'ਡਾਰਲਿੰਗਸ' ਦੇ ਪ੍ਰਮੋਸ਼ਨ ਲਈ ਰਣਬੀਰ ਦਾ ਬਲੇਜ਼ਰ ਪਹਿਨ ਨਿਕਲੀ ਆਲੀਆ ਭੱਟ (ਤਸਵੀਰਾਂ)

07/30/2022 3:36:21 PM

ਮੁੰਬਈ- ਅਦਾਕਾਰਾ ਆਲੀਆ ਭੱਟ ਬਹੁਤ ਜਲਦ ਮਾਂ ਬਣਨ ਵਾਲੀ ਹੈ। ਅਦਾਕਾਰਾ ਇਨ੍ਹੀਂ ਦਿਨੀਂ ਆਪਣੇ ਪ੍ਰੈਗਨੈਂਸੀ ਫੇਸ ਦਾ ਆਨੰਦ ਮਾਣ ਰਹੀ ਹੈ। ਆਲੀਆ ਦੀ ਫਿਲਮ 'ਡਾਰਲਿੰਗਸ' ਬਹੁਤ ਜਲਦ ਰਿਲੀਜ਼ ਹੋਣ ਵਾਲੀ ਹੈ।

ਅਦਾਕਾਰਾ ਇਨ੍ਹੀਂ ਦਿਨੀਂ ਫਿਲਮ ਦੇ ਪ੍ਰਮੋਸ਼ਨ 'ਚ ਰੁੱਝੀ ਹੋਈ ਹੈ। ਆਲੀਆ ਨੇ ਫਿਲਮ ਦੇ ਪ੍ਰਮੋਸ਼ਨ ਦੇ ਲਈ ਪਤੀ ਰਣਬੀਰ ਕਪੂਰ ਦਾ ਬਲੇਜ਼ਰ ਚੋਰੀ ਕਰਕੇ ਪਾਇਆ ਹੈ, ਜਿਸ ਦੀਆਂ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। 


ਲੁੱਕ ਦੀ ਗੱਲ ਕਰੀਏ ਤਾਂ ਆਲੀਆ ਬਲੈਕ ਅਤੇ ਸਿਲਵਰ ਡਰੈੱਸ 'ਚ ਨਜ਼ਰ ਆ ਰਹੀ ਹੈ। ਇਸ ਦੇ ਉਪਰ ਅਦਾਕਾਰਾ ਨੇ ਬਲੈਕ ਬਲੇਜ਼ਰ ਪਾਇਆ ਹੋਇਆ ਹੈ ਜੋ ਆਲੀਆ ਨੇ ਪਤੀ ਦਾ ਚੋਰੀ ਕੀਤਾ ਹੈ। ਮਿਨੀਮਲ ਮੇਕਅਪ ਅਤੇ ਖੁੱਲ੍ਹੇ ਵਾਲਾਂ ਨਾਲ ਅਦਾਕਾਰਾ ਨੇ ਆਪਣੀ ਲੁੱਕ ਨੂੰ ਪੂਰਾ ਕੀਤਾ ਹੋਇਆ ਹੈ। ਇਸ ਲੁੱਕ 'ਚ ਅਦਾਕਾਰਾ ਗਾਰਜ਼ੀਅਸ ਲੱਗ ਰਹੀ ਹੈ।

 

ਤਸਵੀਰਾਂ ਸਾਂਝੀਆਂ ਕਰਦੇ ਹੋਏ ਆਲੀਆ ਨੇ ਲਿਖਿਆ-'ਜਦੋਂ ਪਤੀ ਦੂਰ ਹੋਵੇ'। ਮੈਂ ਅੱਜ ਆਪਣੀ ਲੁੱਕ ਪੂਰੀ ਕਰਨ ਲਈ ਉਨ੍ਹਾਂ ਦਾ ਬਲੇਜ਼ਰ ਚੋਰੀ ਕੀਤਾ ਹੈ। ਥੈਂਕਿਊ ਮਾਇ ਡਾਰਲਿੰਗਸ'। ਪ੍ਰਸ਼ੰਸਕ ਇਨ੍ਹਾਂ ਤਸਵੀਰਾਂ ਨੂੰ ਖੂਬ ਪਸੰਦ ਕਰ ਰਹੇ ਹਨ। 


ਦੱਸ ਦੇਈਏ ਕਿ ਆਲੀਆ ਦੀ ਫਿਲਮ 'ਡਾਰਲਿੰਗਸ' 5 ਅਗਸਤ 2022 ਨੂੰ ਓ.ਟੀ.ਟੀ ਪਲੇਟਫਾਰਮ 'ਤੇ ਰਿਲੀਜ਼ ਹੋਵੇਗੀ। ਇਸ ਤੋਂ ਇਲਾਵਾ ਅਦਾਕਾਰਾ ਫਿਲਮ 'ਬ੍ਰਹਮਾਸਤਰ' 'ਚ ਵੀ ਨਜ਼ਰ ਆਵੇਗੀ।

ਇਸ ਫਿਲਮ 'ਚ ਅਦਾਕਾਰਾ ਦੇ ਨਾਲ ਰਣਬੀਰ ਕਪੂਰ, ਮੌਨੀ ਰਾਏ ਅਤੇ ਅਮਿਤਾਭ ਬੱਚਨ ਦਿਖਾਈ ਦੇਣਗੇ। ਇਹ ਫਿਲਮ 9 ਸਤੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।  

Aarti dhillon

This news is Content Editor Aarti dhillon