...ਤਾਂ ਇਸ ਵਜ੍ਹਾ ਕਰਕੇ ਅਮਿਤਾਭ ਨੇ ਅਭਿਸ਼ੇਕ ਤੇ ਸ਼ਵੇਤਾ ''ਚ ਬਰਾਬਰ ਜਾਇਦਾਦ ਵੰਡਣ ਦਾ ਕੀਤਾ ਫ਼ੈਸਲਾ

10/11/2020 12:43:57 PM

ਨਵੀਂ ਦਿੱਲੀ (ਬਿਊਰੋ) — ਸਦੀ ਦੇ ਮਹਾਨਾਇਕ ਅਮਿਤਾਭ ਬੱਚਨ ਅੱਜ 78ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੇ ਹਨ। ਅਮਿਤਾਭ ਬੱਚਨ ਜਿੰਨੇ ਚੰਗੇ ਅਦਾਕਾਰ ਹਨ, ਉਸ ਤੋਂ ਕਿਤੇ ਚੰਗੇ ਵਿਅਕਤੀ ਵੀ ਹਨ ਪਰ ਅਮਿਤਾਭ ਬੱਚਨ ਅੱਜ ਜਿਸ ਮੁਕਾਮ 'ਤੇ ਹਨ, ਉਥੇ ਪਹੁੰਚਣਾ ਸੋਖਾ ਨਹੀਂ ਹੈ। ਅੱਜ ਉਨ੍ਹਾਂ ਕੋਲ ਕਰੋੜਾਂ ਦੀ ਜਾਇਦਾਦ ਹੈ ਪਰ ਅਮਿਤਾਭ ਦੀ ਪਹਿਲੀ ਤਨਖਾਹ ਕਿੰਨੀ ਸੀ, ਇਹ ਸੁਣ ਕੇ ਕੋਈ ਵੀ ਹੈਰਾਨ ਹੋ ਸਕਦਾ ਹੈ।

ਦਰਅਸਲ, ਅਮਿਤਾਭ ਬੱਚਨ ਨੇ ਆਪਣੇ ਇਕ ਇੰਟਰਵਿਊ ਦੌਰਾਨ ਦੱਸਿਆ ਸੀ ਕਿ ਮੈਂ ਜਦੋਂ ਕੋਲਕਾਤਾ 'ਚ ਨੌਕਰੀ ਕੀਤੀ ਸੀ ਤਾਂ ਪਹਿਲੀ ਤਨਖਾਹ 500 ਰੁਪਏ ਮਿਲੀ ਸੀ। ਸੂਤਰਾਂ ਮੁਤਾਬਕ, ਅਮਿਤਾਭ ਬੱਚਨ ਦੀ 28 ਅਰਬ ਤੋਂ ਜ਼ਿਆਦਾ ਨੈੱਟ ਵਰਥ ਹੈ। ਸਾਲ 2015 'ਚ ਫੋਰਬਸ ਨੇ ਦੱਸਿਆ ਸੀ ਕਿ ਉਨ੍ਹਾਂ ਦੀ 33.5 ਮਿਲੀਅਨ ਡਾਲਰ ਦੀ ਜਾਇਦਾਦ ਹੈ। ਉਥੇ ਹੀ ਅਮਿਤਾਭ ਬੱਚਨ ਦੀ ਪਤਨੀ ਤੇ ਸਮਾਜਵਾਦੀ ਪਾਰਟੀ ਤੋਂ ਸੰਸਦ ਜਯਾ ਬੱਚਨ ਨੇ ਵੀ ਆਪਣੀ ਕੁਲ ਜਾਇਦਾਦ ਬਾਰੇ ਦੱਸਿਆ ਸੀ।

ਜਯਾ ਬੱਚਨ ਤੇ ਉਨ੍ਹਾਂ ਦੇ ਪਤੀ ਅਮਿਤਾਭ ਬੱਚਨ ਕੋਲ 10.01 ਅਰਬ ਰੁਪਏ ਦੀ ਜਾਇਦਾਦ ਹੈ। ਪਿਛਲੇ 6 ਸਾਲਾਂ ਦੌਰਾਨ ਅਮਿਤਾਬ ਬੱਚਨ ਤੇ ਜਯਾ ਬੱਚਨ ਦੀ ਜਾਇਦਾਦ ਡਬਲ ਹੋ ਚੁੱਕੀ ਹੈ। ਸਾਲ 2012 'ਚ ਇਸ ਸਟਾਰ ਕੱਪਲ ਦੀ ਜਾਇਦਾਦ ਕਰੀਬ 500 ਕਰੋੜ ਰੁਪਏ ਸੀ ਅਤੇ ਇਸੇ ਸਾਲ ਜਾਇਦਾਦ 1000 ਕਰੋੜ ਰੁਪਏ ਦਾ ਅੰਕੜਾ ਪਾ ਕਰ ਚੁੱਕੀ ਹੈ। ਅਮਿਤਾਭ ਤੇ ਜਯਾ ਕੋਲ 460 ਰੁਪਏ ਤੋਂ ਜ਼ਿਆਦਾ ਦੀ ਅਚੱਲ ਜਾਇਦਾਦ ਹੈ, ਜੋ ਕਿ ਸਾਲ 2012 ਦੇ ਮੁਕਾਬਲੇ 152 ਕਰੋੜ ਰੁਪਏ ਤੋਂ ਦੁੱਗਣੀ ਹੈ। ਇਸ ਤਰ੍ਹਾਂ ਉਨ੍ਹਾਂ ਕੋਲ ਚੱਲ ਜਾਇਦਾਦ 540 ਕਰੋੜ ਹੈ। ਦੋਵਾਂ ਦੇ ਕਈ ਦੇਸ਼ਾਂ 'ਚ ਕਈ ਬੈਂਕ ਅਕਾਊਂਟ ਵੀ ਹਨ, ਜਿਨ੍ਹਾਂ 'ਚ ਕਰੋੜਾਂ ਰੁਪਏ ਜਮ੍ਹਾ ਹਨ।

ਖਬਰਾਂ ਮੁਤਾਬਕ, ਜਯਾ ਬੱਚਨ ਤੇ ਅਮਿਤਾਭ ਬੱਚਨ ਕੋਲ ਕਰੀਬ 62 ਕਰੋੜ ਰੁਪਏ ਦਾ ਗੋਲਡ ਤੇ ਜਿਊਲਰੀ ਮੌਜੂਦ ਹੈ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਇਸ ਮਾਮਲੇ 'ਚ ਅਮਿਤਾਭ ਬੱਚਨ ਨੇ ਜਯਾ ਬੱਚਨ ਵੀ ਪਿੱਛੇ ਛੱਡ ਦਿੱਤਾ ਹੈ। ਜਿਥੇ ਜਯਾ ਬੱਚਨ ਦੇ ਨਾਂ 'ਤੇ 26 ਕਰੋੜ ਰੁਪਏ ਦੀ ਜਿਊਲਰੀ ਹੈ, ਉਥੇ ਹੀ ਅਮਿਤਾਭ ਬੱਚਨ ਦੇ ਨਾਂ 'ਤੇ 36 ਕਰੋੜ ਰੁਪਏ ਤੋਂ ਜ਼ਿਆਦਾ ਦੀ ਜਿਊਲਰੀ ਦੱਸੀ ਜਾ ਰਹੀ ਹੈ।

ਦੱਸਣਯੋਗ ਹੈ ਕਿ ਅਮਿਤਾਭ ਬੱਚਨ 13 ਕਰੋੜ ਦੀਆਂ 12 ਗੱਡੀਆਂ ਦੇ ਮਾਲਕ ਹਨ, ਜਿਨ੍ਹਾਂ 'ਚ ਕਈ ਲਗਜ਼ਰੀ ਕਾਰਾਂ ਦੇ ਨਾਂ ਸ਼ਾਮਲ ਹਨ। ਇਸ ਤੋਂ ਇਲਾਵਾ ਅਮਿਤਾਭ ਬੱਚਨ ਕੋਲ ਟਾਟਾ ਨੈਨੋ ਕਾਰ ਤੇ ਇਕ ਟਰੈਕਟਰ ਵੀ ਹੈ। ਉਂਝ ਫ਼ਿਲਮ ਲਈ ਮਿਲੀ ਪਹਿਲੀ ਤਨਖਾਹ ਦੀ ਗੱਲ ਕਰੀਏ ਤਾਂ ਅਮਿਤਾਭ ਬੱਚਨ ਦੀ ਪਹਿਲੀ ਫ਼ਿਲਮ ਕੇ. ਏ. ਅੱਬਾਸ ਦੀ 'ਸਾਤ ਹਿੰਦੁਸਤਾਨੀ' ਸੀ। ਇਸ ਫ਼ਿਲਮ ਲਈ ਅਮਿਤਾਭ ਬੱਚਨ ਨੂੰ 5 ਹਜ਼ਾਰ ਰੁਪਏ 'ਚ ਸਾਈਨ ਕੀਤਾ ਗਿਆ ਸੀ। ਹਾਲਾਂਕਿ ਫ਼ਿਲਮ ਬਾਕਸ ਆਫਿਸ 'ਤੇ ਕੁਝ ਖ਼ਾਸ ਕਮਾਲ ਨਾ ਦਿਖਾ ਸਕੀ ਪਰ ਇਸ ਫ਼ਿਲਮ ਲਈ ਅਮਿਤਾਭ ਬੱਚਨ ਨੂੰ ਐਵਾਰਡ ਮਿਲਿਆ ਸੀ।

ਅਮਿਤਾਭ ਬੱਚਨ ਨੇ 'ਕੌਨ ਬਣੇਗਾ ਕਰੋੜਪਤੀ' ਦੇ ਸੈੱਟ 'ਤੇ ਸਾਫ਼ ਕਰ ਦਿੱਤਾ ਸੀ ਕਿ ਜਦੋਂ ਉਨ੍ਹਾਂ ਦੀ ਮੌਤ ਹੋਵੇਗੀ ਤਾਂ ਉਨ੍ਹਾਂ ਦੀ ਸਾਰੀ ਜਾਇਦਾਦ ਬੇਟੇ ਤੇ ਬੇਟੀ 'ਚ ਬਰਾਬਰ ਵੰਡੀ ਜਾਵੇਗੀ। ਮੇਰੀ ਧੀ ਨੂੰ ਵੀ ਆਪਣੇ ਪਿਤਾ ਦੀ ਜਾਇਦਾਦ 'ਤੇ ਪੂਰਾ ਹੱਕ ਹੈ। ਇਸ ਲਈ ਮੈਂ ਆਪਣੀ ਜਾਇਦਾਦ ਦੋਵਾਂ 'ਚ ਬਰਾਬਰ ਦੀ ਵੰਡਣੀ ਚਾਹੁੰਦਾ ਹਾਂ। ਅਮਿਤਾਭ ਬੱਚਨ ਦੇ ਦੋ ਬੱਚੇ ਅਭਿਸ਼ੇਕ ਬੱਚਨ ਤੇ ਸ਼ਵੇਤਾ ਬੱਚਨ ਹਨ।

sunita

This news is Content Editor sunita