ਵਿਆਹ ਤੋਂ ਬਾਅਦ ਨਜ਼ਰ ਆਈ ਪਿੰ੍ਰਟੀ ਜ਼ਿੰਟਾ ਪੂਰੇ ਪਰਿਵਾਰ ਸਮੇਤ

Saturday, May 07, 2016 - 11:53 AM (IST)

ਮੁੰਬਈ—ਬਾਲੀਵੁੱਡ ਅਦਾਕਾਰਾ ਪ੍ਰਿੰਟੀ ਜ਼ਿੰਟਾ ਨੇ ਕੁਝ ਸਮੇਂ ਪਹਿਲਾਂ ਵਿਆਹ ਕੀਤਾ ਹੈ। ਵਿਆਹ ਤੋਂ ਬਾਅਦ ਪ੍ਰਿੰਟੀ ਪਹਿਲੀ ਵਾਰ ਮੁੰਬਈ ਏਅਰਪੋਰਟ ''ਤੇ ਆਪਣੇ ਪਤੀ ਜੀਨ ਗੁੜਈਨਫ ਅਤੇ ਸੱਸ-ਸੋਹਰੇ ਨਾਲ ਨਜ਼ਰ ਆਈ। ਪ੍ਰਿੰਟੀ ਨੇ ਹਾਲ ''ਚ ਲਾਲ ਰੰਗ ਦਾ ਚੂੜਾ ਪਾਇਆ ਹੋਇਆ ਹੈ। ਕੁਝ ਦਿਨ ਪਹਿਲਾਂ ਹੀ ਪ੍ਰਿੰਟੀ ਨੇ ਟਵਿੱਟਰ ''ਤੇ ਕਿਹਾ ਸੀ ਕਿ ਵਿਆਹ ਹੋਣ ''ਚ ਇੱਕ ਹੀ ਅਲੱਗ ਗੱਲ ਹੈ ਕਿ ਕੁਝ ਹਫਤੇ ਤਕ ਚੂੜਾ ਪਾਉਣਾ ਪੈਦਾ ਹੈ। ਆਈ.ਪੀ.ਐੱਲ ਦੇ ਸੀਜ਼ਨ ''ਤੇ ਤਾਂ ਪ੍ਰਿੰਟੀ ਦੀ ਝਲਕ ਉਨ੍ਹਾਂ ਦੇ ਫੈਨ ਨੂੰ ਨਜ਼ਰ ਆ ਗਈ ਪਰ ਹੁਣ ਉਹ ਆਪਣੇ ਪੂਰੇ ਪਰਿਵਾਰ ਦੇ ਨਾਲ ਮੋਹਾਲੀ ਜਾਂਦੇ ਏਅਰਪੋਰਟ ''ਤੇ ਨਜ਼ਰ ਆਈ। ਇਨ੍ਹਾਂ ਤਸਵੀਰਾਂ ''ਚ ਪ੍ਰਿੰਟੀ ਦਾ ਪੂਰੇ ਪਰਿਵਾਰ ਵਾਲ ਗਹਿਰਾ ਸੰਬੰਧ ਨਜ਼ਰ ਆ ਰਿਹਾ ਹੈ। ਕਿਹਾ ਜਾਂਦਾ ਹੈ ਕਿ ਪ੍ਰਿੰਟੀ ਦਾ ਪਰਿਵਾਰ ਭਾਰਤ ''ਚ ਉਨ੍ਹਾਂ ਦੀ ਹੋਣ ਵਾਲੀ ਰਿਸੇਪਸ਼ਨ ਪਾਰਟੀ ''ਤੇ ਸ਼ਾਮਿਲ ਹੋਣ ਲਈ ਆਏ ਹਨ। ਪ੍ਰਿੰਟੀ ਦੇ ਪਤੀ ਆਪਣੀ ਮਾਂ ਨਾਲ ਨਜ਼ਰ ਆਏ ਅਤੇ ਪ੍ਰਿੰਟੀ ਆਪਣੇ ਸੋਹਰੇ ਦੇ ਨਾਲ ਗੱਲਬਾਤ ਕਰਦੀ ਹੋਈ ਕੈਮਰੇ ''ਚ ਕੈਦ ਹੋਈ। ਪ੍ਰਿੰਟੀ ਨੇ ਜਦੋਂ ਵਿਆਹ ਕੀਤਾ ਤਾਂ ਇਸ ਬਾਰੇ ਕਿਸੇ ਨੂੰ ਕੋਈ ਖਬਰ ਨਹੀਂ ਮਿਲੀ। ਇਨ੍ਹਾਂ ਦੋਵਾਂ ਦਾ ਵਿਆਹ ਪ੍ਰਾਈਵੇਟ ਸਮਾਗਮ ''ਚ ਹੋਇਆ ਅਤੇ ਕੁਝ ਲੋਕ ਹੀ ਮੌਜੂਦ ਸਨ। ਗੁੜਈਨਫ ਅਮਰੀਕਾ ਦੇ ਬਿਜਨਸਮੈਨ ਹਨ ਅਤੇ ਉਨ੍ਹਾਂ ਦੀ ਉਮਰ ਪ੍ਰਿੰਟੀ ਤੋਂ 10 ਸਾਲ ਛੋਟੀ ਹੈ।


Related News