ਭੂਸ਼ਣ ਕੁਮਾਰ ਤੇ ਰਾਈਟਰ ਮਨੋਜ ਮੁੰਤਸ਼ਿਰ ਨੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਨਾਲ ਕੀਤੀ ਮੁਲਾਕਾਤ

05/05/2023 6:31:46 AM

ਮੁੰਬਈ (ਬਿਊਰੋ) : ਓਮ ਰਾਉਤ ਦੁਆਰਾ ਨਿਰਦੇਸ਼ਿਤ ‘ਆਦਿਪੁਰਸ਼’ ਦਰਸ਼ਕਾਂ ’ਚ ਕਾਫੀ ਚਰਚਾ ਦਾ ਵਿਸ਼ਾ ਬਣ ਗਈ ਹੈ। ਦਰਅਸਲ, ਹੁਣ ਤੱਕ ਰਿਲੀਜ਼ ਹੋਏ ਸਾਰੇ ਕਿਰਦਾਰਾਂ ਦੇ ਪੋਸਟਰਾਂ ਨੂੰ ਪ੍ਰਸ਼ੰਸਕਾਂ ਵੱਲੋਂ ਕਾਫੀ ਪਿਆਰ ਮਿਲ ਰਿਹਾ ਹੈ। 

ਹਾਲ ਹੀ ’ਚ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਤੇ ਗ੍ਰਹਿ ਮੰਤਰੀ ਨੇ ਵੀ ਇਸ ਸ਼ਾਨਦਾਰ ਫ਼ਿਲਮ ਦੀ ਤਾਰੀਫ ਕੀਤੀ। ਨਿਰਮਾਤਾ ਭੂਸ਼ਣ ਕੁਮਾਰ ਤੇ ਸੰਵਾਦ ਲੇਖਕ ਤੇ ਗੀਤਕਾਰ ਮਨੋਜ ਮੁੰਤਸ਼ਿਰ ਨੇ ‘ਆਦਿਪੁਰਸ਼’ ਦੇ ਟਰੇਲਰ ਸਕ੍ਰੀਨਿੰਗ ਦੇ ਸਬੰਧ ’ਚ ਮੱਧ ਪ੍ਰਦੇਸ਼ ਦੇ ਸਨਮਾਨਿਤ ਦਿੱਗਜਾਂ ਨਾਲ ਮੁਲਾਕਾਤ ਕੀਤੀ।

ਹਾਲ ਹੀ ’ਚ ਹੋਈ ਮੀਟਿੰਗ ਦੌਰਾਨ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਤੇ ਗ੍ਰਹਿ ਮੰਤਰੀ ਡਾ: ਨਰੋਤਮ ਮਿਸ਼ਰਾ ਨੇ ‘ਆਦਿਪੁਰਸ਼’ ਦੇ ਟਰੇਲਰ ਦੀ ਤਾਰੀਫ਼ ਕੀਤੀ।

ਦੱਸਣਯੋਗ ਹੈ ਕਿ ਨਿਰਦੇਸ਼ਕ ਓਮ ਰਾਓਤ ਵਲੋਂ ਨਿਰਦੇਸ਼ਿਤ ਇਸ ਫ਼ਿਲਮ ਦਾ ਪ੍ਰੀਮੀਅਰ 13 ਜੂਨ ਨੂੰ ਟ੍ਰਿਬੇਕਾ ਫ਼ਿਲਮ ਫੈਸਟੀਵਲ ’ਚ ਹੋਵੇਗਾ। ਖ਼ਬਰਾਂ ਹਨ ਕਿ 600 ਕਰੋੜ ਦੀ ਇਸ ਫ਼ਿਲਮ ਦੇ ਵਰਲਡ ਪ੍ਰੀਮੀਅਰ ਦੀਆਂ ਸਾਰੀਆਂ ਟਿਕਟਾਂ ਕੁਝ ਹੀ ਸਮੇਂ ’ਚ ਵਿਕ ਗਈਆਂ ਹਨ।

ਰਾਮਾਇਣ ’ਤੇ ਆਧਾਰਿਤ ਇਸ ਫ਼ਿਲਮ ’ਚ ਪ੍ਰਭਾਸ, ਸੈਫ ਤੇ ਕ੍ਰਿਤੀ ਤੋਂ ਇਲਾਵਾ ਦੇਵਦੱਤ ਨਾਗ ਤੇ ਸੰਨੀ ਸਿੰਘ ਮੁੱਖ ਭੂਮਿਕਾਵਾਂ ’ਚ ਨਜ਼ਰ ਆਉਣ ਵਾਲੇ ਹਨ। ਫ਼ਿਲਮ ਹਿੰਦੀ ਸਮੇਤ ਤੇਲਗੂ, ਤਾਮਿਲ, ਮਲਿਆਲਮ ਤੇ ਕੰਨੜ ਭਾਸ਼ਾਵਾਂ ’ਚ ਰਿਲੀਜ਼ ਹੋਵੇਗੀ।

 

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

sunita

This news is Content Editor sunita