ਅਦਾਕਾਰਾ ਕਰੀਨਾ ਨੇ ਸ਼ੇਅਰ ਕੀਤੀ ਬਿਨ੍ਹਾਂ ਮੇਕਅੱਪ ਦੀ ਤਸਵੀਰ, ਦੱਸਿਆ ਕਿ ਹੈ ਉਨ੍ਹਾਂ ਦੀ ਖ਼ੂਬਸੂਰਤੀ ਦਾ ਰਾਜ

11/12/2020 1:20:10 PM

ਮੁੰਬਈ: ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਕਰੀਨਾ ਕਪੂਰ ਬਹੁਤ ਜਲਦ ਦੂਜੀ ਵਾਰ ਮਾਂ ਬਣਨ ਵਾਲੀ ਹੈ। ਇਨ੍ਹੀਂ ਦਿਨੀਂ ਅਦਾਕਾਰਾ ਆਪਣੇ ਪ੍ਰੈਗਨੈਂਸੀ ਟਾਈਮ ਦਾ ਆਨੰਦ ਲੈ ਰਹੀ ਹੈ। ਅਦਾਕਾਰਾ ਸੋਸ਼ਲ ਮੀਡੀਆ 'ਤੇ ਵੀ ਕਾਫ਼ੀ ਸਰਗਰਮ ਰਹਿੰਦੀ ਹੈ। ਪ੍ਰਸ਼ੰਸਕਾਂ ਨੂੰ ਆਪਣੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੀ ਰਹਿੰਦੀ ਹੈ। ਹਾਲ ਹੀ 'ਚ ਕਰੀਨਾ ਨੇ  ਬਿਨ੍ਹਾਂ ਮੇਕਅੱਪ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ ਜੋ ਕਾਫ਼ੀ ਵਾਇਰਲ ਹੋ ਰਹੀ ਹੈ। 


ਸ਼ੇਅਰ ਕੀਤੀ ਤਸਵੀਰ 'ਚ ਕਰੀਨਾ ਵ੍ਹਾਈਟ ਕੱਪੜਿਆਂ 'ਚ ਨਜ਼ਰ ਆ ਰਹੀ ਹੈ। ਕਰੀਨਾ ਲੰਮੇ ਪਈ ਹੈ ਅਤੇ ਸੈਲਫੀ ਲੈ ਰਹੀ ਹੈ। ਕਰੀਨਾ ਨੇ ਮੱਥੇ 'ਤੇ ਬਿੰਦੀ ਲਗਾਈ ਹੋਈ ਹੈ। ਅਦਾਕਾਰਾ ਨੂੰ ਆਪਣੀ ਬਿੰਦੀ ਵਾਲੀ ਲੁੱਕ ਪਸੰਦ ਆ ਰਹੀ ਹੈ। ਤਸਵੀਰ ਸ਼ੇਅਰ ਕਰਦੇ ਹੋਏ ਅਦਾਕਾਰਾ ਨੇ ਲਿਖਿਆ ਹੈ ਕਿ ਕੋਈ ਤਾਂ ਗੱਲ ਹੈ ਬਿੰਦੀ ਲਗਾਉਣ 'ਚ, ਮੈਨੂੰ ਪਸੰਦ ਹੈ। ਇਸ ਤਸਵੀਰ 'ਚ ਪ੍ਰੈਗਨੈਂਸੀ ਗਲੋਅ ਸਾਫ ਨਜ਼ਰ ਆ ਰਿਹਾ ਹੈ। ਪ੍ਰਸ਼ੰਸਕ ਇਸ ਤਸਵੀਰ ਨੂੰ ਖ਼ੂਬ ਲਾਈਕ ਕਰ ਰਹੇ ਹਨ।


ਜ਼ਰੂਰੀ ਗੱਲ ਕਰੀਏ ਤਾਂ ਕਰੀਨਾ ਪ੍ਰੈਗਨੈਂਸੀ ਟਾਈਮ 'ਚ ਵੀ ਕੰਮ ਕਰ ਰਹੀ ਹੈ। ਹਾਲ ਹੀ 'ਚ ਅਦਾਕਾਰਾ ਫ਼ਿਲਮ 'ਲਾਲ ਸਿੰਘ ਚੱਡਾ' ਦੀ ਸ਼ੂਟਿੰਗ ਕਰਕੇ ਦਿੱਲੀ ਤੋਂ ਮੁੰਬਈ ਵਾਪਸ ਆਈ ਹੈ। ਇਸ ਫ਼ਿਲਮ 'ਚ ਅਦਾਕਾਰਾ ਦੇ ਨਾਲ ਅਦਾਕਾਰ ਆਮਿਰ ਖ਼ਾਨ ਨਜ਼ਰ ਆਉਣਗੇ।

Aarti dhillon

This news is Content Editor Aarti dhillon