ਸੋਨੂੰ ਸੂਦ ਤੋਂ ਬਾਅਦ ਹੁਣ ਸਲਮਾਨ ਖ਼ਾਨ ਨੇ ਵਧਾਇਆ ਹੜ੍ਹ ਪੀੜਤਾਂ ਲਈ ਮਦਦ ਦਾ ਹੱਥ

08/07/2021 4:48:50 PM

ਮੁੰਬਈ: ਇਨੀਂ ਦਿਨੀਂ ਮਹਾਰਾਸ਼ਟਰ ਦੇ ਕਈ ਇਲਾਕੇ ਹੜ੍ਹ ਨਾਲ ਪ੍ਰਭਾਵਿਤ ਹੋਏ ਹੈ। ਜਿਥੇ ਬਹੁਤ ਸਾਰੇ ਲੋਕ ਫਸੇ ਹੋਏ ਹਨ। ਉਨ੍ਹਾਂ ਦੇ ਕੋਲ ਖਾਣ ਲਈ ਕੁਝ ਵੀ ਨਹੀਂ ਹੈ। ਹਾਲ ਹੀ ’ਚ ਸੋਨੂੰ ਸੂਦ ਨੇ ਮਹਾਰਾਸ਼ਟਰ ਦੇ ਹੜ੍ਹ ਪੀੜਤ ਇਲਾਕਿਆਂ ਦੇ ਲੋਕਾਂ ਲਈ ਮਦਦ ਦਾ ਹੱਥ ਵਧਾਇਆ ਸੀ। ਸੋਨੂੰ ਤੋਂ ਬਾਅਦ ਹੁਣ ਸਲਮਾਨ ਖ਼ਾਨ ਵੀ ਹੜ੍ਹ ਪੀੜਤਾਂ ਦੀ ਮਦਦ ਲਈ ਅੱਗੇ ਆਏ ਹਨ। ਸਲਮਾਨ ਨੇ 500 ਰਾਸ਼ਨ ਕਿੱਟਾਂ ਭੇਜੀਆਂ ਹਨ।


ਰਿਪੋਰਟ ਮੁਤਾਬਕ ਸਲਮਾਨ ਨੇ ਚਿਪਲੂਨ, ਮਹਾਡ ਅਤੇ ਮਹਾਬਲੇਸ਼ਵਰ ਦੇ ਨੇੜਲੇ ਪਿੰਡਾਂ ਦੇ ਲਈ ਪੰਜ ਟੈਂਪੂ ਭੇਜੇ ਹਨ। ਸੂਬੇ ਦੇ ਸੈਲਾਨੀ ਅਤੇ ਵਾਤਾਵਰਣ ਮੰਤਰੀ ਆਦਿੱਤਯ ਠਾਕਰੇ ਨੇ ਮਦਦ ਲਈ ਜਾਣ ਵਾਲੀਆਂ ਗੱਡੀਆਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਹੈ। ਨੌਜਵਾਨ ਸੈਨਾ ਦੇ ਨੇਤਾ ਰਾਹੁਲ ਐੱਨ.ਕਨਾਲ ਨੇ ਮੀਡੀਆ ਨੂੰ ਦੱਸਿਆ ਕਿ ਸਲਮਾਨ ਨੇ 500 ਰਾਸ਼ਨ ਕਿੱਟਾਂ ਭੇਜੀਆਂ ਹਨ। ਹਰੇਕ ਕਿੱਟ ’ਚ ਪੰਜ ਕਿਲੋ ਚੌਲ ਅਤੇ ਕਣਕ, ਦੋ ਕਿਲੋ ਦਾਲ, ਇਕ ਲੀਟਰ ਤੇਲ, ਇਕ ਕਿਲੋ ਚਾਹ ਪਾਊਡਰ ਅਤੇ ਦੋ ਕਿਲੋ ਮਿਸ਼ਰਿਤ ਮਸਾਲੇ ਹਨ।


ਰਾਹੁਲ ਐੱਨ.ਕਨਾਲ ਨੇ ਅੱਗੇ ਕਿਹਾ ਕਿ ਸਲਮਾਨ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ’ਚ 50,000 ਬੋਤਲ ਮਿਨਰਲ ਵਾਟਰ, 5000 ਸੈਨੇਟਰੀ ਨੈਪਕਿਨ ਅਤੇ 5000 ਬਿਸਕੁੱਟ ਦੇ ਪੈਕੇਟ ਵੀ ਭੇਜੇ ਹਨ। ਇਸ ਤੋਂ ਇਲਾਵਾ ਅਦਾਕਾਰ ਨੇ ਭਾਂਡੇ ਅਤੇ ਕੁਝ ਖਾਣ ਲਈ ਤਿਆਰ ਭੋਜਨ ਵੀ ਉਪਲੱਬਧ ਕਰਵਾਇਆ ਹੈ। ਸਲਮਾਨ ਨੇ ਉਨ੍ਹਾਂ ਦੇ ਸਥਾਨਕ ਲੋਕਾਂ ਨੂੰ ਉਨ੍ਹਾਂ ਦੀ ਜ਼ਰੂਰਰ ਦੇ ਬਾਰੇ ਪੁੱਛਣ ਲਈ ਕਿਹਾ ਹੈ। ਤਾਂ ਜੋ ਅਗਲੀ ਵਾਰ ਜਦੋਂ ਸਹਾਇਤਾ ਸਮੱਗਰੀ ਭੇਜੀ ਜਾਵੇ ਤਾਂ ਉਸ ’ਚ ਕੱਪੜੇ, ਭਾਂਡੇ ਅਤੇ ਹੋਰ ਸਾਮਾਨ ਭੇਜਿਆ ਜਾਵੇ।


ਸਲਮਾਨ ਖ਼ਾਨ ਦੇ ਕੰਮ ਦੀ ਗੱਲ ਕਰੀਏ ਤਾਂ ਆਖਿਰੀ ਵਾਰ ਫ਼ਿਲਮ ‘ਰਾਧੇ: ਯੋਰ ਮੋਸਟ ਵਾਂਟੇਡ ਭਾਈ’ ’ਚ ਦੇਖਿਆ ਗਿਆ ਸੀ। ਜਿਸ ’ਚ ਅਦਾਕਾਰ ਦੇ ਨਾਲ ਦਿਸ਼ਾ ਪਾਟਨੀ, ਜੈਕੀ ਸ਼ਰਾਫ ਅਤੇ ਰਣਦੀਪ ਹੁੱਡਾ ਵੀ ਨਜ਼ਰ ਆਏ ਸਨ। ਹੁਣ ਅਦਾਕਾਰ ਬਹੁਤ ਜਲਦ ਫ਼ਿਲਮ ‘ਕਿਕ 2’ ’ਚ ਨਜ਼ਰ ਆਉਣ ਵਾਲੇ ਹਨ। ਇਸ ਤੋਂ ਇਲਾਵਾ ਅਦਾਕਾਰ ਫ਼ਿਲਮ ‘ਕਦੇ ਈਦ ਕਦੇ ਦੀਵਾਲੀ’ ’ਚ ਵੀ ਨਜ਼ਰ ਆਉਣਗੇ।

Aarti dhillon

This news is Content Editor Aarti dhillon