ਅਮਿਤਾਭ ਬੱਚਨ ਪ੍ਰਭਾਸ ਦੀ ਫ਼ਿਲਮ ‘ਰਾਧੇ ਸ਼ਿਆਮ’ ਲਈ ਬਣੇ ਨਰੇਟਰ

02/23/2022 11:09:57 AM

ਮੁੰਬਈ (ਬਿਊਰੋ)– ਪ੍ਰਭਾਸ ਵਲੋਂ ਅਭਿਨੀਤ ਪੈਨ ਇੰਡੀਆ ਮੈਗਨਮ ਆਪਸ ‘ਰਾਧੇ ਸ਼ਿਆਮ’ ਹਰ ਲੰਘਦੇ ਦਿਨ ਦੇ ਨਾਲ ਸ਼ਾਨਦਾਰ ਹੁੰਦੀ ਜਾ ਰਹੀ ਹੈ। ਫ਼ਿਲਮ ਦੇ ਪੋਸਟਰ, ਟੀਜ਼ਰ ਤੇ ਗਾਣਿਆਂ ਦੇ ਜ਼ਬਰਦਸਤ ਤੇ ਰਿਕਾਰਡਤੋਡ਼ ਰਿਸੈਪਸ਼ਨ ਤੋਂ ਬਾਅਦ ਨਵੀਂ ਖ਼ਬਰ ਇਹ ਹੈ ਕਿ ਸਿਨੇਮੇ ਦੇ ਦਿੱਗਜ ਅਮਿਤਾਭ ਬੱਚਨ ਟੀਮ ’ਚ ਸ਼ਾਮਲ ਹੋ ਰਹੇ ਹਨ ਕਿਉਂਕਿ ਉਹ ‘ਰਾਧੇ ਸ਼ਿਆਮ’ ਲਈ ਨਰੇਟਰ ਬਣ ਗਏ ਹਨ।

ਇਹ ਖ਼ਬਰ ਵੀ ਪੜ੍ਹੋ : ‘ਆਜਾ ਮੈਕਸੀਕੋ ਚੱਲੀਏ’ ਫ਼ਿਲਮ ਦਾ ਗੀਤ ‘ਭਲੀ ਕਰੇ ਕਰਤਾਰ’ ਰਿਲੀਜ਼ (ਵੀਡੀਓ)

ਰਾਧਾ ਕ੍ਰਿਸ਼ਣ ਕੁਮਾਰ ਦੁਆਰਾ ਨਿਰਦੇਸ਼ਿਤ ਬਹੁ-ਭਾਸ਼ੀ ਪ੍ਰੇਮ ਕਹਾਣੀ 1970 ਦੇ ਦਹਾਕੇ ’ਚ ਯੂਰਪ ’ਚ ਸਥਾਪਿਤ ਹੈ, ਜਿਸ ’ਚ ਪ੍ਰਭਾਸ ਇਕ ਪਾਲਮ ਰੀਡਰ ਦੀ ਭੂਮਿਕਾ ਨਿਭਾਅ ਰਹੇ ਹਨ।

ਫ਼ਿਲਮ ’ਚ ਪ੍ਰਭਾਸ ਤੇ ਪੂਜਾ ਹੇਗੜੇ ਪਹਿਲਾਂ ਕਦੇ ਨਹੀਂ ਦੇਖੇ ਗਏ ਅੰਦਾਜ਼ ’ਚ ਨਜ਼ਰ ਆਉਣਗੇ। ਫ਼ਿਲਮ ਦੀ ਪਹੁੰਚ ਤੇ ਪੈਰਾਮਾਊਂਟ ਸਕੇਲ ਨੂੰ ਦੇਖਦਿਆਂ ਅਮਿਤਾਭ ਬੱਚਨ ਆਈਕੋਨਿਕ ਅਾਵਾਜ਼ ਤੇ ਸਟਾਰਡਮ ਦੇ ਨਾਲ ਫ਼ਿਲਮ ’ਚ ਚਾਰ ਚੰਨ ਲਗਾ ਦੇਣਗੇ।

ਇਹ ਫ਼ਿਲਮ 11 ਮਾਰਚ, 2022 ਨੂੰ ਰਿਲੀਜ਼ ਹੋਵੇਗੀ। ਫ਼ਿਲਮ ਨੂੰ ਲੈ ਕੇ ਪ੍ਰਭਾਸ ਦੇ ਪ੍ਰਸ਼ੰਸਕ ਬੇਹੱਦ ਉਤਸ਼ਾਹਿਤ ਹਨ ਕਿਉਂਕਿ ਇਹ ਫ਼ਿਲਮ ਪਹਿਲਾਂ ਕਈ ਵਾਰ ਮੁਲਤਵੀ ਹੋ ਚੁੱਕੀ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

Rahul Singh

This news is Content Editor Rahul Singh