ਅਦਾਕਾਰਾ ਮਲਾਇਕਾ ਅਰੋੜਾ ਨੇ ਲਗਵਾਇਆ ਕੋਰੋਨਾ ਟੀਕਾ, ਤਸਵੀਰ ਸਾਂਝੀ ਕਰਕੇ ਆਖੀ ਇਹ ਗੱਲ

04/02/2021 3:29:08 PM

ਮੁੰਬਈ: ਦੇਸ਼ ਭਰ ’ਚ ਕੋਰੋਨਾ ਦੇ ਮਾਮਲੇ ਤੇਜ਼ੀ ਨਾਲ ਵਧ ਰਹੇ ਹਨ। ਅਜਿਹੇ ’ਚ ਸਰਕਾਰ ਦੇ ਕੋਲ ਫਿਲਹਾਲ ਟੀਕਾਕਰਨ ’ਚ ਤੇਜ਼ੀ ਲਿਆਉਣ ਤੋਂ ਇਲਾਵਾ ਕੋਈ ਦੂਜਾ ਉਪਾਅ ਨਹੀਂ ਹੈ। ਬਾਲੀਵੁੱਡ ਸਿਤਾਰੇ ਵੀ ਟੀਕਾਕਰਨ ’ਚ ਵਧ-ਚੜ੍ਹ ਕੇ ਹਿੱਸਾ ਲੈ ਰਹੇ ਹਨ। ਹਾਲ ਹੀ ’ਚ ਅਦਾਕਾਰਾ ਮਲਾਇਕਾ ਅਰੋੜਾ ਨੇ ਟੀਕੇ ਦੀ ਪਹਿਲੀ ਖੁਰਾਕ ਲੈ ਲਈ ਹੈ।

 
 
 
 
View this post on Instagram
 
 
 
 
 
 
 
 
 
 
 

A post shared by Malaika Arora (@malaikaaroraofficial)

ਮਲਾਇਕਾ ਨੇ ਪ੍ਰਸ਼ੰਸਕਾਂ ਦੇ ਨਾਲ ਟੀਕਾ ਲਗਵਾਉਂਦੇ ਹੋਏ ਤਸਵੀਰ ਵੀ ਸਾਂਝੀ ਕੀਤੀ ਹੈ। ਮਲਾਇਕਾ ਨੇ ਲਿਖਿਆ ਕਿ ਮੈਂ ਕੋਵਿਡ-19 ਦੀ ਪਹਿਲੀ ਖੁਰਾਕ ਲਈ। ਕੋਰੋਨਾ ਦੇ ਖ਼ਿਲਾਫ਼ ਜੰਗ ’ਚ ਜਿੱਤ ਦਰਜ ਕਰੋ। ਤੁਸੀਂ ਵੀ ਟੀਕਾ ਲਗਵਾਉਣਾ ਨਾ ਭੁੱਲੋ। ਤੁਹਾਡਾ ਸਭ ਦਾ ਧੰਨਵਾਦ। 

 

ਦੱਸ ਦੇਈਏ ਕਿ ਅਦਾਕਾਰ ਅਮਿਤਾਭ ਬੱਚਨ ਨੇ ਇਕ ਦਿਨ ਪਹਿਲੇ ਕੋਰੋਨਾ ਟੀਕੇ ਦੀ ਪਹਿਲੀ ਖੁਰਾਕ ਲਈ ਹੈ। ਇਹ ਜਾਣਕਾਰੀ ਉਨ੍ਹਾਂ ਨੇ ਆਪਣੇ ਬਲਾਗ ਅਤੇ ਸੋਸ਼ਲ ਮੀਡੀਆ ਅਕਾਊਂਟ ’ਤੇ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਅਭਿਸ਼ੇਕ ਬੱਚਨ ਨੂੰ ਛੱਡ ਕੇ ਉਨ੍ਹਾਂ ਦੇ ਸਾਰੇ ਪਰਿਵਾਰ ਦੇ ਮੈਂਬਰਾਂ ਨੇ ਕੋਰੋਨਾ ਟੀਕੇ ਦੀ ਪਹਿਲੀ ਖੁਰਾਕ ਲੈ ਲਈ ਹੈ। 
 

 

Aarti dhillon

This news is Content Editor Aarti dhillon