ਲੰਡਨ ਦੇ ਮੈਡਮ ਤੁਸਾਦ ਮਿਊਜ਼ੀਅਮ ''ਚ ਬਿਗ ਬੀ ਦੇ ਬੁੱਤ ਦਾ ਹੋਵੇਗਾ MAKEOVER (PICS)

Saturday, May 07, 2016 - 12:47 PM (IST)

ਮੁੰਬਈ : ਬਾਲੀਵੁੱਡ ਦੇ ''ਐਂਗਰੀ ਯੰਗ ਮੈਨ'' ਦਾ ਲੰਡਨ ਦੇ ਮੈਡਮ ਤੁਸਾਦ ਮਿਊਜ਼ਿਅਮ ''ਚ ਲੱਗੇ ਮੋਮ ਦੇ ਬੁੱਤ ਦਾ ਛੇਤੀ ਹੀ ਮੇਕਓਵਰ ਕੀਤਾ ਜਾਵੇਗਾ। ਜਾਣਕਾਰੀ ਅਨੁਸਾਰ ਅਮਿਤਾਭ ਬੱਚਨ ਬਾਲੀਵੁੱਡ ਦੇ ਪਹਿਲੇ ਅਜਿਹੇ ਅਦਾਕਾਰ ਹਨ, ਜਿਨ੍ਹਾਂ ਦਾ ਬੁੱਤ ਸਭ ਤੋਂ ਪਹਿਲਾਂ ਮੈਡਮ ਤੁਸਾਦ ਮਿਊਜ਼ਿਅਮ ''ਚ ਲਾਇਆ ਗਿਆ ਸੀ। ਇਸ ਗੱਲ ਦੀ ਜਾਣਕਾਰੀ ਖੁਦ ਅਮਿਤਾਭ ਬੱਚਨ ਨੇ ਆਪਣੇ ਬਲਾਗ ''ਤੇ ਦਿੱਤੀ ਹੈ।
ਉਨ੍ਹਾਂ ਨੇ ਬਲਾਗ ''ਚ ਲਿਖਿਆ, ''''ਐਮ.ਟੀ. (ਮੈਡਮ ਤੁਸਾਦ) ਦੇ ਲੋਕਾਂ ਨੇ ਮੇਰੇ ਨਾਲ ਸਮਾਂ ਬਿਤਾਇਆ। ਕੁਝ ਨਾਪ ਅਤੇ ਤਸਵੀਰਾਂ ਲਈਆਂ। ਉਹ ਮੇਰੇ ਵੈਕਸ ਫਿੱਗਰ ''ਚ ਕੁਝ ਬਦਲਾਅ ਕਰਨਾ ਚਾਹੁੰਦੇ ਹਨ। ਪੁਰਾਣੇ ਕੱਪੜੇ, ਬੂਟ, ਜੈਕਟਸ ਅਤੇ ਗਲਾਸੇਸ ਦੀ ਵਰਤੋਂ ਕੀਤੀ ਜਾਵੇਗੀ, ਜਿਸ ਦੀ ਅੱਜ ਮੈਂ ਵਰਤੋਂ ਨਹੀਂ ਕਰਦਾ। ਮੈਂ ਇਹ ਦੇਖ ਕੇ ਬਹੁਤ ਖੁਸ਼ ਹਾਂ ਕਿ ਉਹ ਸਮੇਂ ਦੇ ਹਿਸਾਬ ਨਾਲ ਮਾਡਰਨ ਟੈਕਨੋਲਜੀ ਦੀ ਵਰਤੋਂ ਕਰ ਰਹੇ ਹਨ।
ਜਾਣਕਾਰੀ ਅਨੁਸਾਰ ਮੈਡਮ ਤੁਸਾਦ ''ਚ ਅਮਿਤਾਭ ਤੋਂ ਇਲਾਵਾ ਬਾਲੀਵੁੱਡ ਦੀਆਂ 8 ਹਸਤੀਆਂ ਦੇ ਵੀ ਵੈਕਸ ਬੁੱਤ ਲੱਗੇ ਹੋਏ ਹਨ। ਇਨ੍ਹਾਂ ''ਚ ਮਹਾਤਮਾ ਗਾਂਧੀ, ਮੋਦੀ, ਇੰਦਰਾ ਗਾਂਧੀ, ਐਸ਼ਵਰਿਆ ਰਾਏ, ਮਾਧੁਰੀ ਦੀਕਸ਼ਿਤ, ਸ਼ਾਹਰੁਖ ਖਾਨ, ਸਲਮਾਨ ਖਾਨ, ਰਿਤਿਕ ਰੋਸ਼ਨ, ਕਰੀਨਾ ਕਪੂਰ, ਕੈਟਰੀਨਾ ਕੈਫ ਵਰਗੀਆਂ ਮਸ਼ਹੂਰ ਸ਼ਖਸੀਅਤਾਂ ਦੇ ਨਾਂ ਸ਼ਾਮਲ ਹਨ। ਜ਼ਿਕਰਯੋਗ ਹੈ ਕਿ ਅਮਿਤਾਭ ਦੀ ਫਿਲਮ ''ਟੀ3ਐੱਨ'' ਅਤੇ ''ਪਿੰਕ'' ਰਿਲੀਜ਼ ਹੋਣ ਵਾਲੀਆਂ ਹਨ।


Related News