ਮੁੱਖ ਮੰਤਰੀ ਪੰਜਾਬ ਵਲੋਂ ਗਰੀਬ ਵਰਗਾਂ ਦੀ ਭਲਾਈ ਤੇ ਵਿਕਾਸ ਲਈ ਵੱਡੇ ਫੈਸਲੇ ਲੈਣੇ ਸ਼ਲਾਘਾਯੋਗ : ਅੰਮ੍ਰਿਤਾ ਵਿਰਕ

10/01/2021 3:27:31 PM

ਜਲੰਧਰ (ਸੋਮ) - ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਸਰਦਾਰ ਚਰਨਜੀਤ ਸਿੰਘ ਚੰਨੀ, ਜਿਸ ਤਰ੍ਹਾਂ ਗਰੀਬ ਵਰਗਾਂ ਦੀ ਭਲਾਈ ਅਤੇ ਵਿਕਾਸ ਲਈ ਵੱਡੇ ਫੈਸਲੇ ਲੈ ਰਹੇ ਹਨ, ਉਸ ਨਾਲ ਹਰ ਵਰਗ ਨੂੰ ਰਾਹਤ ਮਿਲ ਰਹੀ ਹੈ। ਇਹ ਵਿਚਾਰ ਉੱਘੀ ਲੋਕ ਗਾਇਕਾ ਅੰਮ੍ਰਿਤਾ ਵਿਰਕ ਨੇ ਪ੍ਰਗਟ ਕਰਦਿਆਂ ਕਿਹਾ ਕਿ ਚਰਨਜੀਤ ਸਿੰਘ ਚੰਨੀ ਵਰਗੇ ਪੜ੍ਹੇ ਲਿਖੇ, ਮਿਹਨਤੀ ਅਤੇ ਹੋਣਹਾਰ ਮੁੱਖ ਮੰਤਰੀ ਦੀ ਪੰਜਾਬ ਨੂੰ ਪਿਛਲੇ ਲੰਬੇ ਸਮੇਂ ਤੋਂ ਵੱਡੀ ਲੋੜ ਸੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੀ ਕੁਰਸੀ ਸੰਭਾਲਦਿਆਂ ਹੀ ਚਰਨਜੀਤ ਸਿੰਘ ਚੰਨੀ ਨੇ ਜਿਸ ਤਰ੍ਹਾਂ ਗਰੀਬ ਵਰਗਾਂ ਦੀ ਭਲਾਈ ਲਈ ਫੈਸਲੇ ਲੈਣੇ ਸ਼ੁਰੂ ਕੀਤੇ ਹਨ। ਉਸ ਤੋਂ ਪਤਾ ਲੱਗਦਾ ਹੈ ਕਿ ਚਰਨਜੀਤ ਚੰਨੀ ਦੇ ਦਿਲ ਵਿਚ ਗਰੀਬ ਵਰਗਾਂ ਪ੍ਰਤੀ ਕਿੰਨੀ ਚਿੰਤਾ ਅਤੇ ਲਗਾਅ ਹੈ। 

ਇਹ ਖ਼ਬਰ ਵੀ ਪੜ੍ਹੋ : ਫ਼ਿਲਮ ਬੈਨ ਹੋਣ ਦੇ ਸਿੱਧੂ ਮੂਸੇ ਵਾਲਾ ਨੇ ਦੱਸੇ ਅਸਲ ਕਾਰਨ, ਪੋਸਟ ਸਾਂਝੀ ਕਰਨ ਦੇਖੋ ਕਿਸ ’ਤੇ ਕੱਢੀ ਭੜਾਸ

ਅੰਮ੍ਰਿਤਾ ਵਿਰਕ ਨੇ ਇਹ ਵੀ ਕਿਹਾ ਕਿ ਚਰਨਜੀਤ ਸਿੰਘ ਚੰਨੀ ਆਪਣੇ ਥੋੜ੍ਹੇ ਸਮੇਂ ਦੇ ਮੁੱਖ ਮੰਤਰੀ ਦੇ ਕਾਰਜਕਾਲ ਵਿਚ ਸਮੁੱਚੀ ਕੈਬਨਿਟ ਨੂੰ ਭਰੋਸੇ ਵਿਚ ਲੈ ਕੇ ਗਰੀਬ ਵਰਗਾਂ ਦੇ ਹੱਕ ਵਿਚ ਵੱਧ ਤੋਂ ਵੱਧ ਫੈਸਲੇ ਲੈਣ ਅਤੇ ਇਨ੍ਹਾਂ ਦੇ ਪਿਛਲੇ ਲੰਬੇ ਸਮੇਂ ਤੋਂ ਲਟਕਦੇ ਆ ਰਹੇ ਮਸਲਿਆਂ ਨੂੰ ਹੱਲ ਕਰਨ। ਗਰੀਬ ਵਰਗਾਂ ਦੇ ਬਿਜਲੀ ਬਿੱਲ ਮਾਫ ਕਰਨ ਦੇ ਨਾਲ-ਨਾਲ ਚਰਨਜੀਤ ਸਿੰਘ ਚੰਨੀ ਉਨ੍ਹਾਂ ਗਰੀਬ ਵਰਗਾਂ ਦੇ ਬੈਂਕਾਂ ਦੇ ਕਰਜ਼ੇ ਵੀ ਮਾਫ ਕਰਨ, ਜਿਨ੍ਹਾਂ ਪਰਿਵਾਰਾਂ ਦੇ ਕਮਾਉਣ ਵਾਲੇ ਇਸ ਦੁਨੀਆ ਵਿਚ ਨਹੀਂ ਰਹੇ ਅਤੇ ਉਨ੍ਹਾਂ ਦੀਆਂ ਵਿਧਵਾ ਪਤਨੀਆਂ ਅਤੇ ਬੇਸਹਾਰਾ ਹੋਏ ਬੱਚੇ ਇਹ ਕਰਜ਼ੇ ਉਤਾਰਨ ਤੋਂ ਅਸਮਰੱਥ ਹਨ।

ਇਹ ਖ਼ਬਰ ਵੀ ਪੜ੍ਹੋ : ਸ਼ੁਸ਼ਾਂਤ ਰਾਜਪੂਤ ਮਾਮਲੇ 'ਚ ਕਰੀਬੀ ਦੋਸਤ ਕੁਨਾਲ ਜਾਨੀ ਗ੍ਰਿਫ਼ਤਾਰ, ਲੰਬੇ ਸਮੇਂ ਤੋਂ ਸੀ ਫਰਾਰ

ਨੋਟ - ਅੰਮ੍ਰਿਤਾ ਵਿਰਕ ਦੀ ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ ਵਿਚ ਜ਼ਰੂਰ ਦੱਸੋ।

sunita

This news is Content Editor sunita