ਅਕਸ਼ੇ ਕੁਮਾਰ ਨਾਲ ਤਸਵੀਰ ਵਾਇਰਲ ਹੋਣ ’ਤੇ ਲੋਕਾਂ ਦੇ ਨਿਸ਼ਾਨੇ ’ਤੇ ਐਮੀ ਵਿਰਕ, ਲਾਈਵ ਹੋ ਕੇ ਦੂਰ ਕੀਤੀ ਗਲਤਫਹਿਮੀ

02/11/2021 12:53:16 PM

ਚੰਡੀਗੜ੍ਹ (ਬਿਊਰੋ)– ਪੰਜਾਬੀ ਗਾਇਕ ਤੇ ਅਦਾਕਾਰ ਐਮੀ ਵਿਰਕ ਨੂੰ ਇਨ੍ਹੀਂ ਦਿਨੀਂ ਕੁਝ ਲੋਕਾਂ ਦੇ ਗੁੱਸੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਸਲ ’ਚ ਐਮੀ ਵਿਰਕ ਦੀ ਸੋਸ਼ਲ ਮੀਡੀਆ ’ਤੇ ਇਕ ਤਸਵੀਰ ਵਾਇਰਲ ਹੋ ਰਹੀ ਹੈ, ਜਿਸ ’ਚ ਉਹ ਬਾਲੀਵੁੱਡ ਅਦਾਕਾਰ ਅਕਸ਼ੇ ਕੁਮਾਰ ਨਾਲ ਨਜ਼ਰ ਆ ਰਹੇ ਹਨ।

ਐਮੀ ਵਿਰਕ ਤੇ ਅਕਸ਼ੇ ਕੁਮਾਰ ਦੀ ਇਹ ਤਸਵੀਰ ਦਸੰਬਰ ਮਹੀਨੇ ’ਚ ‘ਫਿਲਹਾਲ 2’ ਗੀਤ ਦੇ ਸ਼ੂਟਿੰਗ ਸਮੇਂ ਦੀ ਹੈ। ਐਮੀ ਵਿਰਕ ਨੂੰ ਲੋਕਾਂ ਦੇ ਗੁੱਸੇ ਦਾ ਸ਼ਿਕਾਰ ਇਸ ਲਈ ਹੋਣਾ ਪੈ ਰਿਹਾ ਹੈ ਕਿਉਂਕਿ ਉਨ੍ਹਾਂ ਦਾ ਕਹਿਣਾ ਹੈ ਕਿ ਅਕਸ਼ੇ ਕੁਮਾਰ ਵਲੋਂ ਕਿਸਾਨਾਂ ਦੇ ਹੱਕ ’ਚ ਕੋਈ ਵੀ ਗੱਲ ਨਹੀਂ ਕੀਤੀ ਗਈ ਤੇ ਐਮੀ ਵਿਰਕ ਨੂੰ ਅਕਸ਼ੇ ਕੁਮਾਰ ਨਾਲ ਕੰਮ ਕਰਨ ਤੋਂ ਨਿੰਦਿਆ ਜਾ ਰਿਹਾ ਹੈ।

 
 
 
 
 
 
 
 
 
 
 
 
 
 
 
 

A post shared by Ammy Virk ( ਐਮੀ ਵਿਰਕ ) (@ammyvirk)

ਇਸ ’ਤੇ ਹਾਲ ਹੀ ’ਚ ਐਮੀ ਵਿਰਕ ਨੇ ਇੰਸਟਾਗ੍ਰਾਮ ਲਾਈਵ ਵੀਡੀਓ ਰਾਹੀਂ ਸਫਾਈ ਦਿੱਤੀ ਹੈ। ਐਮੀ ਵਿਰਕ ਨੇ ਕਿਹਾ ਕਿ ਜੋ ਤਸਵੀਰ ਵਾਇਰਲ ਹੋ ਰਹੀ ਹੈ, ਉਹ 2-3 ਮਹੀਨੇ ਪਹਿਲਾਂ ਦੀ ਹੈ। ਢੇਡ ਸਾਲ ਪਹਿਲਾਂ ਉਨ੍ਹਾਂ ਨੇ ਅਕਸ਼ੇ ਨਾਲ ‘ਫਿਲਹਾਲ’ ਗੀਤ ਸ਼ੂਟ ਕੀਤਾ ਸੀ ਤੇ ਹੁਣ ‘ਫਿਲਹਾਲ 2’ ਦੀ ਸ਼ੂਟਿੰਗ ਹੋਈ ਸੀ।

ਐਮੀ ਨੇ ਕਿਹਾ ਕਿ ਲੋਕਾਂ ਦਾ ਕਹਿਣਾ ਹੈ ਕਿ ਉਹ ਪੈਸਿਆਂ ਖਾਤਿਰ ਵਿਕ ਗਿਆ, ਜਦਕਿ ਜਿਸ ਕੰਪਨੀ ਲਈ ਇਹ ਗੀਤ ਬਣਾਇਆ ਗਿਆ ਹੈ, ਉਹ ਜਾਨੀ ਤੇ ਬੀ ਪਰਾਕ ਦੀ ਹੈ, ਜੋ ਉਸ ਦੇ ਭਰਾ ਹਨ ਤੇ ਭਰਾਵਾਂ ’ਚ ਪੈਸਿਆਂ ਦੀ ਕੋਈ ਗੱਲ ਨਹੀਂ ਹੁੰਦੀ।

ਨੋਟ– ਐਮੀ ਵਿਰਕ ਤੇ ਅਕਸ਼ੇ ਕੁਮਾਰ ਦੀ ਵਾਇਰਲ ਤਸਵੀਰ ’ਤੇ ਤੁਸੀਂ ਕੀ ਕਹੋਗੇ? ਕੁਮੈਂਟ ਕਰਕੇ ਜ਼ਰੂਰ ਦੱਸੋ।


Rahul Singh

Content Editor

Related News