ਆਖਿਰ ‘ਮੱਛਲਕਸ਼ਮੀ’ ਹੈ ਕੌਣ? 28 ਅਪ੍ਰੈਲ ਨੂੰ ਹੋਵੇਗਾ ਖੁਲਾਸਾ

04/26/2023 4:45:23 PM

ਮੁੰਬਈ (ਬਿਊਰੋ) : ਰਾਣੀ ਜੋ ਆਪਣੇ ਰਾਜੇ ਦੇ ਦਰਦ ਨੂੰ ਤਾਕਤ ’ਚ ਬਦਲ ਦਿੰਦੀ ਹੈ , ਜੋ ਕੇ. ਡੀ. ਦੀ ਜ਼ਿੰਦਗੀ ਦਾ ਅਹਿਮ ਅਰਥ ਹੈ ਤੇ ਉਹ ਹੈ ‘ਮੱਛਲਕਸ਼ਮੀ’। ਧਰੁਵ ਸਰਜਾ ਦੀ ਪੈਨ-ਇੰਡੀਆ ਫਿਲਮ ‘ਕੇ. ਡੀ.-ਦਿ ਡੇਵਿਲ’ ਨੂੰ ਲੈ ਕੇ ਪ੍ਰਸ਼ੰਸਕਾਂ ’ਚ ਭਾਰੀ ਉਤਸ਼ਾਹ ਹੈ। ਲੋਕਾਂ ’ਚ ਉਤਸੁਕਤਾ ਹੈ ਕਿ ‘ਮੱਛਲਕਸ਼ਮੀ’ ਕੌਣ ਹੈ? ਇਸ ਉਤਸੁਕਤਾ ਨੂੰ ਧਿਆਨ ’ਚ ਰੱਖਦੇ ਹੋਏ, ਨਿਰਮਾਤਾ 28 ਅਪ੍ਰੈਲ ਨੂੰ ਸਵੇਰੇ 10:05 ਵਜੇ ਇਹ ਖੁਲਾਸਾ ਕਰਨਗੇ। 

ਇਹ ਖ਼ਬਰ ਵੀ ਪੜ੍ਹੋ : ਪ੍ਰਕਾਸ਼ ਸਿੰਘ ਬਾਦਲ ਦੇ ਦੇਹਾਂਤ ਨਾਲ ਪੰਜਾਬੀ ਇੰਡਸਟਰੀ ਸੋਗ 'ਚ, ਮੀਕਾ ਸਿੰਘ ਤੇ ਅਫਸਾਨਾ ਸਣੇ ਇਨ੍ਹਾਂ ਕਲਾਕਾਰਾਂ ਨੇ ਦਿੱਤੀ ਸ਼ਰਧਾਂਜਲੀ

ਦੱਸ ਦਈਏ ਕਿ 1970 ਦੇ ਦਹਾਕੇ ਦੇ ਬੰਗਲੌਰ ਦੀਆਂ ਘਟਨਾਵਾਂ ’ਤੇ ਅਧਾਰਤ ਇਕ ਪੀਰੀਅਡ ਐਕਸ਼ਨ ਐਂਟਰਟੇਨਰ ‘ਕੇ.ਡੀ. ਦਿ ਡੇਵਿਲ’ ’ਚ ਸ਼ਿਲਪਾ ਸ਼ੈਟੀ ਕੁੰਦਰਾ, ਸੰਜੇ ਦੱਤ ਤੇ ਰਵੀਚੰਦਰਨ ਵੀ ਹਨ। ਕੇ. ਵੀ. ਵਾਈ. ਐੱਨ. ਪ੍ਰੋਡਕਸ਼ਨ ਦੀ ਪੇਸ਼ਕਸ਼, ਪ੍ਰੇਮ ਕੇ. ਡੀ. ਦੁਆਰਾ ਨਿਰਦੇਸ਼ਿਤ-‘ਦਿ ਡੇਵਿਲ’ ਇਕ ਪੈਨ-ਇੰਡੀਆ ਫ਼ਿਲਮ ਹੈ, ਜੋ ਬਹੁ-ਭਾਸ਼ਾਈ ਤਾਮਿਲ, ਕੰਨੜ, ਤੇਲਗੂ, ਮਲਿਆਲਮ ਤੇ ਹਿੰਦੀ ’ਚ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ।


ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।

sunita

This news is Content Editor sunita