ਐਮੀ ਵਿਰਕ ਦਾ ਰੋਮਾਂਟਿਕ ਲਵ ਟਰੈਕ ‘ਪਿਆਰ ਦੀ ਕਹਾਣੀ’ ਰਿਲੀਜ਼, ਛੂਹ ਲਵੇਗਾ ਤੁਹਾਡੀ ਰੂਹ (ਵੀਡੀਓ)

10/19/2021 5:13:16 PM

ਚੰਡੀਗੜ੍ਹ (ਬਿਊਰੋ)– ਪੰਜਾਬੀ ਇੰਡਸਟਰੀ ਨੂੰ ‘ਪੁਆੜਾ’ ਤੇ ‘ਕਿਸਮਤ 2’ ਵਰਗੀਆਂ ਬਲਾਕਬਸਟਰ ਫ਼ਿਲਮਾਂ ਦੇਣ ਤੋਂ ਬਾਅਦ ਮਸ਼ਹੂਰ ਪੰਜਾਬੀ ਅਦਾਕਾਰ ਤੇ ਗਾਇਕ ਐਮੀ ਵਿਰਕ ਆਪਣੇ ਨਵੇਂ ਸਿੰਗਲ ਟਰੈਕ ‘ਪਿਆਰ ਦੀ ਕਹਾਣੀ’ ਨਾਲ ਸੰਗੀਤ ਦੇ ਨਵੇਂ ਰਿਕਾਰਡ ਤੋੜਨ ਲਈ ਤਿਆਰ ਹਨ। ਅੱਜ ਰਿਲੀਜ਼ ਹੋਇਆ ਇਹ ਗੀਤ ਇਕ ਰੋਮਾਂਟਿਕ ਲਵ ਟਰੈਕ ਹੈ ਤੇ ਕੁਝ ਹੀ ਘੰਟਿਆਂ ’ਚ ਪ੍ਰਸ਼ੰਸਕਾਂ ਦਾ ਦਿਲ ਜਿੱਤ ਚੁੱਕਾ ਹੈ।

ਇਹ ਖ਼ਬਰ ਵੀ ਪੜ੍ਹੋ : ਸ਼ੈਰੀ ਮਾਨ ਨੇ ਪਰਮੀਸ਼ ਵਰਮਾ ਨੂੰ ਕੱਢੀਆਂ ਗਾਲ੍ਹਾਂ, ਵਿਆਹ ’ਚ ਇਸ ਗੱਲੋਂ ਹੋਇਆ ਨਾਰਾਜ਼ (ਵੀਡੀਓ)

‘ਪਿਆਰ ਦੀ ਕਹਾਣੀ’ ਗੀਤ ਨੂੰ ਚੰਡੀਗੜ੍ਹ ਦੇ ਕੁਝ ਬਹੁਤ ਹੀ ਸ਼ਾਨਦਾਰ ਸਥਾਨਾਂ ’ਤੇ ਸ਼ੂਟ ਕੀਤਾ ਗਿਆ ਹੈ।

ਮੁੱਖ ਅਦਾਕਾਰਾ ਦੀ ਗੱਲ ਕਰੀਏ ਤਾਂ ਇਸ ਵਾਰ ਐਮੀ ਨੇ ਮਸ਼ਹੂਰ ਦੱਖਣੀ ਭਾਰਤੀ ਅਦਾਕਾਰਾ ਨਿੱਕੀ ਗਲਰਾਨੀ ਨਾਲ ਮਿਲ ਕੇ ਕੰਮ ਕੀਤਾ ਹੈ। ਅਦਾਕਾਰਾ ਨੂੰ ਇਸ ਗੀਤ ਨਾਲ ਪੰਜਾਬੀ ਇੰਡਸਟਰੀ ’ਚ ਲਾਂਚ ਕੀਤਾ ਜਾ ਰਿਹਾ ਹੈ। ਨਿੱਕੀ ਨੇ 30 ਤੋਂ ਵੱਧ ਦੱਖਣੀ ਭਾਰਤੀ ਫ਼ਿਲਮਾਂ ’ਚ ਕੰਮ ਕੀਤਾ ਹੈ।

ਦਿਲ ਨੂੰ ਛੂਹ ਲੈਣ ਵਾਲੇ ਬੋਲ ਰਾਜ ਫਤਿਹਪੁਰੀਆ ਵਲੋਂ ਲਿਖੇ ਗਏ ਹਨ ਤੇ ਸੰਨੀ ਵਿਰਕ ਦਾ ਪਿਆਰਾ ਸੰਗੀਤ ਐਮੀ ਵਿਰਕ ਦੀ ਜਾਦੂਈ ਆਵਾਜ਼ ਨਾਲ ਤਿਆਰ ਕੀਤਾ ਗਿਆ ਹੈ, ਜੋ ‘ਪਿਆਰ ਦੀ ਕਹਾਣੀ’ ਨੂੰ ਆਸਾਨੀ ਨਾਲ ਪੰਜਾਬੀ ਸੰਗੀਤ ਇੰਡਸਟਰੀ ਦੇ ਸਭ ਤੋਂ ਪਿਆਰੇ ਗੀਤਾਂ ’ਚੋਂ ਇਕ ਬਣਾਉਂਦਾ ਹੈ, ਜਿਸ ਨੂੰ ਤੁਸੀਂ ਵਾਰ-ਵਾਰ ਸੁਣਨਾ ਚਾਹੋਗੇ। ਗਾਣੇ ਦੀ ਵੀਡੀਓ ਨੂੰ ਡਾਇਰੈਕਟ ਕੀਤਾ ਹੈ ਨਵਜੀਤ ਬੁੱਟਰ ਨੇ।

ਇਹ ਗੀਤ ਸਾਰੇਗਾਮਾ ਮਿਯੂਜ਼ਿਕ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News