ਅਜੇ ਦੇਵਗਨ ਨੇ ਬਦਲਿਆ ਆਪਣਾ ਨਾਂ, ਵੀਡੀਓ ਸ਼ੇਅਰ ਕਰਕੇ ਕੀਤਾ ਐਲਾਨ

03/25/2021 6:05:45 PM

ਮੁੰਬਈ (ਬਿਊਰੋ) : ਬਾਲੀਵੁੱਡ ਅਦਾਕਾਰ ਅਜੇ ਦੇਵਗਨ ਨੇ ਹਾਲ ਹੀ 'ਚ ਆਪਣੇ ਇੰਸਟਾਗ੍ਰਾਮ 'ਤੇ ਇੱਕ ਵੀਡੀਓ ਸ਼ੇਅਰ ਕਰਕੇ ਆਪਣਾ ਨਾਮ ਬਦਲਣ ਦੀ ਗੱਲ ਆਖੀ ਹੈ। ਅਜੇ ਦੇਵਗਨ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਵਾਰ-ਵਾਰ ਅਜੇ ਦੇ ਨਾਮ ਨਾਲ ਨਾ ਬੁਲਾਇਆ ਜਾਵੇ। ਉਨ੍ਹਾਂ ਦਾ ਨਾਮ ਸੁਦਰਸ਼ਨ ਹੈ। ਵੀਡੀਓ ਸ਼ੇਅਰ ਕਰਦੇ ਹੋਏ ਅਜੇ ਨੇ ਲਿਖਿਆ 'ਦੁਆ 'ਚ ਯਾਦ ਰੱਖਣਾ, ਨਾਮ ਹੈ ਸੁਦਰਸ਼ਨ।' ਅਜੇ ਦਾ ਇਹ ਵੀਡੀਓ ਕਾਫ਼ੀ ਲੋਕ ਨੂੰ ਸੋਚਾਂ 'ਚ ਪਾ ਰਿਹਾ ਹੈ।

 
 
 
 
 
View this post on Instagram
 
 
 
 
 
 
 
 
 
 
 

A post shared by Ajay Devgn (@ajaydevgn)


ਦੱਸ ਦਈਏ ਕਿ ਬਾਲੀਵੁੱਡ ਦੇ ਕਈ ਵੱਡੇ ਚਿਹਰੇ ਹਨ, ਜੋ ਡਿਜੀਟਲ ਪਲੇਟਫਾਰਮ ਯਾਨੀ ਓਟੀਟੀ 'ਤੇ ਡੈਬਿਊ ਕਰ ਚੁੱਕੇ ਹਨ। ਇਸ ਦੇ ਨਾਲ ਹੀ ਹੁਣ ਰਿਪੋਰਟਾਂ ਮੁਤਾਬਕ ਅਜੇ ਦੇਵਗਨ ਤੇ ਤਮੰਨਾ ਭਾਟੀਆ ਵੀ ਇਸ ਲਿਸਟ 'ਚ ਸ਼ਾਮਲ ਹੋਣ ਜਾ ਰਹੇ ਹਨ। ਦੋਵਾਂ ਕਲਾਕਾਰਾਂ ਨੇ ਸੋਸ਼ਲ ਮੀਡੀਆ 'ਤੇ ਆਪਣੇ ਨਵੇਂ ਲੁੱਕ ਨਾਲ ਐਸੀ ਵੀਡੀਓ ਸ਼ੇਅਰ ਕੀਤੀ ਹੈ, ਜਿਸ ਤੋਂ ਬਾਅਦ ਇਹ ਕਿਆਸ ਲਾਈ ਜਾ ਰਹੀ ਹੈ ਕਿ ਅਜੇ ਦੇਵਗਨ ਤੇ ਤਮੰਨਾ ਡਿਜ਼ਨੀ ਪਲੱਸ ਹੌਟਸਟਾਰ 'ਤੇ ਨਜ਼ਰ ਆ ਸਕਦੇ ਹਨ।


ਇੱਕ ਪਾਸੇ ਅਜੇ ਦੇਵਗਨ ਮੁੱਛਾਂ ਨਾਲ ਲੰਬੀ ਦਾੜ੍ਹੀ 'ਚ ਦਿਖਾਈ ਦੇ ਰਹੇ ਹਨ ਤੇ ਦੂਜੇ ਪਾਸੇ ਤਮੰਨਾ ਭਾਟੀਆ ਨੇ ਵੀ ਆਪਣੇ ਫੇਸ 'ਤੇ ਮੁੱਛਾਂ ਲਗਾਈਆਂ ਹਨ। ਦੋਵਾਂ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਡਿਜ਼ਨੀ ਪਲੱਸ ਹੌਟਸਟਾਰ ਵੱਲੋਂ ਵੀ ਤਮੰਨਾ ਭਾਟੀਆ ਨਾਲ ਅਜਿਹਾ ਹੀ ਇੱਕ ਵੀਡੀਓ ਸ਼ੇਅਰ ਕੀਤਾ ਗਿਆ ਹੈ। ਇਸ ਸਭ ਤੋਂ ਉਮੀਦ ਇਹੀ ਲਗਾਈ ਜਾ ਰਹੀ ਹੈ ਕਿ ਇਹ ਦੋਵੇਂ ਕਲਾਕਾਰ ਓਟੀਟੀ ਪਲੇਟਫਾਰਮ 'ਤੇ ਇੱਕ ਨਵਾਂ ਪ੍ਰੋਜੈਕਟ ਲੈ ਕੇ ਆ ਰਹੇ ਹਨ। ਅਜੇ ਦੇਵਗਨ ਤੇ ਤਮੰਨਾ ਫ਼ਿਲਮ 'ਹਿੰਮਤਵਾਲਾ' 'ਚ ਇਕੱਠੇ ਨਜ਼ਰ ਆਏ ਸਨ।

sunita

This news is Content Editor sunita