ਰਣਬੀਰ ਨਾਲ ਲਿਪਲੌਕ ਦ੍ਰਿਸ਼ ਨਾ ਕਰਨ ''ਤੇ ਐਸ਼ਵਰਿਆ ਨੇ ਦਿੱਤਾ ਬਿਆਨ

12/29/2015 12:43:36 PM

ਨਵੀਂ ਦਿੱਲੀ : ਖ਼ਬਰ ਹੈ ਕਿ ਬਾਲੀਵੁੱਡ ਅਦਾਕਾਰਾ ਐਸ਼ਵਰਿਆ ਰਾਏ ਬੱਚਨ ਨੇ ਫਿਲਮ ''ਐ ਦਿਲ-ਏ-ਮੁਸ਼ਕਿਲ'' ਵਿਚ ਰਣਬੀਰ ਕਪੂਰ ਨਾਲ ਕਿਸਿੰਗ ਸੀਨ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਮੀਡੀਆ ''ਚ ਆਈਆਂ ਖ਼ਬਰਾਂ ਦੀ ਮੰਨੀਏ ਤਾਂ ਐਸ਼ਵਰਿਆ ਨੇ ਗੱਲ ਕਰਦਿਆਂ ਦੱਸਿਆ ਕਿ ਉਸ ਨੇ ਫਿਲਮ ਵਿਚ ਰਣਬੀਰ ਨੂੰ ਕਿੱਸ ਕਰਨ ਤੋਂ ਸਾਫ ਮਨ੍ਹਾ ਕਰ ਦਿੱਤਾ। ਫਿਲਮ ਵਿਚ ਇਨ੍ਹਾਂ ਦੋਹਾਂ ਤੋਂ ਇਲਾਵਾ ਅਨੁਸ਼ਕਾ ਸ਼ਰਮਾ ਵੀ ਹੈ। ਸੂਤਰਾਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਕਰਨ ਨੇ ਹੁਣ ਇਹੋ ਜਿਹੇ ਦ੍ਰਿਸ਼ਾਂ ਨੂੰ ਨਾ ਫਿਲਮਾਉਣ ਦਾ ਫੈਸਲਾ ਕੀਤਾ ਹੈ। ਇਸ ਫਿਲਮ ਦਾ ਨਿਰਦੇਸ਼ਨ ਕਰਨ ਜੌਹਰ ਕਰ ਰਹੇ ਹਨ।
ਯਾਦ ਰਹੇ ਕਿ ਇਸ ਤੋਂ ਪਹਿਲਾਂ ਐਸ਼ਵਰਿਆ ਨੇ ਵਿਆਹ ਪਿੱਛੋਂ ਫਿਲਮ ''ਧੂਮ-2'' ਵਿਚ ਰਿਤਿਕ ਰੋਸ਼ਨ ਨਾਲ ਕਿਸਿੰਗ ਸੀਨ ਕੀਤਾ ਸੀ। ਸਵਾਲ ਇਹ ਹੈ ਕਿ ਜੇਕਰ ਉਹ ਵਿਆਹ ਤੋਂ ਬਾਅਦ ਰਿਤਿਕ ਨੂੰ ਕਿੱਸ ਕਰ ਸਕਦੀ ਹੈ ਤਾਂ ਰਣਬੀਰ ਨੂੰ ਕਿਉਂ ਨਹੀਂ? ਕਰਨ ਦੀ ਇਹ ਫਿਲਮ ਅਗਲੇ ਸਾਲ ਰਿਲੀਜ਼ ਹੋਵੇਗੀ।