ਕੈਮਰੇ ਦੇ ਸਾਹਮਣੇ ਰਾਖੀ ਨਾਲ ਰੋਮਾਂਟਿਕ ਹੋਇਆ ਆਦਿਲ (ਦੇਖੋ ਵੀਡੀਓ)

07/31/2022 2:42:54 PM

ਬਾਲੀਵੁੱਡ ਡੈਸਕ: ਰਾਖੀ ਸਾਵੰਤ ਹਮੇਸ਼ਾ ਆਪਣੇ ਡਰਾਮੇ ਦੀ ਵਜ੍ਹਾ ਨਾਲ ਸੋਸ਼ਲ ਮੀਡੀਆ ’ਤੇ ਚਰਚਾ ’ਚ ਰਹਿੰਦੀ ਹੈ। ਉਹ ਹਮੇਸ਼ਾ ਕੁਝ ਨਾ ਕੁਝ ਅਜਿਹਾ ਕਹਿ ਦਿੰਦੀ ਹੈ ਜਿਸ ਨੂੰ ਲੈ ਕੇ ਉਹ ਜਲਦ ਹੀ ਚਰਚਾ ’ਚ ਆ ਜਾਂਦੀ ਹੈ। ਰਾਖੀ ਇਨ੍ਹੀਂ ਦਿਨੀਂ ਪ੍ਰੇਮੀ ਆਦਿਲ ਖ਼ਾਨ ਨੂੰ ਡੇਟ ਕਰ ਰਹੀ ਹੈ ਅਤੇ ਹਮੇਸ਼ਾ ਉਸ ਲਈ ਉਹ ਪਬਲਿਕ ਦੇ ਵਿਚਾਲੇ ਪਿਆਰ ਦਾ ਇਜ਼ਹਾਰ ਵੀ ਕਰਦੀ ਰਹਿੰਦੀ ਹੈ। 

ਇਹ ਵੀ ਪੜ੍ਹੋ: ਆਲੀਆ ਭੱਟ ਨੇ ਤਸਵੀਰਾਂ ’ਚ ਦਿੱਤੇ ਸ਼ਾਨਦਾਰ ਪੋਜ਼, ਬੇਬੀ ਬੰਪ ਲੁਕਾਉਂਦੀ ਆਈ ਨਜ਼ਰ

ਹਾਲ ਹੀ ’ਚ ਰਾਖੀ ਦੀ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਸੀ। ਜੋ ਖ਼ੂਬ  ਦੇਖੀ ਜਾ ਰਹੀ ਹੈ। ਵੀਡੀਓ ’ਚ ਰਾਖੀ ਬਰਾਊਨ ਆਊਟਫ਼ਿਟ ’ਚ ਨਜ਼ਰ ਆ ਰਹੀ ਹੈ। ਇਸ ਦੇ ਨਾਲ ਉਸ ਨੇ ਮੈਚਿੰਗ ਹੀਲ ਪਾਈ ਹੋਈ ਹੈ। ਮਿਨੀਮਲ ਮੇਕਅੱਪ ਅਤੇ ਖੁੱਲ੍ਹੇ ਵਾਲਾਂ ਨਾਲ ਅਦਾਕਾਰਾ ਨੇ ਆਪਣੀ ਲੁੱਕ ਨੂੰ ਪੂਰਾ ਕੀਤਾ ਹੋਇਆ ਹੈ। ਇਸ ਦੇ ਨਾਲ ਹੀ ਆਦਿਲਲ ਨੀਲੇ ਰੰਗ ਦੇ ਪੈਂਟ ਸੂਟ ’ਚ ਸਮਾਰਟ ਲੱਗ ਰਹੇ ਹਨ।

ਇਹ ਵੀ ਪੜ੍ਹੋ: CWG 2022: ਮੀਰਾਬਾਈ ਚਾਨੂ ਨੇ ਵੇਟਲਿਫ਼ਟਿੰਗ ’ਚ ਜਿੱਤਿਆ ਸੋਨੇ ਦਾ ਮੈਡਲ, ਸਿਤਾਰਿਆਂ ਨੇ ਦਿੱਤੀਆਂ ਵਧਾਈਆਂ

ਦੋਵੇਂ ਰੋਮਾਂਟਿਕ ਅੰਦਾਜ਼ ’ਚ ਇਕ ਦੂਸੇ ਨਾਲ ਨਜ਼ਰ ਆ ਰਹੇ ਹਨ। ਵੀਡੀਓ ’ਚ ਤੁਸੀਂ ਦੇਖ ਸਕਦੇ ਹੋ ਕਿ ਰਾਖੀ ਅਤੇ ਆਦਿਲ ਇਕ ਦੂਜੇ ’ਤੇ ਕਿਸ ਕਰਦੇ  ਨਜ਼ਰ ਆ ਰਹੇ ਹਨ। ਪ੍ਰਸ਼ੰਸਕ ਇਸ ਵੀਡੀਓ ਨੂੰ ਕਾਫ਼ੀ ਪਸੰਦ ਕਰ ਰਹੇ ਹਨ।

 
 
 
 
View this post on Instagram
 
 
 
 
 
 
 
 
 
 
 

A post shared by Viral Bhayani (@viralbhayani)

ਦੱਸ ਦੇਈਏ ਕਿ ਰਾਖੀ ਅਤੇ ਆਦਿਲ ਦੇ ਬ੍ਰੇਕਅੱਪ ਦੀਆਂ ਖ਼ਬਰਾਂ ਵੀ ਸਾਹਮਣੇ ਆਈਆਂ ਸਨ।ਰਾਖੀ ਕੈਮਰੇ ਦੇ ਸਾਹਮਣੇ ਰੋਂਦੀ ਵੀ ਨਜ਼ਰ ਆਈ ਸੀ ਪਰ ਹੁਣ ਰਾਖੀ ਅਤੇ ਆਦਿਲ ਦੋਵੇਂ ਬਹੁਤ ਖੁਸ਼ ਹਨ। ਪ੍ਰਸ਼ੰਸਕ ਦੋਵਾਂ ਦੇ ਵਿਆਹ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।

 

Shivani Bassan

This news is Content Editor Shivani Bassan