ਧੀ ਦੇ ਮਾਤਾ-ਪਿਤਾ ਬਣੇ ਆਲੀਆ-ਰਣਬੀਰ, ਪਿਆਰੀ ਪੋਸਟ ਸਾਂਝੀ ਕਰਕੇ ਜ਼ਾਹਰ ਕੀਤੀ ਖੁਸ਼ੀ

11/06/2022 2:26:01 PM

ਬਾਲੀਵੁੱਡ ਡੈਸਕ- ਅਦਾਕਾਰਾ ਆਲੀਆ ਭੱਟ ਅਤੇ ਰਣਬੀਰ ਕਪੂਰ ਨੇ ਅੱਜ ਇਕ ਧੀ ਨੂੰ ਜਨਮ ਦਿੱਤਾ ਹੈ। ਜੋੜਾ ਹੁਣ ਮਾਤਾ-ਪਿਤਾ ਬਣ ਗਿਆ ਹੈ। ਇਸ ਦੀ ਜਾਣਕਾਰੀ ਅਦਾਕਾਰਾ ਨੇ ਸੋਸ਼ਲ ਮੀਡੀਆ ਅਕਾਊਂਟ ਯਾਨੀ ਇੰਸਟਾਗ੍ਰਾਮ ’ਤੇ ਸਟੋਰੀ ਸਾਂਝੀ ਕੀਤੀ ਹੈ।

ਇਹ ਵੀ ਪੜ੍ਹੋ- ਇਸ ਦਿਵਿਯਾਂਗ ਲਈ ਮਸੀਹਾ ਬਣੇ ਸੋਨੂੰ ਸੂਦ, ਪੂਰੀ ਘਟਨਾ ਬਾਰੇ ਜਾਣ ਤੁਸੀਂ ਵੀ ਕਰੋਗੇ ਸਿਫਤਾਂ

ਸਟੋਰੀ ਸਾਂਝੀ ਕਰਦਿਆਂ ਅਦਾਕਾਰਾ ਨੇ ਲਿਖਿਆ ਹੈ ਕਿ ‘ਸਾਡੀ ਬੱਚੀ ਆ ਗਈ ਹੈ ਅਤੇ ਉਹ ਕਿੰਨੀ ਮੈਜੀਕਲ ਗਰਲ ਹੈ। ਮਾਤਾ-ਪਿਤਾ ਬਣ ਕੇ ਅਸੀਂ ਬਹੁਤ ਖੁਸ਼ ਹਾਂ। ਆਲੀਆ ਅਤੇ ਰਣਬੀਰ ਵੱਲੋਂ ਬਹੁਤ ਸਾਰਾ ਪਿਆਰ।’

ਇਸ ਦੇ ਨਾਲ ਨੀਤੂ ਕਪੂਰ ਨੇ ਵੀ ਇੰਸਟਾਗ੍ਰਾਮ ’ਤੇ ਸਟੋਰੀ ਸਾਂਝੀ ਕਰਕੇ ਖੁਸ਼ੀ ਜ਼ਾਹਰ ਕੀਤੀ ਹੈ। ਜਿਸ ਦੀ ਕੈਪਸ਼ਨ ’ਚ ਲਿਖਿਆ- ‘ਬਲੈਸਿੰਗ’। ਇਸ ਦੇ ਨਾਲ ਹੀ ਨੀਤੂ ਨੇ ਦਿਲ ਦਾ ਈਮੋਜੀ ਵੀ ਬਣਾਇਆ ਹੈ।

ਦੱਸ ਦੇਈਏ ਕਿ ਆਲੀਆ ਨੂੰ ਮੁੰਬਈ ਦੇ HN ਰਿਲਾਇੰਸ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ।ਜਿੱਥੇ ਅਦਾਕਾਰਾ ਨੇ ਅੱਜ ਨੂੰ ਜਨਮ ਦਿੱਤਾ। ਰਣਬੀਰ ਕਪੂਰ, ਸੋਨੀ ਰਾਜ਼ਦਾਨ ਅਤੇ ਨੀਤੂ ਕਪੂਰ ਸਾਰੇ ਹਸਪਤਾਲ ’ਚ ਹਨ। ਆਲੀਆ ਦੇ ਮਾਂ ਬਣਨ ’ਤੇ ਹਰ ਕੋਈ ਬਹੁਤ ਖੁਸ਼ ਅਤੇ ਉਤਸ਼ਾਹਿਤ ਹੈ।

ਇਹ ਵੀ ਪੜ੍ਹੋ- ਪੰਜਾਬੀ ਗਾਇਕਾ ਜੈਸਮੀਨ ਸੈਂਡਲਾਸ ਦਾ ਜਲਦ ਆ ਰਿਹਾ ਨਵਾਂ ਗੀਤ, ਜਾਣੋ ਕਿਸ ਦਿਨ ਹੋਵੇਗਾ ਰਿਲੀਜ਼

ਇਸ ਖ਼ਬਰ ਨੂੰ ਸੁਣ ਕੇ  ਪ੍ਰਸ਼ੰਸਕ ਬੇਹੱਦ ਖੁਸ਼ ਹਨ ਅਤੇ ਆਲੀਆ-ਰਣਬੀਰ ਨੂੰ ਧੀ ਦੇ ਜਨਮ ਦੀਆਂ ਵਧਾਈਆਂ ਦੇ ਰਹੇ ਹਨ।

Shivani Bassan

This news is Content Editor Shivani Bassan