ਐਸ਼ਵਰਿਆ-ਅਭਿਸ਼ੇਕ ਦੇ ਤਲਾਕ ਦੀਆਂ ਖ਼ਬਰਾਂ ਵਿਚਾਲੇ ਇਹ ਤਸਵੀਰਾਂ ਹੋਈਆਂ ਵਾਇਰਲ, ਵੇਖ ਫੈਨਜ਼ ਹੋਏ ਹੈਰਾਨ

12/16/2023 11:59:07 AM

ਬਾਲੀਵੁੱਡ ਡੈਸਕ : ਲਗਾਤਾਰ ਖ਼ਬਰਾਂ ਆ ਰਹੀਆਂ ਹਨ ਕਿ ਬੱਚਨ ਪਰਿਵਾਰ ਦੀ ਨੂੰਹ ਅਦਾਕਾਰਾ ਐਸ਼ਵਰਿਆ ਰਾਏ ਅਤੇ ਅਭਿਸ਼ੇਕ ਬੱਚਨ ਦਾ ਵਿਆਹੁਤਾ ਜੀਵਨ ਮੁਸ਼ਕਿਲਾਂ 'ਚ ਘਿਰਿਆ ਹੋਇਆ ਹੈ। ਖ਼ਬਰਾਂ ਮੁਤਾਬਕ, ਐਸ਼ਵਰਿਆ ਅਤੇ ਅਭਿਸ਼ੇਕ ਜਲਦ ਹੀ ਤਲਾਕ ਲੈਣ ਵਾਲੇ ਹਨ। ਇਨ੍ਹਾਂ ਖ਼ਬਰਾਂ ਵਿਚਾਲੇ ਹੁਣ ਐਸ਼ਵਰਿਆ-ਅਭਿਸ਼ੇਕ ਦੀਆਂ ਤਾਜ਼ਾ ਤਸਵੀਰਾਂ ਨੇ ਨਵੀਂ ਚਰਚਾ ਛੇੜ ਦਿੱਤੀ ਹੈ। ਦਰਅਸਲ, ਹਾਲ ਹੀ 'ਚ ਐਸ਼ਵਰਿਆ ਰਾਏ ਪਤੀ ਅਭਿਸ਼ੇਕ ਅਤੇ ਸਹੁਰੇ ਅਮਿਤਾਭ ਬੱਚਨ ਨਾਲ ਨਜ਼ਰ ਆਈ ਹੈ। ਬੱਚਨ ਪਰਿਵਾਰ ਨਾਲ ਇੱਕ ਇਵੈਂਟ 'ਚ ਸ਼ਾਮਲ ਹੋਣ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ਨੇ ਦੋਵਾਂ ਦੇ ਤਲਾਕ ਦੀਆਂ ਖ਼ਬਰਾਂ 'ਤੇ ਪੂਰੀ ਤਰ੍ਹਾਂ ਵਿਰਾਮ ਲਗਾ ਦਿੱਤਾ ਹੈ।

ਧੀਰੂਭਾਈ ਇੰਟਰਨੈਸ਼ਨਲ ਸਕੂਲ ਦੇ ਸਾਲਾਨਾ ਸਮਾਰੋਹ 'ਚ ਬੱਚਨ ਪਰਿਵਾਰ ਨੇ ਕੀਤੀ ਸ਼ਿਰਕਤ
ਅਮਿਤਾਭ ਬੱਚਨ, ਐਸ਼ਵਰਿਆ ਤੇ ਅਭਿਸ਼ੇਕ ਅਤੇ ਬੱਚਨ ਪਰਿਵਾਰ ਦੀ ਪੋਤੀ ਅਗਤਿਆ ਨੰਦਾ ਨੇ 'ਧੀਰੂਭਾਈ ਇੰਟਰਨੈਸ਼ਨਲ ਸਕੂਲ' ਦੇ ਸਾਲਾਨਾ ਸਮਾਰੋਹ 'ਚ ਸ਼ਿਰਕਤ ਕੀਤੀ। ਇਵੈਂਟ ਦੌਰਾਨ ਅਦਾਕਾਰਾ ਬਲੈਕ ਲੁੱਕ 'ਚ ਨਜ਼ਰ ਆਈ। ਐਸ਼ਵਰਿਆ ਕਾਲੇ ਸੂਟ ਨਾਲ ਗੋਲਡਨ ਬਾਰਡਰ ਵਾਲੀ ਬਨਾਰਸੀ ਚੁੰਨ੍ਹੀ ਲਈ ਸੀ, ਜਿਸ 'ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਸੀ। ਇਸ ਦੇ ਨਾਲ ਹੀ ਉਸ ਨੇ ਸੋਨੇ ਦੇ ਗਹਿਣੇ ਵੀ ਪਾਏ ਸਨ। 

ਭਾਣਜੇ 'ਤੇ ਐਸ਼ਵਰਿਆ ਨੂੰ ਆਇਆ ਪਿਆਰ 
ਇਸ ਦੌਰਾਨ ਐਸ਼ਵਰਿਆ ਪਤੀ ਅਭਿਸ਼ੇਕ ਬੱਚਨ ਨਾਲ ਹੱਸ-ਹੱਸ ਕੇ ਗੱਲਾਂ ਕਰਦੀ ਨਜ਼ਰ ਆ ਰਹੀ ਹੈ। ਇਸ ਦੇ ਨਾਲ ਹੀ ਉਹ ਆਪਣੇ ਸਹੁਰੇ ਅਮਿਤਾਭ ਨਾਲ ਵੀ ਗੱਲ ਕਰਦੀ ਹੈ। ਇਸ ਤੋਂ ਇਲਾਵਾ ਅਭਿਨੇਤਰੀ ਅਮਿਤਾਭ ਬੱਚਨ ਦੇ ਦੋਹਤੇ ਅਗਤਸਿਆ ਨੰਦਾ ਦੀ ਪਿਆਰ ਨਾਲ ਗੱਲ੍ਹ ਫੜਦੀ ਨਜ਼ਰ ਆ ਰਹੀ ਹੈ।

ਐਸ਼ਵਰਿਆ ਨੇ ਧੀ ਦੀ ਪਰਫਾਰਮੈਂਸ ਕੀਤੀ ਰਿਕਾਰਡ    
ਐਸ਼ਵਰਿਆ ਦੀ ਪਿਆਰੀ ਆਰਾਧਿਆ ਵੀ ਧੀਰੂਭਾਈ ਅੰਬਾਨੀ ਇੰਟਰਨੈਸ਼ਨਲ ਸਕੂਲ ਦੇ ਸਾਲਾਨਾ ਸਮਾਰੋਹ 'ਚ ਪਰਫਾਰਮ ਕਰ ਚੁੱਕੀ ਹੈ। ਫੰਕਸ਼ਨ ਦੌਰਾਨ ਐਸ਼ਵਰਿਆ ਵੀ ਆਰਾਧਿਆ ਦੀ ਪਰਫਾਰਮੈਂਸ ਰਿਕਾਰਡ ਕਰਦੀ ਨਜ਼ਰ ਆਈ।

ਅਮਿਤਾਭ ਨੇ ਸਾਂਝੀ ਕੀਤੀ ਸੀ ਇਹ ਪੋਸਟ
ਅਮਿਤਾਭ ਬੱਚਨ ਨੇ ਸੋਸ਼ਲ ਮੀਡੀਆ ’ਤੇ ਇਕ ਪੋਸਟ ਸਾਂਝੀ ਕੀਤੀ ਸੀ, ਜਿਸ ’ਚ ਉਨ੍ਹਾਂ ਆਪਣੀ ਇਕ ਮੋਨੋਕ੍ਰੋਮ ਤਸਵੀਰ ਨਾਲ ਇਕ ਟਵੀਟ ਸਾਂਝਾ ਕੀਤਾ ਸੀ। ਤਸਵੀਰ ’ਚ ਅਮਿਤਾਭ ਸੋਚਾਂ ’ਚ ਡੁੱਬੇ ਨਜ਼ਰ ਆ ਰਹੇ ਸਨ। ਬਿੱਗ ਬੀ ਨੇ ਲਿਖਿਆ ਸੀ, ‘‘T 4854 - everything said everything done .. so do the done and done the do ..।’’ ਅਮਿਤਾਭ ਬੱਚਨ ਦੀ ਤਾਜ਼ਾ ਪੋਸਟ ਕੁਝ ਹੀ ਮਿੰਟਾਂ ’ਚ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਈ ਸੀ।

ਅਫਵਾਹਾਂ 'ਤੇ ਲੱਗੀ ਰੋਕ
ਦੱਸ ਦੇਈਏ ਕਿ ਲੰਬੇ ਸਮੇਂ ਤੋਂ ਅਫਵਾਹਾਂ ਆ ਰਹੀਆਂ ਸਨ ਕਿ ਐਸ਼ਵਰਿਆ ਅਤੇ ਅਭਿਸ਼ੇਕ ਵਿਚਾਲੇ ਲੜਾਈ ਚੱਲ ਰਹੀ ਹੈ ਅਤੇ ਦੋਵੇਂ ਵੱਖ ਹੋਣ ਵਾਲੇ ਹਨ ਪਰ ਹੁਣ ਐਸ਼ਵਰਿਆ ਨੂੰ ਬੱਚਨ ਪਰਿਵਾਰ ਨਾਲ ਦੇਖਣ ਤੋਂ ਬਾਅਦ ਇਹ ਸਾਫ ਹੋ ਗਿਆ ਹੈ ਕਿ ਜੋੜੇ ਵਿਚਾਲੇ ਸਭ ਕੁਝ ਠੀਕ ਚੱਲ ਰਿਹਾ ਹੈ ਅਤੇ ਦੋਵਾਂ ਦੇ ਤਲਾਕ ਦੀਆਂ ਖ਼ਬਰਾਂ 'ਤੇ ਪੂਰੀ ਤਰ੍ਹਾਂ ਵਿਰਾਮ ਲਗਾ ਦਿੱਤਾ ਹੈ। 

‘ਦਿ ਆਰਚੀਜ਼’ ਦੀ ਸਪੈਸ਼ਲ ਸਕ੍ਰੀਨਿੰਗ 'ਤੇ ਪਹੁੰਚਿਆ ਸੀ ਪੂਰਾ ਬੱਚਨ ਪਰਿਵਾਰ
ਹਾਲ ਹੀ ’ਚ ‘ਦਿ ਆਰਚੀਜ਼’ ਦੀ ਸਪੈਸ਼ਲ ਸਕ੍ਰੀਨਿੰਗ ’ਚ ਪੂਰਾ ਬੱਚਨ ਪਰਿਵਾਰ ਅਗਸਤਿਆ ਨੰਦਾ ਨੂੰ ਸਪੋਰਟ ਕਰਨ ਪਹੁੰਚਿਆ ਸੀ। ਜਿਥੇ ਅਮਿਤਾਭ ਬੱਚਨ, ਅਭਿਸ਼ੇਕ ਬੱਚਨ, ਐਸ਼ਵਰਿਆ ਰਾਏ ਬੱਚਨ, ਆਰਾਧਿਆ, ਨਵਿਆ ਨੰਦਾ, ਜਯਾ ਬੱਚਨ ਤੇ ਸ਼ਵੇਤਾ ਸਮੇਤ ਪੂਰਾ ਪਰਿਵਾਰ ਪਾਪਰਾਜ਼ੀ ਲਈ ਮੁਸਕਰਾਉਂਦੇ ਚਿਹਰਿਆਂ ਨਾਲ ਪੋਜ਼ ਦਿੰਦਾ ਨਜ਼ਰ ਆਇਆ ਸੀ।

sunita

This news is Content Editor sunita