ਅਹਿਮਦਾਬਾਦ ਦੇ ਪ੍ਰਸ਼ੰਸਕ ‘ਮੇਜਰ’ ’ਚ ਅਦੀਵੀ ਸ਼ੇਸ਼ ਦਾ ਪ੍ਰਦਰਸ਼ਨ ਦੇਖ ਕੇ ਹੋਏ ਭਾਵੁਕ

05/27/2022 12:03:12 PM

ਮੁੰਬਈ: ਬਾਲੀਵੁੱਡ ਅਦਾਕਾਰ ਅਦੀਵੀ ਸ਼ੇਸ਼ ਪਿਛਲੇ ਕੁਝ ਦਿਨਾਂ ਤੋਂ ਆਪਣੀ ਆਉਣ ਵਾਲੀ ਫ਼ਿਲਮ ‘ਮੇਜਰ’ ਦੇ ਪ੍ਰਮੋਸ਼ਨ ’ਚ ਰੁੱਝੇ ਹੋਏ ਹਨ। ਇਹ ਜਿੱਥੇ ਵੀ ਜਾ ਰਹੇ ਹਨ ਪ੍ਰਸ਼ੰਸਕਾਂ ਦੇ ਦਿਲ ’ਚ ਜਗ੍ਹਾ ਬਣਾ ਰਹੇ ਹਨ। ਹਾਲ ਹੀ ’ਚ ਪੁਣੇ ’ਚ ਸਪੈਸ਼ਲ ਸਕ੍ਰੀਨਿੰਗ ਦੌਰਾਨ ਮੀਲੀਟਰੀ ਅਫ਼ਸਰ ਨਾਲ ਮੁਲਾਕਾਤ ਕੀਤੀ ਅਤੇ ਇਹ ਤਸਵੀਰ ਸੋਸ਼ਲ ਮੀਡੀਆ ’ਤੇ ਕਾਫ਼ੀ ਵਾਇਰਲ ਹੋ ਰਹੀ ਹੈ।

ਇਹ ਵੀ ਪੜ੍ਹੋ: ਟਾਈਗਰ ਸ਼ਰਾਫ ਦੀ ਫ਼ਿਲਮ ‘ਹੀਰੋਪੰਤੀ 2’ ਸਿਨੇਮਾਘਰਾਂ ਤੋਂ ਬਾਅਦ OTT 'ਤੇ 27 ਮਈ ਨੂੰ ਰਿਲੀਜ਼ ਹੋਵੇਗੀ

ਪੁਣੇ ਤੋਂ ਬਾਅਦ ਅਹਿਮਦਾਬਾਦ ਪਹੁੰਚੇ ਅਤੇ ਉੱਥੇ ਇਹ ਸਪੈਸ਼ਲ ਸਕ੍ਰੀਨਿੰਗ ਦੇ ਦੌਰਾਨ ਜਦੋਂ ਉਨ੍ਹਾਂ ਦੇ ਪ੍ਰਸ਼ੰਸਕ ਸਿਨੀਮਾਂ ਘਰਾਂ ’ਚ ਨਿਕਲੇ ਤਾਂ ਉਨ੍ਹਾਂ ਦਿਆਂ ਅੱਖਾਂ ’ਚ ਨਮੀ ਸੀ ਅਤੇ ਕਾਫੀ ਭਾਵੁਕ ਨਜ਼ਰ ਆ ਰਹੇ ਸੀ। ਫ਼ਿਲਮ ’ਚ ਸ਼ੇਸ਼ ਦੀ ਅਦਾਕਾਰੀ ਨੇ ਉਨ੍ਹਾਂ ਦੇ ਪ੍ਰਸ਼ੰਸਕਾਂ ਅਤੇ ਦਰਸ਼ਕਾਂ ਨੂੰ ਮੋਹ ਲਿਆ। ਕੁਝ ਲੋਕਾਂ ਦਾ ਮੰਨਣਾ ਹੈ ਕਿ ਇਹ ਇਕ ਮਾਸਟਰਪੀਸ ਹੈ ਜਿਸ ਲਈ ਸ਼ੇਸ਼ ਨੂੰ ਨੈਸ਼ਨਲ ਪੁਰਸਕਾਰ ਮਿਲਣਾ ਚਾਹੀਦਾ ਹੈ।\

ਅਦੀਵੀ ਸ਼ੇਸ਼ 26/11 ਦੀ ਮੁੰਬਈ ਅੱਤਵਾਦੀ ਹਮਲਿਆਂ ’ਚ ਬਹਾਦਰੀ ਅਤੇ ਕੁਰਬਾਨੀ ਲਈ ਸਨਮਾਨਿਤ ਮੇਜਰ ਸੰਦੀਪ ਉਨੀਕ੍ਰਿਸ਼ਨਨ ਦੀ ਭੂਮਿਕਾ ਵਿੱਚ ਨਜ਼ਰ ਆ ਰਹੇ ਹਨ। ਸਕ੍ਰੀਨਿੰਗ ’ਚ ਅਦਿਵੀ ਨੇ ਕਿਹਾ ਕਿ ਕਿਸ ਤਰ੍ਹਾਂ ਇਹ ਫ਼ਿਲਮ ਕੋਰੋਨਾ ਦੌਰਾਨ ਵਿਚਕਾਰ ਹੀ ਫ਼ਸ ਗਈ ਸੀ। ਜਿਸ ਲਈ ਇਹ ਉਨ੍ਹਾਂ ਲਈ ਬਹੁਤ ਹੀ ਭਾਵੁਕ ਪਲ ਬਣ ਗਿਆ।

ਇਹ ਵੀ ਪੜ੍ਹੋ: ਹੌਟਨੈੱਸ ਦਾ ਤੜਕਾ ਲਗਾਉਣ ਦੇ ਚੱਕਰ 'ਚ OOPS MOMENT ਦਾ ਸ਼ਿਕਾਰ ਹੋਈ ਜਾਹਨਵੀ (ਤਸਵੀਰਾਂ)

ਇਕ ਪਾਸੇ ਸਕ੍ਰੀਨਿੰਗ, ਇਕ ਪਾਸੇ ਫ਼ੁਲ ਹਾਉਸ, ਕਮਰਾ ਭਾਵੁਕ ਹੰਝੂਆਂ ਨਾਲ ਭਰ ਗਿਆ ਅਤੇ ‘ਭਾਰਤ ਮਾਤਾ ਦੀ ਜੈ’ ਦੇ ਸਾਰੇ ਨਾਅਰੇ ਨਾਲ ਕਮਰਾ ਗੁੰਝ ਰਿਹਾ ਸੀ। ਆਦਿਵੀ ਸ਼ੇਸ਼ ਦੀ ‘ਮੇਜਰ’ ਫ਼ਿਲਮ ਸਭ ਤੋਂ ਵੱਧ ਉਡੀਕੀ ਜਾਣ ਵਾਲੀ ਫ਼ਿਲਮ ਬਣੀ ਹੈ। ਇਸ ਫ਼ਿਲਮ ਦਾ ਦਰਸ਼ਕਾਂ ’ਤੇ ਵੀ ਪ੍ਰਭਾਵ ਰਿਹਾ ਹੈ।

 

Anuradha

This news is Content Editor Anuradha