‘ਅਜਮੇਰ 92’ ਦੇਖਣ ਤੋਂ ਬਾਅਦ ਲੋਕਾਂ ਦੇ ਜੋ ਸਵਾਲ ਹੋਣਗੇ, ਉਨ੍ਹਾਂ ਦੇ ਜਵਾਬ ਜ਼ਰੂਰ ਦੇਵਾਂਗਾ : ਪੁਸ਼ਪੇਂਦਰ

07/21/2023 12:00:28 PM

ਉਂਝ ਤਾਂ ਸੱਚੀਆਂ ਘਟਨਾਵਾਂ ’ਤੇ ਬਹੁਤ ਸਾਰੀਆਂ ਫਿਲਮਾਂ ਬਣੀਆਂ ਹਨ ਪਰ ਜਦੋਂ ਤੋਂ ‘ਅਜਮੇਰ 92’ ਦਾ ਐਲਾਨ ਹੋਇਆ ਹੈ, ਉਸ ਵੇਲੇ ਤੋਂ ਇਹ ਕਾਫ਼ੀ ਚਰਚਾ ਵਿਚ ਹੈ ਕਿਉਂਕਿ ਇਹ ਫਿਲਮ 1992 ਵਿਚ ਹੋਏ ਅਜਮੇਰ ਸਕੈਂਡਲ ’ਤੇ ਆਧਾਰਤ ਹੈ। ਬਹੁਤ ਸਾਰੇ ਲੋਕਾਂ ਨੂੰ ਇਸ ਬਾਰੇ ਪਤਾ ਹੈ ਅਤੇ ਬਹੁਤ ਸਾਰੇ ਲੋਕ ਇਸ ਬਾਰੇ ਇਸ ਫਿਲਮ ਰਾਹੀਂ ਜਾਣਨਗੇ। ਫਿਲਮ ਨੂੰ ਲੈ ਕੇ ਡਾਇਰੈਕਟਰ ਪੁਸ਼ਪੇਂਦਰ ਸਿੰਘ, ਲੀਡ ਸਟਾਰਕਾਸਟ ਕਰਨ ਵਰਮਾ ਤੇ ਸੁਮਿਤ ਸਿੰਘ ਨੇ ਜਗ ਬਾਣੀ/ਪੰਜਾਬ ਕੇਸਰੀ/ਨਵੋਦਿਆ ਟਾਈਮਜ਼/ਹਿੰਦ ਸਮਾਚਾਰ ਨਾਲ ਖਾਸ ਗੱਲਬਾਤ ਕੀਤੀ।

‘ਅਜਮੇਰ 92’ ’ਤੇ ਫਿਲਮ ਬਣਾਉਣ ਦਾ ਆਈਡੀਆ ਕਿਵੇਂ ਆਇਆ?
ਅਸਲ ’ਚ ਮੈਨੂੰ ਇਹ ਕਹਾਣੀ ਦੱਸੀ ਸੀ ਕਿਸੇ ਨੇ ਅਤੇ ਜਦੋਂ ਮੈਂ ਇਹ ਸੁਣੀ ਤਾਂ ਮੈਨੂੰ ਲੱਗਾ ਕਿ ਇਹ ਤਾਂ ਵਾਕਈ ਲੋਕਾਂ ਨੂੰ ਪਤਾ ਲੱਗਣਾ ਚਾਹੀਦਾ ਹੈ ਕਿਉਂਕਿ ਇਸ ਬਾਰੇ ਤਾਂ ਮੈਨੂੰ ਵੀ ਨਹੀਂ ਪਤਾ ਸੀ ਅਤੇ ਜਿਸ-ਜਿਸ ਨਾਲ ਮੈਂ ਇਸ ਬਾਰੇ ਗੱਲ ਕੀਤੀ, ਉਸ ਨੂੰ ਵੀ ਇਸ ਬਾਰੇ ਪਤਾ ਨਹੀਂ ਸੀ। ਜਦੋਂ ਮੈਂ ਉਸੇ ਅਜਮੇਰ ਸ਼ਹਿਰ ਦੇ ਲੋਕਾਂ ਨੂੰ ਇਸ ਬਾਰੇ ਪੁੱਛਿਆ ਤਾਂ ਉਨ੍ਹਾਂ ਮੰਨਣ ਤੋਂ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਇੱਥੇ ਅਜਿਹਾ ਕੁਝ ਵੀ ਨਹੀਂ ਹੋਇਆ ਸੀ। ਜਦੋਂ ਅਸੀਂ ਫਿਲਮ ਦੀ ਸ਼ੂਟਿੰਗ ਲਈ ਅਜਮੇਰ ਗਏ ਅਤੇ ਜਦੋਂ ਲੋਕਾਂ ਨੂੰ ਪਤਾ ਲੱਗਾ ਕਿ ਅਜਮੇਰ ਕਾਂਡ ’ਤੇ ਫਿਲਮ ਬਣ ਰਹੀ ਹੈ ਤਾਂ ਉਹ ਵਿਰੋਧ ਵਿਚ ਖੜ੍ਹੇ ਹੋ ਗਏ ਸਨ। ਫਿਰ ਮੈਂ ਉਨ੍ਹਾਂ ਨੂੰ ਪੁੱਛਿਆ ਕਿ ਜਦੋਂ ਅਜਿਹਾ ਹੋਇਆ ਹੀ ਨਹੀਂ ਸੀ ਤਾਂ ਤੁਸੀਂ ਲੋਕ ਇੱਥੇ ਕਿਉਂ ਖੜ੍ਹੇ ਹੋਏ ਹੋ? ਫਿਰ ਇਸ ਸਭ ਤੋਂ ਬਾਅਦ ਤਾਂ ਮੈਨੂੰ ਲੱਗਾ ਕਿ ਮੈਨੂੰ ਇਹ ਗੱਲ ਲੋਕਾਂ ਤਕ ਜ਼ਰੂਰ ਪਹੁੰਚਾਉਣੀ ਚਾਹੀਦੀ ਹੈ। ਅਸੀਂ ਇਸ ਨੂੰ ਫਿਲਮ ਦੇ ਮਾਧਿਅਮ ਰਾਹੀਂ ਹੀ ਪਹੁੰਚਾ ਸਕਦੇ ਹਾਂ। ਇਸ ਲਈ ਅਸੀਂ ਇਹ ਫਿਲਮ ਬਣਾਈ ਕਿ 1992 ਵਿਚ ਉੱਥੇ ਲਡ਼ਕੀਆਂ ਨਾਲ ਜੋ ਕੁਝ ਹੋਇਆ, ਉਨ੍ਹਾਂ ਨੇ ਜੋ ਦਰਦ ਸਹਿਣ ਕੀਤਾ ਅਤੇ ਜੋ ਲਡ਼ਕੀਆਂ ਅਜੇ ਵੀ ਇਨਸਾਫ ਲਈ ਲੜ ਰਹੀਆਂ ਹਨ, ਉਨ੍ਹਾਂ ਦੀਆਂ ਇਹ ਸਾਰੀਆਂ ਗੱਲਾਂ ਲੋਕਾਂ ਤਕ ਪਹੁੰਚ ਸਕਣ ਅਤੇ ਲੋਕ ਉਨ੍ਹਾਂ ਦੇ ਸਮਰਥਨ ਵਿਚ ਆਉਣ। ਇੰਨਾ ਤਾਂ ਜ਼ਰੂਰ ਹੈ ਕਿ ਲੋਕ ਫਿਲਮ ਦੇਖਣ ਤੋਂ ਬਾਅਦ ਉਨ੍ਹਾਂ ਲਡ਼ਕੀਆਂ ਦੀ ਮਦਦ ਜ਼ਰੂਰ ਕਰਨਗੇ, ਜਿਨ੍ਹਾਂ ਨੂੰ ਅੱਜ ਵੀ ਇਨਸਾਫ ਦੀ ਲੋੜ ਹੈ।

ਪੁਸ਼ਪੇਂਦਰ ਸਿੰਘ

ਪਹਿਲਾ ਰਿਐਕਸ਼ਨ ਕੀ ਸੀ ਜਦੋਂ ਇਹ ਸਟੋਰੀ ਸੁਣਾਈ ਗਈ ਸੀ?
ਜਦੋਂ ਸਟੋਰੀ ਦੱਸੀ ਗਈ ਤਾਂ ਮੈਨੂੰ ਇਸ ਬਾਰੇ ਕੁਝ ਵੀ ਪਤਾ ਨਹੀਂ ਸੀ ਕਿ 1992 ਵਿਚ ਅਜਿਹਾ ਵੀ ਕੁਝ ਹੋਇਆ ਸੀ। ਮੈਨੂੰ ਲੱਗਦਾ ਹੈ ਕਿ ਬਹੁਤ ਸਾਰੇ ਲੋਕਾਂ ਨੂੰ ਇਸ ਬਾਰੇ ਪਤਾ ਨਹੀਂ ਕਿਉਂਕਿ ਮੇਰੇ ਦੋਸਤਾਂ ਨੂੰ ਵੀ ਇਸ ਬਾਰੇ ਪਤਾ ਨਹੀਂ ਸੀ ਪਰ ਜਦੋਂ ਮੈਨੂੰ ਪਤਾ ਲੱਗਾ ਤਾਂ ਮੈਂ ਮਹਿਸੂਸ ਕੀਤਾ ਕਿ ਲੋਕਾਂ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਸਾਡੇ ਦੇਸ਼ ਦੀਆਂ ਲਡ਼ਕੀਆਂ ਨਾਲ ਅਜਿਹਾ ਵੀ ਹੋਇਆ ਸੀ। ਲੋਕ ਤਾਂ ਬਹੁਤ ਕੁਝ ਬੋਲਦੇ ਹਨ ਪਰ ਮੈਂ ਤਾਂ ਇਹ ਸੋਚ ਲਿਆ ਸੀ ਕਿ ਮੈਂ ਇਹ ਫਿਲਮ ਜ਼ਰੂਰ ਕਰਨੀ ਹੈ।

ਇਸ ਕਿਰਦਾਰ ਲਈ ਤੁਸੀਂ ਖੁਦ ਨੂੰ ਕਿਵੇਂ ਤਿਆਰ ਕੀਤਾ?
ਇਸ ਕਿਰਦਾਰ ਲਈ ਵਰਕਸ਼ਾਪ ਮਿਲੀ ਸੀ, ਉਸ ਤਰ੍ਹਾਂ ਦੇ ਮਾਹੌਲ ਵਿਚ ਰੱਖਿਆ ਗਿਆ ਸੀ।

ਕਿਹੜਾ ਸੀਨ ਤੁਹਾਨੂੰ ਸਭ ਤੋਂ ਜ਼ਿਆਦਾ ਚੁਣੌਤੀ ਭਰਿਆ ਲੱਗਾ?
ਉਹ ਸੀਨ ਜਿਸ ਵਿਚ ਲੜਕੀ ਦਾ ਰੇਪ ਹੋ ਜਾਂਦਾ ਹੈ ਤਾਂ ਉਸ ਤੋਂ ਬਾਅਦ ਉਹ ਘਰ ਵਿਚ ਪਹਿਲਾ ਕਦਮ ਰੱਖ ਰਹੀ ਹੈ। ਉਸ ਦੀ ਮਾਂ ਖਾਣਾ ਬਣਾ ਰਹੀ ਹੈ ਅਤੇ ਕਹਿ ਰਹੀ ਹੈ ਕਿ ਆ ਜਾ ਬੇਟਾ, ਖਾਣਾ ਖਾ ਲੈ ਪਰ ਉਸ ਦਾ ਰੇਪ ਹੋਇਆ ਹੈ ਅਤੇ ਉਸ ਨੇ ਅੰਦਰ ਕਮਰੇ ਤਕ ਜਾਣਾ ਹੈ ਤਾਂ ਇਹ ਸੀਨ ਸਭ ਤੋਂ ਜ਼ਿਆਦਾ ਮੁਸ਼ਕਲ ਸੀ। ਜਦੋਂ ਰੇਪ ਸੀਨ ਸ਼ੂਟ ਕੀਤਾ ਗਿਆ ਤਾਂ ਉਸ ਵੇਲੇ ਮੈਂ ਟੁੱਟ ਗਈ ਸੀ। ਮੇਰਾ ਕਿਸੇ ਨਾਲ ਗੱਲ ਕਰਨ ਦਾ ਵੀ ਮਨ ਨਹੀਂ ਸੀ, ਜਦੋਂਕਿ ਮੈਂ ਸਿਰਫ ਐਕਟਿੰਗ ਕਰ ਰਹੀ ਸੀ ਅਤੇ ਮੈਨੂੰ ਲੱਗ ਰਿਹਾ ਸੀ ਕਿ ਸੱਚਮੁੱਚ ਮੇਰੇ ਨਾਲ ਅਜਿਹਾ ਹੋ ਰਿਹਾ ਹੈ।

ਸੁਮਿਤ ਸਿੰਘ

ਕੀ ਪੀਡ਼ਤ ਲੜਕੀ ਦੇ ਪਰਿਵਾਰ ਨੂੰ ਤੁਸੀਂ ਮਿਲੇ ਸੀ? ਉਨ੍ਹਾਂ ਦੀ ਕੀ ਪ੍ਰਤੀਕਿਰਿਆ ਸੀ?
ਇਕ-ਦੋ ਲੋਕਾਂ ਨੂੰ ਹੀ ਮਿਲ ਸਕਿਆ ਸੀ ਅਤੇ ਬਾਕੀ ਲੋਕਾਂ ਬਾਰੇ ਤਾਂ ਕਿਸੇ ਨੂੰ ਪਤਾ ਹੀ ਨਹੀਂ ਕਿ ਉਹ ਕਿੱਥੇ ਹਨ। ਉਂਝ ਵੀ ਇਕ ਗੱਲ ਮੈਂ ਹੋਰ ਕਹਿਣੀ ਚਾਹਾਂਗਾ ਕਿ ਅਸੀਂ ਅੰਕੜਿਆਂ ’ਤੇ ਜਾਂਦੇ ਹਾਂ। ਜੇ ਪੇਪਰ ’ਤੇ 2 ਲਿਖਿਆ ਹੈ ਤਾਂ ਲੋਕ 2 ਮੰਨਦੇ ਹਨ ਅਤੇ ਜੇ 250 ਜਾਂ 1000 ਹੈ ਤਾਂ ਉਹ ਨਹੀਂ ਮੰਨਦੇ ਕਿਉਂਕਿ ਉਸ ਸਮੇਂ ਕੁਝ ਅਜਿਹਾ ਸੀ। ਭਾਵੇਂ ਉਹ ਸਮਾਜ ਦਾ ਡਰ ਹੋਵੇ, ਪਰਿਵਾਰ ਦਾ ਡਰ ਹੋਵੇ, ਹਿੰਮਤ ਕਰ ਕੇ ਜੋ ਸਾਹਮਣੇ ਆਈਆਂ ਉਹ ਕੁਝ ਹੀ ਲਡ਼ਕੀਆਂ ਸਨ। ਇਹ ਅੰਕੜਿਆਂ ਦੇ ਸਵਾਲ ਬਹੁਤ ਹੱਦ ਤਕ ਉੱਠਣਗੇ ਵੀ। ਸਾਨੂੰ ਤਾਂ ਸ਼ੂਟਿੰਗ ਵਿਚ ਵੀ ਬਹੁਤ ਮੁਸ਼ਕਲਾਂ ਆਈਆਂ। ਅਜਮੇਰ ਦੇ ਲੋਕਾਂ ਨੇ ਸਾਨੂੰ ਸੁਪੋਰਟ ਨਹੀਂ ਕੀਤਾ, ਸ਼ੂਟ ਨਹੀਂ ਹੋਣ ਦਿੱਤੇ, ਪ੍ਰਸ਼ਾਸਨ ਨੇ ਵੀ ਸਾਥ ਨਹੀਂ ਦਿੱਤਾ, ਜਦੋਂਕਿ ਅਸੀਂ ਫਿਲਮ ਸਿਰਫ ਲਡ਼ਕੀਆਂ ਦੇ ਇਮੋਸ਼ਨਜ਼ ਅਤੇ ਉਨ੍ਹਾਂ ਨੂੰ ਇਨਸਾਫ ਦਿਵਾਉਣ ਲਈ ਬਣਾਈ ਹੈ। ਜਿਹੜੇ ਲੋਕ ਇਸ ਨੂੰ ਪ੍ਰੋਪੇਗੰਡਾ ਕਹਿੰਦੇ ਹਨ, ਮੈਂ ਉਨ੍ਹਾਂ ਨੂੰ ਕਹਿੰਦਾ ਹਾਂ ਕਿ ਤੁਸੀਂ ਜਾਓ ਅਤੇ ਫਿਲਮ ਵੇਖੋ, ਸ਼ਾਇਦ ਤੁਹਾਡੀ ਵੀ ਸੋਚ ਬਦਲ ਜਾਵੇ।

ਇਸ ਤਰ੍ਹਾਂ ਦੀਆਂ ਫਿਲਮਾਂ ਦੀ ਆਲੋਚਨਾ ਵੀ ਬਹੁਤ ਹੁੰਦੀ ਹੈ ਤਾਂ ਕੀ ਤੁਸੀਂ ਇਸ ਦੇ ਲਈ ਪੂਰੀ ਤਰ੍ਹਾਂ ਤਿਆਰ ਸੀ?
ਬਿਲਕੁਲ, ਸਾਨੂੰ ਪਤਾ ਸੀ ਕਿ ਕੁਝ ਲੋਕ ਸਾਡੇ ਖਿਲਾਫ ਵੀ ਖੜ੍ਹੇ ਹੋਣਗੇ ਅਤੇ ਉਹੀ ਲੋਕ ਖੜ੍ਹੇ ਹੋਣਗੇ ਜਿਨ੍ਹਾਂ ਨੂੰ ਸੱਚ ਪਸੰਦ ਨਹੀਂ, ਜੋ ਸੱਚਾਈ ਤੋਂ ਭੱਜਣਾ ਚਾਹੁਣਗੇ ਜਾਂ ਜੋ ਆਪਣੇ ਗੁਨਾਹ ਨੂੰ ਲੁਕੋਣ ਦੀ ਕੋਸ਼ਿਸ਼ ਕਰਨਗੇ ਪਰ ਜਿਹੜੇ ਸੱਚਾਈ ਦਾ ਸਾਥ ਦੇਣਗੇ, ਉਹ ਸਾਡੇ ਨਾਲ ਖੜ੍ਹੇ ਹੋਣਗੇ।

ਤੁਹਾਨੂੰ ਕੀ ਲੱਗਦਾ ਹੈ ਕਿ ਰਿਲੀਜ਼ ਤੋਂ ਬਾਅਦ ਕਿਸ ਤਰ੍ਹਾਂ ਦਾ ਰਿਐਕਸ਼ਨ ਤੇ ਡਿਸਕਸ਼ਨ ਹੋਵੇਗੀ?
 ਸਭ ਤੋਂ ਪਹਿਲਾਂ ਤਾਂ ਮੈਂ ਇਹੀ ਕਹਾਂਗਾ ਕਿ ਫਿਲਮ ਜ਼ਰੂਰ ਵੇਖੋ। ਫਿਰ ਉਸ ਤੋਂ ਬਾਅਦ ਜੋ ਵੀ ਲੋਕਾਂ ਦੇ ਸਵਾਲ ਹੋਣਗੇ, ਮੈਂ ਉਨ੍ਹਾਂ ਦੇ ਜਵਾਬ ਜ਼ਰੂਰ ਦੇਵਾਂਗਾ। ਉਸ ਦੇ ਲਈ ਮੈਂ ਪੂਰੀ ਤਰ੍ਹਾਂ ਤਿਆਰ ਹਾਂ ਕਿਉਂਕਿ ਮੈਂ ਕੁਝ ਵੀ ਗਲਤ ਨਹੀਂ ਕੀਤਾ, ਨਾ ਕੁਝ ਗਲਤ ਬਣਾਇਆ ਹੈ ਅਤੇ ਨਾ ਹੀ ਕੁਝ ਗਲਤ ਵਿਖਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ। ਇਨ੍ਹਾਂ ਲਡ਼ਕੀਆਂ ਨੂੰ ਇਨਸਾਫ ਮਿਲੇ ਅਤੇ ਇਨ੍ਹਾਂ ਦੇ ਨਾਲ ਸਾਰੇ ਖੜ੍ਹੇ ਹੋਣ। ਲੋਕ ਇਨ੍ਹਾਂ ਲਡ਼ਕੀਆਂ ਦੇ ਦਰਦ ਨੂੰ ਫਿਲਮ ਦੇ ਜ਼ਰੀਏ ਮਹਿਸੂਸ ਕਰਨ ਅਤੇ ਫਿਰ ਸਾਹਮਣੇ ਆਉਣ।

ਸਟੋਰੀ ਸੁਣਨ ਤੋਂ ਬਾਅਦ ਪਹਿਲਾ ਰਿਐਕਸ਼ਨ ਕੀ ਸੀ?
ਜਦੋਂ ਮੈਨੂੰ ਕਹਾਣੀ ਦੱਸੀ ਗਈ ਤਾਂ ਮੈਂ ਇਸ ਨੂੰ ਕਰਨ ਲਈ ਉਤਸੁਕ ਸੀ। ਇਹ ਇਕ ਰੀਅਲ ਸਬਜੈਕਟ ਹੈ ਅਤੇ ਮੈਨੂੰ ਚੰਗਾ ਲੱਗਾ ਕਿ ਮੈਨੂੰ ਇਸ ਸਬਜੈਕਟ ਦਾ ਹਿੱਸਾ ਬਣਨ ਦਾ ਮੌਕਾ ਮਿਲਿਆ। ਹਾਂ, ਕੁਝ ਲੋਕਾਂ ਨੇ ਕਿਹਾ ਸੀ ਕਿ ਪਰਸਨੈਲਿਟੀ ਦੇ ਮੁਤਾਬਕ ਤੂੰ ਕੁੱਝ ਵੱਖਰਾ ਕਰ ਸਕਦਾ ਏਂ ਪਰ ਮੈਂ ਤਾਂ ਇਹ ਸੋਚਿਆ ਹੋਇਆ ਸੀ ਕਿ ਮੈਂ ਇਹੀ ਕਰਨਾ ਹੈ। ਇਹ ਬਹੁਤ ਵਧੀਆ ਤੇ ਜ਼ਰੂਰੀ ਕਿਰਦਾਰ ਹੈ ਇਕ ਪੱਤਰਕਾਰ ਦਾ।

ਕਿਸੇ ਸੀਨ ਨੂੰ ਕਰਦੇ ਸਮੇਂ ਤੁਹਾਨੂੰ ਅਜਿਹਾ ਲੱਗਾ ਕਿ ਮੇਰੇ ਹੱਥ ਬਹੁਤ ਬੱਝੇ ਹੋਏ ਹਨ, ਕਾਸ਼ ਮੈਂ ਕੁਝ ਹੋਰ ਕਰ ਸਕਦਾ?
ਹਾਂ, ਅਜਿਹਾ ਹੋਇਆ ਸੀ। ਟ੍ਰੇਲਰ ਵਿਚ ਵੀ ਸੀਨ ਹੈ ਕਿ ਅਜਮੇਰ ਦਾ ਮਾਹੌਲ ਇੰਨਾ ਖ਼ਰਾਬ ਹੋ ਚੁੱਕਾ ਸੀ ਕਿ ਜਦੋਂ ਕਿਸੇ ਦਾ ਵਿਆਹ ਹੋਣ ਵਾਲਾ ਹੁੰਦਾ ਸੀ ਤਾਂ ਪਰਿਵਾਰ ਆ ਜਾਂਦਾ ਸੀ ਰਿਪੋਰਟਰ ਕੋਲ ਕਿ ਫੋਟੋ ਵੇਖ ਕੇ ਦੱਸੋ ਕਿ ਕਿਤੇ ਸਾਡੀ ਹੋਣ ਵਾਲੀ ਨੂੰਹ ਨਾਲ ਅਜਿਹਾ ਤਾਂ ਨਹੀਂ ਹੋਇਆ। ਉਸ ਸਮੇਂ ਲੱਗਦਾ ਹੈ ਕਿ ਇੱਥੇ ਆਜ਼ਾਦੀ ਮਿਲਣੀ ਚਾਹੀਦੀ ਸੀ ਸਾਹਮਣੇ ਵਾਲੇ ਨੂੰ ਜਵਾਬ ਦੇਣ ਦੀ ਅਤੇ ਸਾਰਿਆਂ ਨੂੰ ਖੁੱਲ੍ਹ ਕੇ ਸਭ ਕੁਝ ਵਿਖਾਉਣ ਦੀ ਕਿਉਂਕਿ ਜਦੋਂ ਕਿਸੇ ਲੜਕੀ ਨਾਲ ਅਜਿਹਾ ਕੁਝ ਹੁੰਦਾ ਹੈ ਤਾਂ ਉਹ ਸਿਰਫ ਸਰੀਰਕ ਤੌਰ ’ਤੇ ਨਹੀਂ ਟੁੱਟਦੀ ਸਗੋਂ ਉਸ ਦੀ ਆਤਮਾ ਤਕ ਟੁੱਟ ਜਾਂਦੀ ਹੈ।

ਕਰਨ ਵਰਮਾ

sunita

This news is Content Editor sunita