ਅਦਾਕਾਰਾ ਕਿਆਰਾ ਅਡਵਾਨੀ ਹੋਈ ਹਰਿਮੰਦਰ ਸਾਹਿਬ ਨਤਮਸਤਕ, ਦੇਖੋ ਤਸਵੀਰਾਂ

04/19/2022 3:00:30 PM

ਮੁੰਬਈ- ਬਾਲੀਵੁੱਡ ਅਦਾਕਾਰਾ ਕਿਆਰਾ ਅਡਵਾਨੀ ਹਾਲ ਹੀ 'ਚ ਧਾਰਮਿਕ ਸਥਾਨ ਹਰਿਮੰਦਰ ਸਾਹਿਬ ਪਹੁੰਚੀ। ਇਸ ਦੌਰਾਨ ਦੀਆਂ ਦੋ ਤਸਵੀਰਾਂ ਕਿਆਰਾ ਅਡਵਾਨੀ ਨੇ ਇੰਸਟਾ ਅਕਾਊਂਟ 'ਤੇ ਸਾਂਝੀਆਂ ਕੀਤੀਆਂ ਹਨ। ਸਾਂਝੀਆਂ ਕੀਤੀਆਂ ਤਸਵੀਰਾਂ 'ਚ ਕਿਆਰਾ ਗੁਰਦੁਆਰੇ ਦੇ ਕੋਲ ਖੜੀ ਨਜ਼ਰ ਆ ਰਹੀ ਹੈ।

PunjabKesari
ਇਸ ਦੌਰਾਨ ਕਿਆਰਾ ਦੀ ਰਿਵਾਇਤੀ ਲੁੱਕ ਦੇਖਣ ਨੂੰ ਮਿਲੀ। ਲੁੱਕ ਦੀ ਗੱਲ ਕਰੀਏ ਤਾਂ ਕਿਆਰਾ ਵ੍ਹਾਈਟ ਸੂਟ 'ਚ ਖੂਬਸੂਰਤ ਨਜ਼ਰ ਆ ਰਹੀ ਹੈ। ਇਸ ਦੌਰਾਨ ਕਿਆਰਾ ਸਿਰ 'ਤੇ ਯੈਲੂ ਦੁਪੱਟਾ ਲਏ ਹੱਥ ਜੋੜ ਕੇ ਅੱਖਾਂ ਬੰਦ ਕਰਕੇ ਹਰਿਮੰਦਰ ਸਾਹਿਬ ਦੇ ਅੱਗੇ ਨਤਮਸਤਕ ਹੋਈ ਦਿਖ ਰਹੀ ਹੈ।

PunjabKesari
ਕਿਆਰਾ ਦੇ ਚਿਹਰੇ 'ਤੇ ਸੁਕੂਨ ਸਾਫ ਦਿਖ ਰਿਹਾ ਹੈ।ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਕਿਆਰਾ ਨੇ ਲਿਖਿਆ- ਸ਼ੁਕਰਗੁਜ਼ਾਰ 🏼✨। ਪ੍ਰਸ਼ੰਸਕ ਕਿਆਰਾ ਦੀਆਂ ਇਨ੍ਹਾਂ ਤਸਵੀਰਾਂ ਨੂੰ ਕਾਫੀ ਪਸੰਦ ਕਰ ਰਹੇ ਹਨ।

PunjabKesari
ਕੰਮ ਦੀ ਗੱਲ ਕਰੀਏ ਤਾਂ ਕਿਆਰਾ ਜਲਦ ਹੀ ਵਰੁਣ ਧਵਨ ਦੇ ਨਾਲ 'ਜੁਗ ਜੁਗ ਜਿਓ' 'ਚ ਨਜ਼ਰ ਆਉਣ ਵਾਲੀ ਹੈ। ਫਿਲਮ 'ਚ ਉਨ੍ਹਾਂ ਦੇ ਨਾਲ ਅਨਿਲ ਕਪੂਰ ਅਤੇ ਨੀਤੂ ਕਪੂਰ ਵੀ ਮੁੱਖ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ। ਇਸ ਤੋਂ ਇਲਾਵਾ ਵਿੱਕੀ ਕੌਸ਼ਲ ਅਤੇ ਭੂਮੀ ਪੇਡਨੇਕਰ ਦੇ ਨਾਲ 'ਗੋਵਿੰਦਾ ਆਲਾ ਰੇ' ਅਤੇ ਕਾਰਤਿਕ ਆਰੀਅਨ ਦੇ ਨਾਲ ਵੀ ਨਜ਼ਰ ਆਉਣ ਵਾਲੀ ਹੈ।


Aarti dhillon

Content Editor

Related News