''ਫਿਤੂਰ'' ਤੋਂ ਬਾਅਦ ਹੋਰ ਜ਼ਿਆਦਾ ਫਿਲਮਾਂ ਕਰਨਗੇ ਆਦਿਤੱਯ
Tuesday, Feb 02, 2016 - 01:17 PM (IST)

ਮੁੰਬਈ : ਬਾਲੀਵੁੱਡ ਅਦਾਕਾਰ ਆਦਿਤੱਯ ਰਾਏ ਕਪੂਰ ਨੂੰ ਆਸ ਹੈ ਕਿ ''ਫਿਤੂਰ'' ਤੋਂ ਬਾਅਦ ਉਨ੍ਹਾਂ ਨੂੰ ਹੋਰ ਜ਼ਿਆਦਾ ਫਿਲਮਾਂ ''ਚ ਕੰਮ ਕਰਨ ਦਾ ਮੌਕਾ ਮਿਲੇਗਾ। ਜ਼ਿਕਰਯੋਗ ਹੈ ਕਿ ਬਾਲੀਵੁੱਡ ''ਚ ਜੇਕਰ ਕਿਸੇ ਸਿਤਾਰੇ ਦੀ ਫਿਲਮ ਸੁਪਰਹਿੱਟ ਹੋ ਜਾਂਦੀ ਹੈ ਤਾਂ ਉਸ ਕੋਲ ਕਈ ਫਿਲਮਾਂ ਦੀਆਂ ਪੇਸ਼ਕਸ਼ਾਂ ਆਉਣ ਲੱਗਦੀਆਂ ਹਨ। ਆਦਿਤੱਯ ਰਾਏ ਕਪੂਰ ਅਤੇ ਸ਼ਰਧਾ ਕਪੂਰ ਦੀ ਜੋੜੀ ਵਾਲੀ ਫਿਲਮ ''ਆਸ਼ਿਕੀ-2'' ਵੀ ਸੁਪਰਹਿੱਟ ਸਿੱਧ ਹੋਈ ਸੀ ਪਰ ਜਿਥੇ ਸ਼ਰਧਾ ਕਪੂਰ ਕੋਲ ਫਿਲਮਾਂ ਦੀਆਂ ਬਹੁਤ ਸਾਰੀਆਂ ਪੇਸ਼ਕਸ਼ਾਂ ਹਨ, ਉਥੇ ਆਦਿਤੱਯ ਨਾਲ ਬਿਲਕੁਲ ਇਸ ਤੋਂ ਉਲਟ ਹੋ ਰਿਹਾ ਹੈ।
ਆਦਿਤੱਯ ਦੀ ਸਿਰਫ ਇਕੋ ਫਿਲਮ ''ਦਾਅਵਤ-ਏ-ਇਸ਼ਕ'' ਰਿਲੀਜ਼ ਹੋਈ। ਹਾਲਾਂਕਿ ਇਹ ਫਿਲਮ ਟਿਕਟ ਖਿੜਕੀ ''ਤੇ ਕੋਈ ਕਮਾਲ ਨਹੀਂ ਦਿਖਾ ਸਕੀ। ਉਨ੍ਹਾਂ ਕਿਹਾ, ''''ਇਹ ਸਹੀ ਹੈ ਕਿ ''ਆਸ਼ਿਕੀ-2'' ਤੋਂ ਬਾਅਦ ਮੇਰੀ ਇਕੋ ਫਿਲਮ ਆਈ ਹੈ ਪਰ ਹੁਣ ''ਫਿਤੂਰ'' ਤੋਂ ਆਸਾਂ ਹਨ ਅਤੇ ਲੱਗਦੈ ਕਿ ਹੋਰ ਜ਼ਿਆਦਾ ਫਿਲਮਾਂ ਕਰਾਂਗਾ। ਇਸ ਹੌਲੀ ਰਫ਼ਤਾਰ ਦਾ ਕਾਰਨ ਇਹ ਵੀ ਰਿਹਾ ਕਿ ਮੇਰੇ ਕੋਲ ਕੁਝ ਚੰਗੀਆਂ ਫਿਲਮਾਂ ਦੀਆਂ ਪੇਸ਼ਕਸ਼ਾਂ ਨਹੀਂ ਆਈਆਂ ਪਰ ਹੁਣ ਮੈਂ ਧਿਆਨ ਰੱਖਾਂਗਾ ਕਿ ਜ਼ਿਆਦਾ ਫਿਲਮਾਂ ਕਰਾਂ। ਹਾਲਾਂਕਿ ਕੁਝ ਵੀ ਕਹਿਣਾ ਕਾਹਲੀ ਹੋਵੇਗੀ ਕਿਉਂਕਿ ਬਹੁਤ ਕੁਝ ''ਫਿਤੂਰ'' ਦੀ ਸਫਲਤਾ ''ਤੇ ਵੀ ਨਿਰਭਰ ਕਰਦਾ ਹੈ।'''' ਦੱਸ ਦੇਈਏ ਕਿ ਆਦਿਤੱਯ ਰਾਏ ਕਪੂਰ ਦੀ ਫਿਲਮ ''ਫਿਤੂਰ'' 12 ਫਰਵਰੀ ਨੂੰ ਰਿਲੀਜ਼ ਹੋਣ ਵਾਲੀ ਹੈ।