ਸੁਸ਼ਾਂਤ ਖ਼ੁਦਕੁਸ਼ੀ ਮਾਮਲੇ 'ਚ ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਦਾ ਵੱਡਾ ਬਿਆਨ

07/30/2020 11:18:12 AM

ਨਵੀਂ ਦਿੱਲੀ (ਬਿਊਰੋ) — ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ ਕਈ ਅਨਸੁਲਝੇ ਰਾਜ਼ ਸਾਹਮਣੇ ਆਏ ਹਨ, ਜਿਸ ਤੋਂ ਬਾਅਦ ਉਨ੍ਹਾਂ ਦੇ ਪ੍ਰਸ਼ੰਸਕ ਸੀ. ਬੀ. ਆਈ. ਜਾਂਚ ਦੀ ਮੰਗ ਕਰ ਰਹੇ ਹਨ। ਇਸੇ ਦੌਰਾਨ ਬੀਤੀ ਰਾਤ ਮਹਾਰਾਸ਼ਟਰ ਦੇ ਗ੍ਰਹਿਮੰਤਰੀ ਅਨਿਲ ਦੇਸ਼ਮੁਖ ਸੁਸ਼ਾਂਤ ਕੇਸ 'ਚ ਇੱਕ ਅਜਿਹਾ ਬਿਆਨ ਸਾਹਮਣੇ ਆਇਆ ਹੈ, ਜਿਸ ਨਾਲ ਸੁਸ਼ਾਂਤ ਦੇ ਪ੍ਰਸ਼ੰਸਕ ਕਾਫ਼ੀ ਨਿਰਾਸ਼ ਹੋ ਗਏ ਹਨ। ਮੀਡੀਆ ਨਾਲ ਗੱਲਬਾਤ ਕਰਦਿਆਂ ਅਨਿਲ ਦੇਸ਼ਮੁਖ ਨੇ ਦੱਸਿਆ ਕੀ ਇਸ ਮਾਮਲੇ 'ਚ ਸੀ. ਬੀ. ਆਈ. ਜਾਂਚ ਦੀ ਕੋਈ ਲੋੜ ਨਹੀਂ ਹੈ। ਮੁੰਬਈ ਪੁਲਸ ਇਸ ਕੇਸ ਦੀ ਜਾਂਚ ਕਰਨ ਦੇ ਯੋਗ ਹੈ।

-: ਸੁਸ਼ਾਂਤ ਦੇ ਚਾਚਾ ਨੇ ਮੁੰਬਈ ਪੁਲਸ 'ਤੇ ਲਾਏ ਇਹ ਗੰਭੀਰ ਦੋਸ਼
ਉਥੇ ਹੀ ਇਸ ਪੂਰੇ ਮਾਮਲੇ 'ਤੇ ਸੁਸ਼ਾਂਤ ਦੇ ਚਾਚਾ ਦੇਵ ਕਿਸ਼ੋਰ ਨੇ ਕਈ ਗੱਲ੍ਹਾਂ ਦਾ ਖ਼ੁਲਾਸਾ ਕੀਤਾ ਹੈ। ਮੁੰਬਈ ਪੁਲਸ ਤੋਂ ਨਾਖ਼ੁਸ਼ ਦੇਵ ਕਿਸ਼ੋਰ ਨੇ ਕਿਹਾ 'ਹੁਣ ਤੱਕ ਅਸੀਂ ਉਨ੍ਹਾਂ ਦੀ ਜਾਂਚ 'ਤੇ ਨਿਰਭਰ ਸੀ ਪਰ ਮੁੰਬਈ ਪੁਲਸ ਸਿਰਫ਼ ਖਾਨਾ ਪੂਰਤੀ ਕਰ ਰਹੀ ਹੈ। ਹੁਣ ਸਾਨੂੰ ਮੁੰਬਈ ਪੁਲਸ 'ਤੇ ਕੋਈ ਭਰੋਸਾ ਨਹੀਂ ਹੈ। ਸੁਸ਼ਾਂਤ ਦੇ ਚਾਚਾ ਨੇ ਅੱਗੇ ਇਹ ਵੀ ਕਿਹਾ ਹੈ ਕਿ 'ਮੁੰਬਈ ਪੁਲਸ ਤਾਂ ਆਪਣਾ ਕੰਮ ਕਰ ਰਹੀ ਹੈ ਪਰ ਹੁਣ ਪਟਨਾ ਪੁਲਸ ਵੀ ਇਸ ਕੇਸ ਦੀ ਜਾਂਚ ਪੜਤਾਲ ਕਰੇਗੀ ਕਿਉਂਕਿ ਸਿਰਫ਼ ਸੁਸ਼ਾਂਤ ਦੇ ਪਰਿਵਾਰ ਵਾਲੇ ਹੀ ਨਹੀਂ ਸਗੋਂ ਪੂਰਾ ਬਿਹਾਰ ਜਾਣਨਾ ਚਾਹੁੰਦਾ ਹੈ ਕਿ ਸੱਚਾਈ ਕੀ ਹੈ।

-: ਰਿਆ ਚੱਕਰਵਰਤੀ ਨੇ ਸੁਪਰੀਮ ਕੋਰਟ 'ਚ ਦਰਜ ਕਰਵਾਈ ਯਾਚਿਕਾ
ਰਿਆ ਚੱਕਰਵਰਤੀ ਦੇ ਵਕੀਲ ਸਤੀਸ਼ ਮਾਨੇਸ਼ਿੰਦੇ ਨੇ ਸੁਪਰੀਮ ਕੋਰਟ 'ਚ ਇੱਕ ਯਾਚਿਕਾ ਦਾਇਰ ਕਰਵਾਈ ਹੈ। ਇਸ 'ਚ ਕਿਹਾ ਗਿਆ ਹੈ ਕਿ ਸੁਸ਼ਾਂਤ ਸਿੰਘ ਰਾਜਪੂਤ ਕੇਸ ਦੀ ਜਾਂਚ ਨੂੰ ਮੁੰਬਈ ਟਰਾਂਸਫਰ ਕਰਵਾਇਆ ਜਾਵੇ।

ਇਹ ਵੀ ਪੜ੍ਹੋ : ਮੁੜ ਸਦਮੇ 'ਚ ਫ਼ਿਲਮੀ ਸਿਤਾਰੇ, ਹੁਣ ਇਸ ਅਦਾਕਾਰ ਨੇ ਫ਼ਾਹਾ ਲੈ ਕੇ ਕੀਤੀ ਖ਼ੁਦਕੁਸ਼ੀ

-: ਰਿਆ ਚੱਕਰਵਰਤੀ ਸੁਸ਼ਾਂਤ ਨੂੰ ਪਾਗਲ ਕਰਾਰ ਦੇਣ ਦੀ ਦਿੰਦੀ ਸੀ ਧਮਕੀ
ਸੁਸ਼ਾਂਤ ਸਿੰਘ ਰਾਜਪੂਤ ਨੂੰ ਪਾਗਲ ਘੋਸ਼ਿਤ ਕਰਨ ਲਈ ਤਿਆਰ ਸੀ। ਸੁਸ਼ਾਂਤ ਦੇ ਪਿਤਾ ਨੇ ਆਪਣੀ ਸ਼ਿਕਾਇਤ 'ਚ ਦੱਸਿਆ ਕਿ ਉਹ ਬਜ਼ੁਰਗ ਹੈ ਅਤੇ ਜ਼ਿਆਦਾ ਦੌੜ-ਭੱਜ ਨਹੀਂ ਕਰ ਸਕਦਾ। ਇਸ ਲਈ ਉਸਨੇ ਇਹ ਸ਼ਿਕਾਇਤ ਹੁਣ ਪਟਨਾ 'ਚ ਦਿੱਤੀ ਹੈ।
ਸੁਸ਼ਾਂਤ ਨਾਲ ਕੁਝ ਦਿਨਾਂ ਦੀ ਮੁਲਾਕਾਤ ਨਾਲ, ਰਿਆ ਨੇ ਪਹਿਲਾਂ ਸੁਸ਼ਾਂਤ ਦੇ ਪਹਿਲੇ ਘਰ ਭੂਤ-ਪ੍ਰੇਤ ਦਾ ਖੌਫ਼ ਜਤਾ ਕੇ ਬਦਲਾ ਦਿੱਤਾ, ਜਿਸ ਤੋਂ ਬਾਅਦ ਨਵੇਂ ਘਰ 'ਚ ਉਸ ਦਾ ਪੂਰਾ ਪਰਿਵਾਰ ਘਰ 'ਚ ਰਹਿਣ ਲੱਗਾ ਅਤੇ ਸੁਸ਼ਾਂਤ ਦਾ ਮਾਨਸਿਕ ਸੰਤੁਲਨ ਖ਼ਰਾਬ ਦੱਸਣ ਲੱਗਾ।

-: ਸੁਸ਼ਾਂਤ ਨੂੰ ਦਿੱਤੀ ਗਈ ਸੀ ਦਵਾਈਆਂ ਦੀ ਓਵਰਡੋਜ਼
ਇੰਨਾ ਹੀ ਨਹੀਂ, ਐੱਫ. ਆਈ. ਆਰ. 'ਚ ਇਹ ਕਿਹਾ ਗਿਆ ਸੀ ਕਿ ਰਿਆ, ਸੁਸ਼ਾਂਤ ਨੂੰ ਪਾਗਲ ਖਾਣੇ ਭੇਜਣ ਦੀ ਤਿਆਰੀ ਕਰ ਰਹੀ ਸੀ। ਰਿਆ ਨੇ ਬਿਨਾਂ ਕਿਸੇ ਕਾਰਨ ਉਸ ਨੂੰ ਦਵਾਈ ਦੇਣੀ ਸ਼ੁਰੂ ਕਰ ਦਿੱਤੀ। ਬਾਅਦ 'ਚ ਦਵਾਈਆਂ ਦੀ ਜ਼ਿਆਦਾ ਮਾਤਰਾ 'ਚ ਉਸ ਦੀ ਮਾਨਸਿਕ ਸਥਿਤੀ ਵਿਗੜ ਗਈ।

ਇਹ ਵੀ ਪੜ੍ਹੋ : ਅੰਕਿਤਾ ਲੋਖੰਡੇ ਨੇ ਰਿਆ ਚੱਕਰਵਰਤੀ ਨੂੰ ਲੈ ਕੇ ਖੋਲ੍ਹੇ ਕਈ ਅਹਿਮ ਰਾਜ਼, ਬਿਹਾਰ ਪੁਲਸ ਅੱਗੇ ਕੀਤਾ ਖ਼ੁਲਾਸਾ

-: ਰਿਆ ਨੇ ਸੁਸ਼ਾਂਤ ਨੂੰ ਕੀਤਾ ਪਰਿਵਾਰ ਤੋਂ ਦੂਰ
ਸੁਸ਼ਾਂਤ ਦੀ ਭੈਣ ਦੇ ਬੱਚੇ ਛੋਟੇ ਹਨ, ਇਸ ਲਈ ਉਹ ਕਈ ਦਿਨ ਰਹਿ ਕੇ ਚਲੀ ਗਈ ਅਤੇ ਸੁਸ਼ਾਂਤ ਨੂੰ ਸਮਝਾਇਆ ਕਿ ਕੁਝ ਨਹੀਂ ਹੋਵੇਗਾ। ਜਦੋਂਕਿ ਰਿਆ ਸੁਸ਼ਾਂਤ ਦੇ ਸਾਰੇ ਕਾਗਜ਼ਾਤ ਅਤੇ ਪੈਸੇ ਰੱਖ ਕੇ ਲਗਾਤਾਰ ਮੀਡੀਆ 'ਚ ਜਾਣ ਦੀ ਧਮਕੀ ਦੇ ਕੇ ਉਕਸਾਉਂਦੀ ਰਹੀ ਕਿ ਉਹ ਖ਼ੁਦਕੁਸ਼ੀ ਕਰ ਲਵੇ। ਸੁਸ਼ਾਂਤ ਨੇ ਰਿਆ ਦੇ ਘਰ ਛੱਡਣ ਤੋਂ ਬਾਅਦ ਵੀ ਉਸ ਨੂੰ ਫੋਨ ਕੀਤਾ ਕਿਉਂਕਿ ਉਹ ਧਮਕੀ ਦੇ ਕੇ ਗਈ ਸੀ ਪਰ ਰਿਆ ਨੇ ਸੁਸ਼ਾਂਤ ਦਾ ਨੰਬਰ ਬਲਾਕ ਕਰ ਦਿੱਤਾ ਸੀ।

sunita

This news is Content Editor sunita