KKR ਤੋਂ ਬਾਅਦ ਹੁਣ ਮਹਿਲਾ ਕ੍ਰਿਕੇਟ ਟੀਮ ਦੇ ਮਾਲਕ ਬਣੇ ਸ਼ਾਹਰੁਖ਼ ਖ਼ਾਨ, ਕਿਹਾ- ‘ਇਹ ਸੱਚਮੁੱਚ ਖੁਸ਼ੀ ਦਾ ਪਲ ਹੈ’

06/18/2022 6:07:32 PM

ਬਾਲੀਵੁੱਡ ਡੈਸਕ: ਸੁਪਰਸਟਾਰ ਸ਼ਾਹਰੁਖ਼ ਖ਼ਾਨ ਨਾ ਸਿਰਫ਼ ਇੰਡਸਟਰੀ ਦੇ ਸ਼ਕਤੀਸ਼ਾਲੀ ਹੀਰੋ ਹਨ, ਸਗੋਂ ਖੇਡਾਂ ਨਾਲ ਵੀ ਉਨ੍ਹਾਂ ਦਾ ਡੂੰਘਾ ਸਬੰਧ ਹੈ। ਉਹ ਆਈ.ਪੀ.ਐੱਲ ਦੇ ਕੋਲਕਾਤਾ ਨਾਈਟ ਰਾਈਡਰਜ਼ ਦੇ ਮਾਲਕ ਵੀ ਹਨ। ਇਸ ਦੇ ਨਾਲ ਹੀ ਇਹ ਅਦਾਕਾਰਾ ਮਹਿਲਾ ਕ੍ਰਿਕੇਟ ਟੀਮ ਦੇ ਮਾਲਕ ਬਣ ਗਏ ਹਨ। ਉਨ੍ਹਾਂ ਦੀ ਮਹਿਲਾ ਟੀਮ ਦਾ ਨਾਂ ਕੇ.ਕੇ.ਆਰ. ਵਰਗਾ ਰੱਖਿਆ ਗਿਆ ਹੈ।

ਇਹ  ਵੀ ਪੜ੍ਹੋ : ਆਲੀਆ ਦੇ ਨੂੰਹ ਬਣਨ ਤੋਂ ਬਾਅਦ ਪੁੱਤਰ ਰਣਬੀਰ ਨੂੰ ਲੈ ਕੇ ਨੀਤੂ ਨੇ ਆਖ਼ੀ ਇਹ ਗੱਲ

ਸ਼ਾਹਰੁਖ਼ ਨੇ ਆਪਣੀ ਨਵੀਂ ਟੀਮ ਦਾ ਨਾਂ ਤ੍ਰਿਨਬਾਗੋ ਨਾਈਟ ਰਾਈਡਰਜ਼ (TKR) ਰੱਖਿਆ ਹੈ। ਇਸ ਦੀ ਜਾਣਕਾਰੀ ਟੀਮ ਦੇ ਅਧਿਕਾਰਤ ਟਵਿੱਟਰ ਹੈਂਡਲ ’ਤੇ ਸਾਂਝੀ ਕੀਤੀ ਗਈ ਹੈ। ਟੀਮ ਦੇ ਟਵਿੱਟਰ ਹੈਂਡਲ ਤੋਂ ਲਿਖਿਆ ਗਿਆ ਕਿ ‘ਸਭ ਤੋਂ ਪਹਿਲਾਂ ਨਾਈਟ ਰਾਈਡਰਜ਼ ਮਹਿਲਾ ਟੀਮ ਨੂੰ ਹੈਲੋ ਕਹੋ। ਇਹ ਟੀਮ 30 ਅਗਸਤ ਤੋਂ ਸ਼ੁਰੂ ਹੋ ਰਹੇ ਮਹਿਲਾ ਸੀ.ਪੀ.ਐੱਲ ਦੇ ਉਦਘਾਟਨ ’ਚ ਵੀ ਭਿੜੇਗੀ, ਜਿਸਦੀ ਸ਼ੁਰੂਆਤ 30 ਅਗਸਤ ਤੋਂ ਰਹੀ ਹੈ।’

ਇਸ ਟਵੀਟ ਨੂੰ ਰੀਟਵੀਟ ਕਰਦੇ ਹੋਏ ਸ਼ਾਹਰੁਖ਼ ਖ਼ਾਨ ਨੇ ਵੀ ਲਿਖਿਆ ਕਿ ‘ਇਹ ਸੱਚਮੁੱਚ ਖੁਸ਼ੀ ਦਾ ਪਲ ਹੈ। ਮੈਨੂੰ ਲਾਈਵ ਮੈਚ ਦੌਰਾਨ ਉੱਥੇ ਮੌਜੂਦ ਹੋਣ ਦੀ ਉਮੀਦ ਹੈ।’

ਇਹ  ਵੀ ਪੜ੍ਹੋ : ‘ਹਮ ਪਾਂਚ’ ਦੀ ਸਵੀਟੀ ਨਿਭਾਵੇਗੀ ‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ’ਚ ਦਯਾਬੇਨ ਦਾ ਕਿਰਦਾਰ

ਦੱਸ ਦੇਈਏ ਕਿ ਸ਼ਾਹਰੁਖ਼ ਖ਼ਾਨ ਦੀ ਇਹ ਟੀਮ ਜਲਦ ਸ਼ੁਰੂ ਹੋਣ ਜਾ ਰਹੀ ਹੈ ਕੈਰੇਬੀਅਨ ਪ੍ਰੀਮੀਅਰ ਲੀਗ ਦਾ ਪਹਿਲਾ ਮੈਚ ਖੇਡਣ ਜਾ ਰਹੀ ਹੈ।

Anuradha

This news is Content Editor Anuradha