ਅਕਸ਼ੈ ਕੁਮਾਰ ਦੀ ‘ਬੱਚਨ ਪਾਂਡੇ’ ਦੀ ਟੀਮ ’ਤੇ ਲੱਗਾ ਕੋਰੋਨਾ ਨਿਯਮਾਂ ਦੇ ਉਲੰਘਣਾ ਦਾ ਦੋਸ਼

01/28/2021 1:52:58 PM

ਮੁੰਬਈ: ਅਦਾਕਾਰ ਅਕਸ਼ੈ ਕੁਮਾਰ ਆਪਣੀ ਪੂਰੀ ਟੀਮ ਦੇ ਨਾਲ ਇਨ੍ਹੀਂ ਦਿਨੀਂ ਆਉਣ ਵਾਲੀ ਫ਼ਿਲਮ ‘ਬੱਚਨ ਪਾਂਡੇ’ ਦੀ ਸ਼ੂਟਿੰਗ ਕਰ ਰਹੇ ਹਨ। ਇਸ ਫ਼ਿਲਮ ਦੀ ਸ਼ੂਟਿੰਗ ਰਾਜਸਥਾਨ ਦੇ ਜੈਸਲਮੇਰ ’ਚ ਹੋ ਰਹੀ ਹੈ। ਇਸ ਦੌਰਾਨ ਅਦਾਕਾਰ ਅਤੇ ਉਨ੍ਹਾਂ ਦੀ ਪੂਰੀ ਟੀਮ ’ਤੇ ਕੋਰੋਨਾ ਨਿਯਮਾਂ ਦਾ ਉਲੰਘਣ ਕਰਨ ਦਾ ਦੋਸ਼ ਲੱਗਿਆ ਹੈ। ਜੈਸਲਮੇਰ ਦੇ ਇਕ ਨਿਵਾਸੀ ਨੇ ਬੱਚਨ ਪਾਂਡੇ ਦੀ ਟੀਮ ਦੇ ਖ਼ਿਲਾਫ਼ ਸ਼ਿਕਾਇਤ ਕਰਦੇ ਹੋਏ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। 

PunjabKesari
ਮੀਡੀਆ ਰਿਪੋਰਟ ਮੁਤਾਬਕ ਜੈਸਲਮੇਰ ਦੇ ਭਾਸਕਰ ਮੁਹੱਲਾ ’ਚ ਰਹਿਣ ਵਾਲੇ ਨਿਵਾਸੀ ਆਦਿਤਿਆ ਸ਼ਰਮਾ ਦੇ ਐਡਵੋਕੇਟ ਕੰਵਰਾਜ ਸਿੰਘ ਰਾਠੌਰ ਦੇ ਮਾਧਿਅਮ ਨਾਲ ਮੁੱਖ ਨਿਆਇਕ ਮੈਜਿਸਟ੍ਰੇਟ ਦੇ ਸਾਹਮਣੇ ਪੇਸ਼ ਇਸਤਗਾਸਾ ਦੇ ਰਾਹੀਂ ਸ਼ਿਕਾਇਤ ਪੇਸ਼ ਕੀਤੀ ਹੈ। 

PunjabKesari
ਮੁੱਖ ਇਸਤਗਾਸਾ ਮੈਜਿਸਟ੍ਰੇਟ ਦੇ ਸਾਹਮਣੇ ਇਸਤਗਾਸਾ ਪੇਸ਼ ਕਰਕੇ ਅਕਸ਼ੈ ਕੁਮਾਰ ਦੇ ਨਾਲ-ਨਾਲ ਕ੍ਰਿਤੀ ਸੇਨਨ, ਵਿਕਰਾਂਤ ਟੰਡਨ, ਸਾਜ਼ਿਦ ਨਾਡਿਆਡਵਾਲਾ, ਅਰਸ਼ਦ ਵਾਰਸੀ ਅਤੇ ਜੈਕਲੀਨ ਫਰਨਾਂਡਿਸ ਦੇ ਖ਼ਿਲਾਫ਼ ਕੋਰੋਨਾ ਨਿਯਮਾਂ ਦਾ ਉਲੰਘਣ ਕਰਨ ਦੇ ਦੋਸ਼ ’ਚ ਸਖ਼ਤ ਕਾਰਵਾਈ ਕਰਨ ਦੀ ਮਦਦ ਕੀਤੀ ਹੈ। ਸ਼ਿਕਾਇਤ ’ਚ ਕਿਹਾ ਗਿਆ ਹੈ ਕਿ ਬੱਚਨ ਪਾਂਡੇ ਦੀ ਸ਼ੂਟਿੰਗ ਦੌਰਾਨ ਸੈੱਟ ’ਤੇ 300 ਤੋਂ ਜ਼ਿਆਦਾ ਲੋਕ ਮੌਜੂਦ ਹੁੰਦੇ ਹਨ। ਅਜਿਹੇ ’ਚ ਸਾਫ਼ ਤੌਰ ’ਤੇ ਕੋਰੋਨਾ ਫੈਲਣ ਦੇ ਖ਼ਤਰਾ ਹੈ। 

PunjabKesari
ਕੋਰਟ ’ਚ ਪੇਸ਼ ਕੀਤੇ ਗਏ ਸ਼ਿਕਾਇਤ ਪੱਤਰ ’ਚ ਧਾਰਾ 268,269,270 ਅਤੇ 283 ਦੇ ਤਹਿਤ ਮੁਕੱਦਮਾ ਦਰਜ ਕਰਕੇ ਨਿਆਇਕ ਕਾਰਵਾਈ ਦੀ ਅਪੀਲ ਕੀਤੀ ਗਈ ਹੈ। 


Aarti dhillon

Content Editor

Related News