''ਸ਼ਿਵਾਏ'' ਦੇ ਸੈੱਟ ''ਤੇ ਅਜੇ ਦੇਵਗਨ ਨੇ ਟੀਮ ਨਾਲ ਕੀਤੀ ਮਸਤੀ
Tuesday, Feb 23, 2016 - 06:08 PM (IST)

ਨਵੀਂ ਦਿੱਲੀ- ਬਾਲੀਵੁੱਡ ਅਦਾਕਾਰ ਅਜੇ ਦੇਵਗਨ ਇਨ੍ਹੀਂ ਦਿਨੀਂ ਆਪਣੀ ਫ਼ਿਲਮ ''ਸ਼ਿਵਾਏ'' ਦੀ ਸ਼ੂਟਿੰਗ ''ਚ ਰੁਝੇ ਹੋਏ ਹਨ। ਐਤਵਾਰ ਨੂੰ ਉਨ੍ਹਾਂ ਨੇ ਆਪਣੀ ਟੀਮ ਨੂੰ ਬ੍ਰੇਕ ਦਿੱਤਾ ਅਤੇ ਢੇਰ ਸਾਰੀ ਮਸਤੀ ਕੀਤੀ, ਜਿਸ ਦੀਆਂ ਤਸਵੀਰਾਂ ਅਜੇ ਨੇ ਸੋਸ਼ਲ ਮੀਡੀਆ ''ਤੇ ਸ਼ੇਅਰ ਕੀਤੀਆਂ ਅਤੇ ਨਾਲ ਹੀ ਲਿਖਿਆ,''''ਅੱਜ ਸ਼ਿਵਾਏ ਟੀਮ ਬ੍ਰੇਕ ''ਤੇ ਹੈ।''''
ਤੁਹਾਨੂੰ ਦੱਸ ਦਈਏ ਕਿ ਅਜੇ ਭਾਰੀ ਬਰਫਬਾਰੀ ਦੇ ਵਿਚ ਇਸ ਫ਼ਿਲਮ ਦੀ ਸ਼ੂਟਿੰਗ ਕਰ ਰਹੇ ਹਨ। ਦਰਅਸਲ ਅਜੇ ਚਾਹੁੰਦੇ ਹਨ ਕਿ ਸ਼ੂਟਿੰਗ ਉਨ੍ਹਾਂ ਦੇ ਬਰਥ -ਡੇਅ ਤੋਂ ਪਹਿਲੇ ਪੂਰੀ ਹੋ ਜਾਵੇ, ਇਸੇ ਕਾਰਨ ਉਹ ਤੇਜ਼ੀ ਨਾਲ ਕੰਮ ਕਰ ਰਹੇ ਹਨ। ਅਜੇ 2 ਅਪ੍ਰੈਲ ਨੂੰ ਆਪਣਾ 47ਵਾਂ ਜਨਮਦਿਨ ਮਨਾਉਣਗੇ। ਅਜਿਹੇ ''ਚ ਉਮੀਦ ਕੀਤੀ ਜਾ ਰਹੀ ਹੈ ਕਿ ''ਸ਼ਿਵਾਏ'' ਦੀ ਸ਼ੂਟਿੰਗ ਮਾਰਚ ਤੱਕ ਪੂਰੀ ਹੋ ਜਾਵੇਗੀ। ਇਸ ਫ਼ਿਲਮ ''ਚ ਅਜੇ ਅਭਿਨੈ ਦੇ ਨਾਲ-ਨਾਲ ਨਿਰਦੇਸ਼ਨ ਦਾ ਕੰਮ ਵੀ ਖੁਦ ਕਰ ਰਹੇ ਹਨ।