ਆਲਟ ਬਾਲਾਜੀ ਨੇ 20 ਬਲਾਕਬਸਟਰ ਸ਼ੋਅਜ਼ ਨਾਲ 2021 ਨੂੰ ਕਿਹਾ ‘ਬਾਏ ਬਾਏ’

12/23/2021 3:59:29 PM

ਮੁੰਬਈ (ਬਿਊਰੋ)– ਸਾਲ 2021 ਆਲਟ ਬਾਲਾਜੀ ਸਣੇ ਸਭ ਲਈ ਕਾਫ਼ੀ ਚੰਗਾ ਸਾਲ ਰਿਹਾ ਹੈ, ਜਦਕਿ ਇਸ ਮਹਾਮਾਰੀ ’ਚ ਹਰ ਕੋਈ ਆਪਣੇ ਘਰ ਦੀਆਂ ਦੀਵਾਰਾਂ ਦੇ ਅੰਦਰ ਕੈਦ ਸੀ। ਭਾਰਤ ਦੇ ਆਗੂ ਮੰਚ ਆਲਟ ਬਾਲਾਜੀ ਨੇ ਲਗਾਤਾਰ ਬਣੇ ਰਹਿਣ ਦਾ ਇਕ ਤਰੀਕਾ ਲੱਭਿਆ ਤੇ ਆਪਣੇ ਦਰਸ਼ਕਾਂ ਦਾ ਮਨੋਰੰਜਨ ਕੀਤਾ।

ਆਪਣੀ ਸਥਾਪਨਾ ਤੋਂ ਬਾਅਦ ਤੋਂ ਵੱਧ ਆਰੀਜਨਲ ਲਾਂਚ ਕਰਨ ਤੋਂ ਬਾਅਦ ਆਲਟ ਬਾਲਾਜੀ ਐਕਸਕਲੂਜ਼ਿਵ ਕੰਟੈਂਟ ਬਣਾਉਣ ’ਚ ਅੱਗੇ ਰਿਹਾ ਹੈ। ਸਾਲ 2021 ’ਚ ਹੀ ਆਲਟ ਬਾਲਾਜੀ ਨੇ ਸਭ ਦੀ ਪਸੰਦ ਨੂੰ ਧਿਆਨ ’ਚ ਰੱਖਦਿਆਂ ਵੱਖਰੀਆਂ ਸ਼ੈਲੀਆਂ ’ਚ 20 ਸ਼ੋਅ ਲਾਂਚ ਕੀਤੇ ਹਨ।

ਇਹ ਖ਼ਬਰ ਵੀ ਪੜ੍ਹੋ : ਕਿਸੇ ਅਪਸਰਾ ਤੋਂ ਘੱਟ ਨਹੀਂ ਲੱਗ ਰਹੀ ਹਿਨਾ ਖ਼ਾਨ, ਤਸਵੀਰਾਂ ਵੇਖ ਤੁਹਾਨੂੰ ਵੀ ਹੋ ਜਾਵੇਗਾ ਪਿਆਰ

ਮਹਾਮਾਰੀ ਕਾਰਨ ਜੀਵਨ ’ਚ ਆਏ ਠਹਿਰਾਅ ਦੇ ਬਾਵਜੂਦ ਇਹ ਮੰਚ ਸਭ ਤੋਂ ਚਰਚਿਤ ਓ. ਟੀ. ਟੀ. ਪਲੇਟਫਾਰਮ ਦੇ ਰੂਪ ’ਚ ਉੱਭਰ ਕੇ ਸਾਹਮਣੇ ਆਇਆ ਹੈ।

ਇਹ ਪਲੇਟਫਾਰਮ ਵੱਖਰੇ ਖੇਤਰਾਂ ’ਚ ਖੋਜਾਂ ਦੇ ਨਾਲ ਬੈਂਚਮਾਰਕ ਸਥਾਪਿਤ ਕਰਨ ’ਚ ਸਫਲ ਰਿਹਾ ਹੈ। ਆਲਟ ਬਾਲਾਜੀ ਨੇ ਮਿਸ਼ਨ ਗਰੀਨ ਮੁੰਬਈ ਦੇ ਨਾਲ ਮਿਲ ਕੇ 100 ਦਰੱਖਤ ਲਗਾਉਣ ਤੇ ਆਪਣੇ ਸ਼ੋਅ ‘ਕਾਰਟੇਲ’ ਦੇ ਜ਼ਰੀਏ ਜੰਗਲ ਨੂੰ ਬਚਾਉਣ ਲਈ ਪਹਿਲ ਕੀਤੀ, ਜਿਸ ਨੂੰ ਕਾਫ਼ੀ ਸਰਾਹਿਆ ਗਿਆ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

Rahul Singh

This news is Content Editor Rahul Singh