ਵਿਆਹ ਦੇ ਕੁਝ ਦਿਨਾਂ ਬਾਅਦ ਹੀ ਆਦਿਤਿਆ ਨੇ ਪਤਨੀ ਨੂੰ ਦਿੱਤੀ ਇਹ ਧਮਕੀ, ਵੀਡੀਓ ਵਾਇਰਲ

12/07/2020 1:03:31 PM

ਜਲੰਧਰ (ਬਿਊਰੋ) – ਬਾਲੀਵੁੱਡ ਗਾਇਕ ਗਾਇਕ ਉਦਿਤ ਨਾਰਾਇਣ ਦੇ ਬੇਟੇ ਆਦਿਤਿਆ ਨਾਰਾਇਣ ਅਤੇ ਸ਼ਵੇਤਾ ਅਗਰਵਾਲ 1 ਦਸੰਬਰ ਨੂੰ ਵਿਆਹ ਦੇ ਪਵਿੱਤਰ ਬੰਧਨ 'ਚ ਬੱਝ ਚੁੱਕੇ ਹਨ। ਇਸ ਸਭ ਦੇ ਚਲਦਿਆਂ ਆਦਿਤਿਆ ਨਾਰਾਇਣ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ, ਜਿਸ 'ਚ ਉਹ ਆਪਣੀ ਪਤਨੀ ਨੂੰ ਆਪਣੇ ਪੇਕੇ ਭੇਜਣ ਦੀ ਧਮਕੀ ਦਿੰਦੇ ਨਜ਼ਰ ਆ ਰਿਹਾ ਹੈ। ਇਸ ਵੀਡੀਓ 'ਚ ਆਦਿਤਿਆ ਸ਼ਵੇਤਾ ਅਗਰਵਾਲ ਨੂੰ ਕਹਿ ਰਿਹਾ ਹੈ, 'ਟੇਸਟ 'ਚ ਕੋਈ ਕਮੀ ਨਹੀਂ ਹੋਣੀ ਚਾਹੀਦੀ ਨਹੀਂ ਤਾਂ ਆਪਣੇ ਸਹੁਰੇ ਚਲੇ ਜਾਵੇ…' ਆਦਿਤਿਆ ਨਾਰਾਇਣ ਡਾਇਲਾਗ ਭੁੱਲ ਜਾਂਦੇ ਹਨ ਅਤੇ ਪੇਕੇ ਦੀ ਬਜਾਏ ਸਹੁਰੇ ਕਹਿ ਦਿੰਦੇ ਹਨ। ਆਪਣੀ ਗਲ਼ਤੀ ਨੂੰ ਸੁਧਾਰਨ ਤੋਂ ਬਾਅਦ ਉਹ ਆਪਣੀ ਪਤਨੀ ਸ਼ਵੇਤਾ ਅਗਰਵਾਲ ਨੂੰ ਕਹਿੰਦੇ ਹਨ, 'ਟੇਸਟ 'ਚ ਕੋਈ ਕਮੀ ਨਹੀਂ ਹੋਣੀ ਚਾਹੀਦੀ, ਨਹੀਂ ਤਾਂ ਆਪਣੇ ਪੇਕਿਆਂ ਨੂੰ ਚਲੇ ਜਾਵੇ।'

ਹਨੀਮੂਨ ਬਾਰੇ ਆਦਿਤਿਆ ਨੇ ਆਖੀ ਇਹ ਗੱਲ
ਇਸ ਵੀਡੀਓ ਨੂੰ ਦੋਹਾਂ ਦੇ ਪ੍ਰਸ਼ੰਸ਼ਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਵਿਆਹ ਤੋਂ ਬਾਅਦ ਹੁਣ ਆਦਿਤਿਆ ਅਤੇ ਸ਼ਵੇਤਾ ਆਪਣੇ ਹਨੀਮੂਨ ਦੀ ਤਿਆਰੀ ਕਰ ਰਹੇ ਹਨ। ਹਾਲ ਹੀ 'ਚ ਇਕ ਇੰਟਰਵਿਊ 'ਚ ਆਦਿਤਿਆ ਨਾਰਾਇਣ ਨੇ ਆਪਣੇ ਹਨੀਮੂਨ ਬਾਰੇ ਗੱਲ ਕਰਦਿਆਂ ਕਿਹਾ, 'ਅਸੀਂ ਆਪਣੇ ਹਨੀਮੂਨ ਲਈ ਇਕ-ਦੋ ਨਹੀਂ ਸਗੋਂ ਤਿੰਨ ਥਾਵਾਂ 'ਤੇ ਜਾਵਾਂਗੇ।'

 
 
 
 
 
View this post on Instagram
 
 
 
 
 
 
 
 
 
 
 

A post shared by Shweditya Forever ❤️ (@adii.ki.shaadi)

ਜੁਹੂ ਦੇ ਇਸਕਾਨ ਮੰਦਰ 'ਚ ਕਰਵਾਇਆ ਵਿਆਹ
ਉਦਿਤ ਨਾਰਾਇਣ ਦੇ ਬੇਟੇ ਆਦਿਤਿਆ ਨਾਰਾਇਣ ਦਾ ਪ੍ਰੇਮਿਕਾ ਸ਼ਵੇਤਾ ਅਗਰਵਾਲ ਨਾਲ ਜੁਹੂ (ਮੁੰਬਈ) ਦੇ ਇਸਕਾਨ ਮੰਦਰ ’ਚ ਵਿਆਹ ਕਰਵਾਇਆ ਹੈ। ਆਦਿਤਿਆ ਦੇ ਘਰ ਤੋਂ ਉਸ ਦੀ ਧੂਮਧਾਮ ਨਾਲ ਬਾਰਾਤ ਨਿਕਲੀ ਸੀ, ਜਿਸ 'ਚ ਉਹ ਆਪਣੇ ਪਿਤਾ ਉਦਿਤ ਨਾਰਾਇਣ ਨਾਲ ਭੰਗੜਾ ਪਾਉਂਦਾ ਨਜ਼ਰ ਆਇਆ ਸੀ। ਆਦਿਤਿਆ ਦੀ ਮਾਂ ਦੀਪਾ ਨਾਰਾਇਣ ਨੇ ਵੀ ਪੁੱਤਰ ਦੇ ਵਿਆਹ 'ਚ ਕਾਫ਼ੀ ਡਾਂਸ ਕੀਤਾ ਸੀ।

ਕੋਰੋਨਾ ਕਾਰਨ ਘੱਟ ਬੁਲਾਏ ਗਏ ਮਹਿਮਾਨ
ਕੋਰੋਨਾ ਵਾਇਰਸ ਕਰਕੇ ਜ਼ਿਆਦਾ ਲੋਕਾਂ ਨੂੰ ਨਹੀਂ ਬੁਲਾਇਆ ਗਿਆ ਸੀ। ਹਾਲ ਹੀ 'ਚ ਇਕ ਇੰਟਰਵਿਊ ਦੌਰਾਨ ਆਦਿਤਿਆ ਨੇ ਕਿਹਾ ਸੀ, 'ਕੋਵਿਡ-19 ਕਰਕੇ ਅਸੀਂ ਸਿਰਫ਼ ਨਜ਼ਦੀਕੀ ਪਰਿਵਾਰਕ ਮੈਂਬਰਾਂ ਤੇ ਦੋਸਤਾਂ ਨੂੰ ਬੁਲਾ ਸਕਦੇ ਹਾਂ ਕਿਉਂਕਿ ਮਹਾਰਾਸ਼ਟਰ ’ਚ 50 ਤੋਂ ਵੱਧ ਲੋਕਾਂ ਨੂੰ ਵਿਆਹ ’ਚ ਬੁਲਾਉਣ ਦੀ ਇਜਾਜ਼ਤ ਨਹੀਂ ਹੈ। ਇਸ ਲਈ ਮੰਦਰ ’ਚ ਸਾਦਾ ਵਿਆਹ ਹੋਵੇਗਾ ਤੇ ਫਿਰ ਇਕ ਛੋਟੀ ਜਿਹੀ ਰਿਸੈਪਸ਼ਨ ਪਾਰਟੀ ਹੋਵੇਗੀ।

 
 
 
 
 
View this post on Instagram
 
 
 
 
 
 
 
 
 
 
 

A post shared by Shweditya Forever ❤️ (@adii.ki.shaadi)

5 ਸਿਤਾਰਾ ਹੋਟਲ ’ਚ ਹੋਈ ਸੀ ਗ੍ਰਾਂਡ ਰਿਸੈਪਸ਼ਨ ਪਾਰਟੀ 
2 ਦਸੰਬਰ ਨੂੰ ਮੁੰਬਈ ਦੇ ਇਕ 5 ਸਿਤਾਰਾ ਹੋਟਲ 'ਚ ਰਿਸੈਪਸ਼ਨ ਪਾਰਟੀ ਕੀਤੀ ਗਈ, ਜਿਸ ਦਾ ਸੱਦਾ ਅਮਿਤਾਭ ਬੱਚਨ ਤੋਂ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤਕ ਨੂੰ ਭੇਜਿਆ ਗਿਆ ਸੀ।

sunita

This news is Content Editor sunita