ਅਸਾਮ ਹੜ੍ਹ ਪੀੜਤਾਂ ਦੀ ਮਦਦ ਲਈ ਅੱਗੇ ਆਏ ਅਕਸ਼ੈ ਕੁਮਾਰ, ਕੀਤੀ 1 ਕਰੋੜ ਰੁਪਏ ਦੀ ਸਹਾਇਤਾ

08/18/2020 3:48:51 PM

ਮੁੰਬਈ (ਬਿਊਰੋ) — ਬਾਲੀਵੁੱਡ ਸਟਾਰ ਅਕਸ਼ੈ ਕੁਮਾਰ ਨੇ ਅਸਾਮ ਦੇ ਹੜ੍ਹ ਪੀੜਤਾਂ ਲਈ 1 ਕਰੋੜ ਰੁਪਏ ਦਾਨ ਕੀਤੇ ਹਨ। ਅਸਾਮ ਦੇ ਮੁੱਖ ਮੰਤਰੀ Sarbananda Sonowal ਨੇ ਟਵੀਟ ਕਰਕੇ ਅਕਸ਼ੈ ਕੁਮਾਰ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਨੇ ਟਵੀਟ ਕਰਕੇ ਲਿਖਿਆ, 'ਅਸਾਮ 'ਚ ਹੜ੍ਹ ਰਾਹਤ ਲਈ ਇੱਕ ਕਰੋੜ ਦੇ ਯੋਗਦਾਨ ਲਈ ਅਕਸ਼ੈ ਕੁਮਾਰ ਜੀ ਦਾ ਤਹਿ ਦਿਲੋਂ ਧੰਨਵਾਦ। ਤੁਸੀਂ ਹਮੇਸ਼ਾ ਸੰਕਟ ਦੇ ਸਮੇਂ ਹਮਦਰਦੀ ਅਤੇ ਸਹਾਇਤਾ ਦਿਖਾਈ ਹੈ। ਅਸਾਮ ਦੇ ਇੱਕ ਸੱਚੇ ਦੋਸਤ ਹੋਣ ਦੇ ਨਾਤੇ, ਤੁਸੀਂ ਅੱਗੇ ਆਏ ਹੋ, ਪ੍ਰਮਾਤਮਾ ਤੁਹਾਨੂੰ ਤਰੱਕੀ ਬਖਸ਼ੇ, ਵਿਸ਼ਵਵਿਆਪੀ ਖੇਤਰ 'ਚ ਤੁਹਾਡੀ ਸ਼ਾਨ ਵਧਾਏ।'

ਜੁਲਾਈ 2020 'ਚ ਆਸਾਮ ਦੇ 33 'ਚੋਂ 33 ਜ਼ਿਲ੍ਹੇ ਹੜ੍ਹ ਦੇ ਪਾਣੀ ਨਾਲ ਡੁੱਬ ਗਏ ਸਨ। ਹੜ੍ਹ ਕਾਰਨ ਤਕਰੀਬਨ 28 ਲੱਖ ਲੋਕ ਪ੍ਰਭਾਵਤ ਹੋਏ। ਹੜ੍ਹਾਂ ਕਾਰਨ ਹਜ਼ਾਰਾਂ ਘਰਾਂ ਨੂੰ ਨੁਕਸਾਨ ਪਹੁੰਚਿਆ, ਫਸਲਾਂ ਤਬਾਹ ਹੋ ਗਈਆਂ ਅਤੇ ਸੜਕਾਂ ਅਤੇ ਪੁਲ ਕਈ ਥਾਵਾਂ 'ਤੇ ਟੁੱਟ ਗਏ। ਆਸਾਮ ਰਾਜ ਤਬਾਹੀ ਪ੍ਰਬੰਧਨ ਅਥਾਰਟੀ ਅਤੇ ਹੋਰ ਸਰਕਾਰੀ ਏਜੰਸੀਆਂ ਅਤੇ ਸਵੈਇੱਛੁਕ ਸੰਗਠਨਾਂ ਦੇ ਨਾਲ ਹੜ੍ਹ ਰਾਹਤ ਕਾਰਜਾਂ 'ਚ ਜੁਟੇ ਹੋਏ ਹਨ।

sunita

This news is Content Editor sunita