹਾਲਾਂਕਿ ਟ੍ਰੋਲਰਜ਼ ਦੀ ਆਲੋਚਨਾ ਕਰਦਿਆਂ ਅੰਜਲੀ ਨੇ ਫਿਰ ਸਪੱਸ਼ਟ ਕੀਤਾ ਸੀ ਕਿ ਵੀਡੀਓ ਉਸ ਨੂੰ ਬਦਨਾਮ ਕਰਨ ਲਈ ਤਿਆਰ ਕੀਤੀ ਗਈ ਸੀ। ਹੁਣ ਅਦਾਕਾਰਾ ਨੇ ਇਹ ਕਦਮ ਚੁੱਕ ਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ।

ਅੰਜਲੀ ਨੇ ਰਿਐਲਿਟੀ ਸ਼ੋਅ ‘ਲਾਕਅੱਪ’ ਨਾਲ ਪ੍ਰਸਿੱਧੀ ਪ੍ਰਾਪਤ ਕੀਤੀ, ਜਿਸ ਨੂੰ ਕੰਗਨਾ ਰਣੌਤ ਵਲੋਂ ਹੋਸਟ ਕੀਤਾ ਗਿਆ ਸੀ। ਉਹ ਆਪਣੇ ਸਹਿ-ਪ੍ਰਤੀਯੋਗੀ ਮੁਨੱਵਰ ਫਾਰੂਕੀ ਨਾਲ ਨੇੜਤਾ ਕਾਰਨ ਸੁਰਖ਼ੀਆਂ ’ਚ ਬਣੀ ਸੀ। ਹਾਲਾਂਕਿ ਸ਼ੋਅ ਖ਼ਤਮ ਹੋਣ ਤੋਂ ਤੁਰੰਤ ਬਾਅਦ ਦੋਵਾਂ ਨੇ ਆਪਣੇ ਰਿਸ਼ਤੇ ਨੂੰ ਲੈ ਕੇ ਸਥਿਤੀ ਸਪੱਸ਼ਟ ਕਰ ਦਿੱਤੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

Rahul Singh

This news is Content Editor Rahul Singh