ਅਕਸ਼ੈ ਕੁਮਾਰ ਦੀ ਫਿਲਮ ''ਸੂਰਿਆਵੰਸ਼ੀ'' ਦਾ ਪੰਜਾਬ ''ਚ ਹੋਇਆ ਵਿਰੋਧ, ਜਾਣੋ ਪੂਰਾ ਮਾਮਲਾ

11/07/2021 3:24:50 PM

ਮੁੰਬਈ : ਬਾਲੀਵੁੱਡ ਦੇ ਮਸ਼ਹੂਰ ਅਦਾਕਾਰਾ ਅਕਸ਼ੈ ਕੁਮਾਰ ਦੀ ਫਿਲਮ 'ਸੂਰਿਆਵੰਸ਼ੀ' ਨੂੰ ਰਿਲੀਜ਼ ਹੋਏ ਤਿੰਨ ਦਿਨ ਹੋ ਗਏ ਹਨ ਅਤੇ ਇਸ ਦੀ ਸ਼ੁਰੂਆਤ ਧਮਾਕੇ ਨਾਲ ਹੋਈ ਹੈ। ਇਸ ਫਿਲਮ ਨੂੰ ਦੇਸ਼ ਭਰ 'ਚ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਪਰ ਕੁਝ ਲੋਕ ਹਨ ਜੋ ਇਸ ਨੂੰ ਪਸੰਦ ਨਹੀਂ ਕਰਦੇ। ਰੋਹਿਤ ਸ਼ੈੱਟੀ ਦੀ ਇਸ ਫਿਲਮ ਨੂੰ ਲੈ ਕੇ ਪੰਜਾਬ 'ਚ ਕਾਫੀ ਗੁੱਸਾ ਹੈ। ਲੋਕ ਫਿਲਮ ਦਾ ਵਿਰੋਧ ਕਰ ਰਹੇ ਹਨ। ਇਸ ਲਈ ਟਵਿਟਰ 'ਤੇ ਵੀ ਲੋਕ 'ਸੂਰਿਆਵੰਸ਼ੀ' ਤੋਂ ਨਾਰਾਜ਼ ਹਨ।


ਪੰਜਾਬ 'ਚ 'ਸੂਰਿਆਵੰਸ਼ੀ' ਨੂੰ ਲੈ ਕੇ ਹੰਗਾਮਾ
ਪੰਜਾਬ ਵਿਚ ਇਸ ਫਿਲਮ ਦਾ ਵਿਰੋਧ ਹੋ ਰਿਹਾ ਹੈ। ਕੁਝ ਥਾਵਾਂ 'ਤੇ ਅੰਦੋਲਨਕਾਰੀ ਕਿਸਾਨਾਂ ਨੇ ਫਿਲਮ ਦਾ ਪ੍ਰਦਰਸ਼ਨ ਰੋਕ ਦਿੱਤਾ ਹੈ। ਪ੍ਰਦਰਸ਼ਨ ਕਰ ਰਹੇ ਲੋਕਾਂ ਦਾ ਕਹਿਣਾ ਹੈ ਕਿ ਅਕਸ਼ੈ ਕੁਮਾਰ ਕੇਂਦਰ ਸਰਕਾਰ ਦੇ ਕਾਫੀ ਕਰੀਬ ਹਨ ਅਤੇ ਸੂਬੇ ਦੇ ਕਿਸਾਨ ਕੇਂਦਰ ਦੀਆਂ ਨੀਤੀਆਂ ਖਿਲਾਫ ਅੰਦੋਲਨ ਚਲਾ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ 6 ਨਵੰਬਰ ਦਿਨ ਸ਼ਨੀਵਾਰ ਨੂੰ ਪੰਜਾਬ ਦੇ ਬੁਢਲਾਡਾ ਸਥਿਤ ਦੋ ਸਿਨੇਮਾਘਰਾਂ ਵਿਚ ਸਵੇਰ ਦਾ ਸ਼ੋਅ ਨਹੀਂ ਹੋ ਸਕਿਆ। ਇਸੇ ਤਰ੍ਹਾਂ ਰੋਪੜ 'ਚ ਫਿਲਮ 'ਸੂਰਿਆਵੰਸ਼ੀ' ਨੂੰ ਵੀ ਰੋਕ ਦਿੱਤਾ ਗਿਆ ਹੈ।


ਦੱਸ ਦੇਈਏ ਕਿ ਪੰਜਾਬ ਦੇ ਕਿਸਾਨ ਏਕਤਾ ਮੋਰਚੇ ਨੇ ਵੀ ਆਪਣੇ ਫੇਸਬੁੱਕ ਪੇਜ 'ਤੇ ਇਸ ਫਿਲਮ ਦੇ ਬਾਈਕਾਟ ਦੀ ਮੰਗ ਕੀਤੀ ਹੈ। ਇਸ ਪੋਸਟ 'ਚ ਲਿਖਿਆ ਸੀ, 'ਉਹ ਆਏ, ਉਨ੍ਹਾਂ ਨੇ ਸਾਨੂੰ ਲੁੱਟਿਆ ਅਤੇ ਫਿਰ ਸਾਨੂੰ ਭੁੱਲ ਗਏ। ਅਸੀਂ ਪੰਜਾਬ ਦੇ ਸਿਨੇਮਾ ਘਰਾਂ ਵਿਚ ਸੂਰਿਆਵੰਸ਼ੀ ਦੇ ਪ੍ਰਦਰਸ਼ਨ ਦਾ ਸਖ਼ਤ ਵਿਰੋਧ ਕਰਦੇ ਹਾਂ। ਅਸੀਂ ਉਨ੍ਹਾਂ ਨੂੰ ਆਪਣੇ ਆਪ ਨੂੰ ਹੋਰ ਲੁੱਟਣ ਨਹੀਂ ਦੇਵਾਂਗੇ।

Aarti dhillon

This news is Content Editor Aarti dhillon