ਅਦਾਕਾਰਾ ਪਰਿਣੀਤੀ ਚੋਪੜਾ ਦੀ ਬੋਲਡ ਤਸਵੀਰ ਨੇ ਲਗਾਈ ਸੋਸ਼ਲ ਮੀਡੀਆ ’ਤੇ ਅੱਗ

04/01/2021 4:17:53 PM

ਮੁੰਬਈ: ਅਦਾਕਾਰਾ ਪਰਿਣੀਤੀ ਚੋਪੜਾ ਹਮੇਸ਼ਾ ਆਪਣੀ ਲੁੱਕ ਨੂੰ ਲੈ ਕੇ ਚਰਚਾ ’ਚ ਰਹਿੰਦੀ ਹੈ। ਹਾਲ ਹੀ ’ਚ ਅਦਾਕਾਰਾ ਨੇ ਨਿਊਡ ਫੋਟੋਸ਼ੂਟ ਕਰਵਾਇਆ ਹੈ। ਜਿਸ ਦੀ ਤਸਵੀਰ ਸੋਸ਼ਲ ਮੀਡੀਆ ’ਤੇ ਕਾਫ਼ੀ ਵਾਇਰਲ ਹੋ ਰਹੀ ਹੈ। ਪਰਿਣੀਤੀ ਨੇ ਇਹ ਨਿਊਡ ਫੋਟੋਸ਼ੂਟ ਡੱਬੂ ਰਤਨਾਨੀ ਲਈ ਕਰਵਾਇਆ ਹੈ। 

PunjabKesari
ਡੱਬੂ ਰਤਨਾਨੀ ਨੇ ਖ਼ੁਦ ਪਰਿਣੀਤੀ ਦੀ ਤਸਵੀਰ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਸਾਂਝੀ ਕੀਤੀ ਹੈ। ਤਸਵੀਰ ’ਚ ਪਰਿਣੀਤੀ ਪੀਲੇ ਰੰਗ ਦੀ ਗੱਡੀ ’ਚ ਨਿਊਡ ਲੇਟੀ ਹੋਈ ਨਜ਼ਰ ਆ ਰਹੀ ਹੈ। ਮਿਨੀਮਲ ਮੇਕਅਪ ਅਤੇ ਖੁੱਲ੍ਹੇ ਵਾਲ਼ਾਂ ’ਚ ਅਦਾਕਾਰਾ ਨੇ ਆਪਣੀ ਲੁੱਕ ਨੂੰ ਪੂਰਾ ਕੀਤਾ ਹੋਇਆ ਹੈ। ਅਦਾਕਾਰਾ ਹਲਕੀ ਮੁਕਸਾਨ ਦੇ ਨਾਲ ਕੈਮਰੇ ਨੂੰ ਦੇਖ ਕੇ ਪੋਜ ਦੇ ਰਹੀ ਹੈ। ਤਸਵੀਰ ਸਾਂਝੀ ਕਰਦੇ ਹੋਏ ਡੱਬੂ ਰਤਨਾਨੀ ਨੇ ਲਿਖਿਆ ਕਿ-‘ਆਪਣੀ ਗੱਡੀ ਨੂੰ ਇਕ ਜਗ੍ਹਾ ’ਤੇ ਰੋਕੋ। ਪ੍ਰਸ਼ੰਸਕ ਇਸ ਤਸਵੀਰ ਨੂੰ ਖ਼ੂਬ ਪਸੰਦ ਕਰ ਰਹੇ ਹਨ। 

PunjabKesari
ਫ਼ਿਲਮਾਂ ’ਚ ਕੰਮ ਦੀ ਗੱਲ ਕਰੀਏ ਤਾਂ ਅਦਾਕਾਰਾ ਪਰਿਣੀਤੀ ਦੀਆਂ ਹਾਲ ਹੀ ’ਚ ਦੋ ਫ਼ਿਲਮਾਂ ‘ਸੰਦੀਪ ਔਰ ਪਿੰਕੀ ਫਰਾਰ’ ਅਤੇ ‘ਸਾਇਨਾ’ ਨੂੰ ਚੰਗਾ ਰਿਸਪਾਂਸ ਨਹੀਂ ਮਿਲਿਆ। ਕੋਰੋਨਾ ਦੇ ਵੱਧਦੇ ਮਾਮਲਿਆਂ ਕਾਰਨ ਲੋਕ ਅਦਾਕਾਰਾ ਦੀਆਂ ਫ਼ਿਲਮਾਂ ਦੇਖਣ ਸਿਨੇਮਾਘਰ ਨਹੀਂ ਪਹੁੰਚੇ ਸਨ। 

PunjabKesari


Aarti dhillon

Content Editor

Related News