ਕੀ ਰਾਜਨੀਤੀ ’ਚ ਹੱਥ ਅਜ਼ਮਾਉਣਗੇ ਅਕਸ਼ੇ ਕੁਮਾਰ? ਖ਼ੁਦ ਦਿੱਤਾ ਸਵਾਲ ਦਾ ਜਵਾਬ

07/05/2022 10:38:41 AM

ਮੁੰਬਈ (ਬਿਊਰੋ)– ਬਾਲੀਵੁੱਡ ਦੇ ਐਕਸ਼ਨ ਕਿੰਗ ਅਕਸ਼ੇ ਕੁਮਾਰ ਆਪਣੀਆਂ ਫ਼ਿਲਮਾਂ ਤੇ ਅਦਾਕਾਰੀ ਨੂੰ ਲੈ ਕੇ ਅਕਸਰ ਹੀ ਚਰਚਾ ’ਚ ਰਹਿੰਦੇ ਹਨ। ਫਿਟਨੈੱਸ ਫ੍ਰੀਕ ਅਕਸ਼ੇ ਕੁਮਾਰ ਪ੍ਰਸ਼ੰਸਕਾਂ ਨੂੰ ਐਂਟਰਟੇਨ ਕਰਨ ਦੇ ਨਾਲ ਉਨ੍ਹਾਂ ਨੂੰ ਸਿਹਤਮੰਦ ਲਾਈਫਸਟਾਈਲ ਜਿਊਣ ਲਈ ਵੀ ਉਤਸ਼ਾਹਿਤ ਕਰਦੇ ਹਨ ਪਰ ਹੁਣ ਅਕਸ਼ੇ ਰਾਜਨੀਤੀ ’ਚ ਸ਼ਾਮਲ ਹੋਣ ਕਰਕੇ ਸੁਰਖ਼ੀਆਂ ’ਚ ਹਨ। ਸਵਾਲ ਹੈ ਕਿ ਕੀ ਹੁਣ ਖਿਲਾੜੀ ਅਕਸ਼ੇ ਰਾਜਨੀਤੀ ਦਾ ਹਿੱਸਾ ਬਣਨਗੇ ਜਾਂ ਨਹੀਂ? ਖ਼ੁਦ ਅਦਾਕਾਰ ਨੇ ਹੀ ਇਸ ਦਾ ਖ਼ੁਲਾਸਾ ਕਰ ਦਿੱਤਾ ਹੈ।

ਰਾਜਨੀਤੀ ’ਚ ਸ਼ਾਮਲ ਹੋਣ ਨੂੰ ਲੈ ਕੇ ਅਕਸ਼ੇ ਕੁਮਾਰ ਦਾ ਨਾਂ ਪਹਿਲਾਂ ਵੀ ਸੁਰਖ਼ੀਆਂ ’ਚ ਰਹਿ ਚੁੱਕਾ ਹੈ ਤੇ ਹੁਣ ਇਕ ਵਾਰ ਮੁੜ ਇਸ ਗੱਲ ਨੂੰ ਲੈ ਕੇ ਚਰਚਾ ਜ਼ੋਰਾਂ ’ਤੇ ਹੈ। ਅਸਲ ’ਚ ਹਾਲ ਹੀ ’ਚ ਲੰਡਨ ਦੇ ਪੌਲ ਮੌਲ ’ਚ ਇੰਸਟੀਚਿਊਟ ਆਫ ਡਾਇਰੈਕਟਰਸ ’ਚ ਆਯੋਜਿਤ ‘ਹਿੰਦੁਜਸ ਤੇ ਬਾਲੀਵੁੱਡ’ ਦੇ ਬੁੱਕ ਲਾਂਚ ’ਤੇ ਅਦਾਕਾਰ ਕੋਲੋਂ ਰਾਜਨੀਤੀ ’ਚ ਸ਼ਾਮਲ ਹੋਣ ਨੂੰ ਲੈ ਕੇ ਸਵਾਲ ਕੀਤਾ ਗਿਆ। ਇਸ ’ਤੇ ਅਕਸ਼ੇ ਨੇ ਜਵਾਬ ਦਿੱਤਾ ਕਿ ਉਹ ਸਿਨੇਮਾ ਰਾਹੀਂ ਹੀ ਸਮਾਜ ਲਈ ਕੰਮ ਕਰਨ ਦੀ ਕੋਸ਼ਿਸ਼ ਕਰਦੇ ਹਨ।

ਇਹ ਖ਼ਬਰ ਵੀ ਪੜ੍ਹੋ : ‘ਘੁੰਡ ਕੱਢ ਲੈ ਨੀਂ ਸਹੁਰਿਆਂ ਦਾ ਪਿੰਡ ਆ ਗਿਆ’ ਫ਼ਿਲਮ ’ਚ ਦਿਸੇਗੀ 90 ਦੇ ਦਹਾਕੇ ਦੀ ਪ੍ਰੇਮ ਕਹਾਣੀ

ਰਾਜਨੀਤੀ ’ਚ ਸ਼ਾਮਲ ਹੋਣ ’ਤੇ ਅਕਸ਼ੇ ਨੇ ਅੱਗੇ ਕਿਹਾ, ‘‘ਮੈਂ ਫ਼ਿਲਮਾਂ ਬਣਾ ਕੇ ਕਾਫੀ ਖ਼ੁਸ਼ ਹਾਂ। ਇਕ ਅਦਾਕਾਰ ਦੇ ਤੌਰ ’ਤੇ ਮੈਂ ਸਮਾਜਿਕ ਮੁੱਦਿਆਂ ਨੂੰ ਫ਼ਿਲਮਾਂ ’ਚ ਚੁੱਕਣ ਦੀ ਹਰ ਸੰਭਵ ਕੋਸ਼ਿਸ਼ ਕਰਦਾ ਹਾਂ। ਮੈਂ 150 ਫ਼ਿਲਮਾਂ ਨੂੰ ਪ੍ਰੋਡਿਊਸ ਕੀਤਾ ਹੈ ਪਰ ਜੋ ਮੇਰੇ ਦਿਲ ਦੇ ਸਭ ਤੋਂ ਕਰੀਬ ਹੈ, ਉਹ ‘ਰਕਸ਼ਾ ਬੰਧਨ’ ਹੈ।’’

ਅਕਸ਼ੇ ਨੇ ਅੱਗੇ ਕਿਹਾ, ‘‘ਮੈਂ ਕਮਰਸ਼ੀਅਲ ਫ਼ਿਲਮਾਂ ਪ੍ਰੋਡਿਊਸ ਕਰਦਾ ਹਾਂ, ਕਦੇ ਕੁਝ ਅਜਿਹੀਆਂ ਵੀ, ਜੋ ਸਮਾਜਿਕ ਮੁੱਦਿਆਂ ਨਾਲ ਜੁੜੀਆਂ ਹੁੰਦੀਆਂ ਹਨ।’’ ਅਕਸ਼ੇ ਨੇ ਅੱਗੇ ਦੱਸਿਆ ਕਿ ਉਹ ਸਾਲ ’ਚ ਲਗਭਗ 3-4 ਫ਼ਿਲਮਾਂ ਪ੍ਰੋਡਿਊਸ ਕਰਦੇ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

Rahul Singh

This news is Content Editor Rahul Singh