ਸਮੀਰਾ ਰੈੱਡੀ ਤੋਂ ਬਾਅਦ ਉਨ੍ਹਾਂ ਦਾ ਪਰਿਵਾਰ ਹੋਇਆ ਕੋਰੋਨਾ ਦਾ ਸ਼ਿਕਾਰ, 2 ਸਾਲ ਦੀ ਧੀ ’ਚ ਵੀ ਦਿਸੇ ਲੱਛਣ

04/20/2021 10:35:50 AM

ਮੁੰਬਈ: ਬਾਲੀਵੁੱਡ ਅਦਾਕਾਰਾ ਸਮੀਰਾ ਰੈੱਡੀ ਨੇ ਕੁਝ ਦਿਨ ਪਹਿਲਾਂ ਹੀ ਆਪਣੇ ਕੋਰੋਨਾ ਪਾਜ਼ੇਟਿਵ ਹੋਣ ਦੀ ਖ਼ਬਰ ਪ੍ਰਸ਼ੰਸਕਾਂ ਦੇ ਨਾਲ ਸਾਂਝੀ ਕੀਤੀ ਸੀ। ਉੱਧਰ ਹੁਣ ਉਨ੍ਹਾਂ ਦਾ ਪਰਿਵਾਰ ਵੀ ਇਸ ਵਾਇਰਸ ਦੀ ਚਪੇਟ ’ਚ ਆ ਗਿਆ ਹੈ। ਸਮੀਰਾ ਦੇ ਪਤੀ ਅਕਸ਼ੈ ਵਰਦੇ, 5 ਸਾਲ ਦਾ ਬੇਟਾ ਹੰਸ ਅਤੇ 2 ਸਾਲ ਦੀ ਧੀ ਨਾਇਰਾ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਇਸ ਗੱਲ ਦੀ ਜਾਣਕਾਰੀ ਦਿੰਦੇ ਹੋਏ ਸਮੀਰਾ ਨੇ ਇਕ ਲੰਬੀ ਪੋਸਟ ਸਾਂਝੀ ਕਰਕੇ ਦੱਸਿਆ ਕਿ ਕਿੰਝ ਚਾਰ ਵਿਅਕਤੀਆਂ ਦਾ ਪਰਿਵਾਰ ਇਸ ਚਪੇਟ ’ਚ ਆ ਗਿਆ ਹੈ। 


ਸਮੀਰਾ ਨੇ ਲਿਖਿਆ ਕਿ ‘ਕਈ ਲੋਕ ਮੈਨੂੰ ਹੰਸ ਅਤੇ ਨਾਇਰਾ ਦੇ ਬਾਰੇ ’ਚ ਪੁੱਛ ਰਹੇ ਹਨ ਤਾਂ ਇਥੇ ਅਪਡੇਟ ਦੇ ਰਹੀ ਹਾਂ। ਬੀਤੇ ਹਫ਼ਤੇ ਹੰਸ ਨੂੰ ਤੇਜ਼ ਬੁਖ਼ਾਰ, ਸਰੀਰ ਦਰਦ, ਢਿੱਡ ਖਰਾਬ ਅਤੇ ਜ਼ਬਰਦਸਤ ਥਕਾਵਟ ਸੀ। ਇਹ 4 ਦਿਨ ਤੱਕ ਚੱਲਿਆ। ਇਹ ਬਹੁਤ ਆਸਾਧਾਰਨ ਸੀ ਤਾਂ ਅਸੀਂ ਉਸ ਦਾ ਟੈਸਟ ਕਰਵਾਇਆ ਅਤੇ ਕੋਵਿਡ ਪਾਜ਼ੇਟਿਵ ਮਿਲਿਆ। ਮੈਂ ਇਹ ਮੰਨਦੀ ਹਾਂ ਕਿ ਪਹਿਲਾਂ ਤਾਂ ਮੈਂ ਪੂਰੀ ਤਰ੍ਹਾਂ ਨਾਲ ਘਬਰਾ ਗਈ ਸੀ ਕਿ ਕਿਉਂਕਿ ਭਾਵੇਂ ਹੀ ਤੁਹਾਡੇ ਕੋਲ ਕਿੰਨੀ ਵੀ ਤਿਆਰੀ ਹੋਵੇ ਪਰ ਅਜਿਹੀ ਚੀਜ਼ ਲਈ ਕੋਈ ਵੀ ਪੂਰੀ ਤਰ੍ਹਾਂ ਨਾਲ ਤਿਆਰ ਨਹੀਂ ਹੋ ਸਕਦਾ। 


ਅਦਾਕਾਰਾ ਨੇ ਅੱਗੇ ਲਿਖਿਆ ਕਿ ‘ਕੁਝ ਹੀ ਸਮੇਂ ਬਾਅਦ ਨਾਇਰਾ ਨੂੰ ਵੀ ਇਹ ਲੱਛਣ ਦਿਖਾਈ ਦੇਣ ਲੱਗੇ। ਉਸ ਨੂੰ ਬੁਖ਼ਾਰ ਸੀ ਅਤੇ ਢਿੱਡ ਖਰਾਬ ਸੀ। ਮੈਂ ਉਸ ਨੂੰ ਤੁਰੰਤ ਦਵਾਈ ਦਿੱਤੀ। ਸਭ ਤੋਂ ਜ਼ਰੂਰੀ ਗੱਲ ਹੈ ਕਿ ਇਸ ਬਾਰੇ ’ਚ ਜ਼ਾਗਰੂਕ ਹੋਣਾ। ਸੈਕਿੰਡ ਵੈੱਬ ਨਾਲ ਕਈ ਬੱਚਿਆਂ ’ਤੇ ਅਸਰ ਪੈ ਰਿਹ ਹੈ ਪਰ ਡਾਕਟਰਾਂ ਦਾ ਮੰਨਣਾ ਹੈ ਕਿ ਜ਼ਿਆਦਾਤਰ ਮਾਮਲਿਆਂ ’ਚ ਹਲਕੇ ਲੱਛਣ ਹਨ। ਡਾਕਟਰ ਵਿਟਾਮਿਨ ਸੀ, ਮਲਟੀ ਵਿਟਾਮਿਨ ਲੈਣ ਦੀ ਸਲਾਹ ਦੇ ਰਹੇ ਹਨ। ਪ੍ਰੋਬਾਇਓਟਿਕ ਅਤੇ ਜਿੰਕ (ਡਾਕਟਰ ਤੋਂ ਸਲਾਹ ’ਤੇ ਹੀ ਲਓ।)। ਮੈਂ ਉਨ੍ਹਾਂ ਨੂੰ ਆਰਾਮ ਨਾਲ ਰੱਖਣ ਲਈ ਸਭ ਕੁਝ ਕੀਤਾ ਅਤੇ ਦੋਵੇਂ ਜੋਸ਼ ’ਚ ਹਨ। ਮਸਤੀ ਮੂਡ ’ਚ ਜਲਦ ਵਾਪਸ ਆਉਣ ਦੀ ਤਿਆਰੀ ’ਚ ਹਨ। 

 
 
 
 
View this post on Instagram
 
 
 
 
 
 
 
 
 
 
 

A post shared by Sameera Reddy (@reddysameera)


ਸਮੀਰਾ ਨੇ ਅੱਗੇ ਲਿਖਿਆ ਕਿ ‘ਭਾਵੇਂ ਹੀ ਤੁਹਾਡੇ ਬੱਚਿਆਂ ’ਚ ਕੁਝ ਦਿਨ ਬਾਅਦ ਲੱਛਣ ਦਿਖਾਈ ਦੇਣੇ ਬੰਦ ਹੋ ਜਾਣ ਉਨ੍ਹਾਂ ਨੂੰ ਲੋਕਾਂ ਤੋਂ 14 ਦਿਨ ਤੱਕ ਦੂਰ ਰੱਖੋ ਤਾਂ ਜੋ ਬੀਮਾਰੀ ਨਾ ਫੈਲੇ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਸੱਸ ਨੂੰ ਕੋਰੋਨਾ ਨਹੀਂ ਹੋਇਆ ਹੈ ਅਤੇ ਉਹ ਵੱਖਰੀ ਰਹਿ ਰਹੀ ਹੈ। ਦੱਸ ਦੇਈਏ ਕਿ ਬੱਚਿਆਂ ਤੋਂ ਬਾਅਦ ਸਮੀਰਾ ਅਤੇ ਉਨ੍ਹਾਂ ਦੇ ਪਤੀ ਦਾ ਵੀ ਟੈਸਟ ਪਾਜ਼ੇਟਿਵ ਆ ਗਿਆ। ਇਹ ਦਵਾਈ, ਭਾਫ਼, ਲੂਣ ਦੇ ਪਾਣੀ ਨਾਲ ਗਰਾਰੇ, ਬ੍ਰੀਦਿੰਗ, ਕਸਰਤ,ਯੋਗ ਵਰਗੇ ਉਪਾਅ ਕਰਨ ਦੇ ਨਾਲ-ਨਾਲ ਪੌਸ਼ਟਿਕ ਖਾਣਾ ਖਾ ਰਹੀ ਹੈ ਅਤੇ ਡਾਕਟਰ ਦੀ ਸਲਾਹ ਦਾ ਪਾਲਨ ਕਰ ਰਹੀ ਹੈ।

Aarti dhillon

This news is Content Editor Aarti dhillon