ਅਦਾਕਾਰਾ ਕੰਗਨਾ ਰਣੌਤ ਕੋਰੋਨਾ ਪਾਜ਼ੇਟਿਵ, ਦੱਸਿਆ ਕਿੰਝ ਵਾਇਰਸ 'ਤੇ ਹਾਸਿਲ ਕਰੇਗੀ ਜਿੱਤ

05/08/2021 12:02:32 PM

ਮੁੰਬਈ (ਬਿਊਰੋ) : ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਕੋਰੋਨਾ ਵਾਇਰਸ ਦੀ ਚਪੇਟ 'ਚ ਆ ਗਈ ਹੈ। ਇਸ ਦੀ ਜਾਣਕਾਰੀ ਉਸ ਨੇ ਖ਼ੁਦ ਸੋਸ਼ਲ ਮੀਡੀਆ 'ਤੇ ਦਿੱਤੀ ਹੈ। ਉਸ ਨੇ ਇਕ ਦਿਨ ਪਹਿਲਾਂ ਹੀ ਕੋਰੋਨਾ ਟੈਸਟ ਸੀ, ਜਿਸ ਦੀ ਰਿਪੋਰਟ ਅੱਜ ਸਕਾਰਾਤਮਕ ਆਈ ਹੈ। ਉਸ ਨੇ ਕਿਹਾ ਕਿ ਮੈਂ ਖ਼ੁਦ ਨੂੰ ਘਰ 'ਚ ਹੀ ਇਕਾਂਤਵਾਸ ਕਰ ਲਿਆ ਹੈ ਅਤੇ ਡਾਕਟਰਾਂ ਦੀ ਸਲਾਹ ਲੈ ਰਹੀ ਹੈ। ਉਸ ਨੇ ਦੱਸਿਆ ਕਿ ਕੋਰੋਨਾ ਦੇ ਲੱਛਣ ਹੋਣ ਤੋਂ ਬਾਅਦ ਮੈਂ ਜਾਂਚ ਕਰਵਾਈ ਸੀ।
ਕੰਗਨਾ ਰਨੌਤ ਨੇ ਇੰਸਟਾਗ੍ਰਾਮ ਪੋਸਟ 'ਚ ਲਿਖਿਆ, 'ਮੈਂ ਪਿਛਲੇ ਕੁਝ ਦਿਨਾਂ ਤੋਂ ਬਹੁਤ ਥੱਕਿਆ ਮਹਿਸੂਸ ਕਰ ਰਹੀ ਸੀ ਅਤੇ ਮੈਨੂੰ ਕਮਜੋਰੀ ਵੀ ਮਹਿਸੂਸ ਹੋ ਰਹੀ ਸੀ। ਮੇਰੀਆਂ ਅੱਖਾਂ 'ਚ ਹਲਕੀ-ਹਲਕੀ ਜਲਣ ਵੀ ਹੋ ਰਹੀ ਸੀ। ਮੈਂ ਹਿਮਾਚਲ ਜਾਣ ਤੋਂ ਪਹਿਲਾਂ ਕੋਰੋਨਾ ਟੈਸਟ ਕਰਵਾਉਣਾ ਚਾਹੁੰਦੀ ਸੀ ਅਤੇ ਇਸ ਲਈ ਮੈਂ ਟੈਸਟ ਕੱਲ ਕਰਵਾਇਆ। ਅੱਜ ਟੈਸਟ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਮੈਂ ਆਪਣੇ ਆਪ ਨੂੰ ਇਕਾਂਤਵਾਸ ਕਰ ਲਿਆ ਹੈ, ਮੈਨੂੰ ਇਸ ਦਾ ਬਿਲਕੁੱਲ ਅੰਦਾਜ਼ਾ ਨਹੀਂ ਸੀ ਕਿ ਵਾਇਰਸ ਮੇਰੇ ਸਰੀਰ 'ਚ ਪਾਰਟੀ ਕਰ ਰਿਹਾ ਸੀ।

ਵਾਇਰਸ ਨੂੰ ਹਾਵੀ ਨਾ ਹੋਣ ਦਿਓ
ਕੰਗਨਾ ਰਨੌਤ ਨੇ ਅੱਗੇ ਲਿਖਿਆ, "ਹੁਣ ਮੈਨੂੰ ਪਤਾ ਲੱਗ ਗਿਆ ਹੈ ਅਤੇ ਮੈਂ ਇਸ ਨੂੰ ਖ਼ਤਮ ਕਰ ਦਿਆਂਗੀ। ਤੁਸੀਂ ਲੋਕ ਇਸ ਨੂੰ ਆਪਣੇ 'ਤੇ ਹਾਵੀ ਨਾ ਹੋਣ ਦਿਓ, ਜੇਕਰ ਤੁਸੀਂ ਇਸ ਤੋਂ ਡਰਦੇ ਹੋ ਤਾਂ ਇਹ ਤੁਹਾਨੂੰ ਵਧੇਰੇ ਡਰਾਵੇਗਾ। ਆਓ ਇਸ ਕੋਰੋਨਾ ਵਾਇਰਸ ਨੂੰ ਮਾਤ ਦੇਈਏ। ਇਹ ਕੁਝ ਹੋਰ ਨਹੀ ਹੈ ਬਸ ਇੱਕ ਥੋੜ੍ਹੇ ਸਮੇਂ ਦਾ ਫਲੂ ਹੈ, ਜੋ ਬਹੁਤ ਜ਼ਿਆਦਾ ਤਾਕਤ ਪ੍ਰਾਪਤ ਕਰ ਰਿਹਾ ਹੈ ਅਤੇ ਲੋਕਾਂ ਨੂੰ ਡਰਾ ਰਿਹਾ ਹੈ। ਹਰ ਹਰ ਮਹਾਂਦੇਵ।''

 
 
 
 
 
View this post on Instagram
 
 
 
 
 
 
 
 
 
 
 

A post shared by Kangana Ranaut (@kanganaranaut)


ਟਵਿੱਟਰ ਬਲਾਕ ਹੋਣ ਤੋਂ ਬਾਅਦ ਹੋਰ ਪਲੇਟਫਾਰਮਾਂ 'ਤੇ ਸਰਗਰਮ 
ਕੰਗਨਾ ਰਨੌਤ ਦੇਸ਼ ਦੇ ਹਰ ਮੁੱਦੇ 'ਤੇ ਆਪਣੀ ਰਾਏ ਬੇਬਾਕੀ ਨਾਲ ਰੱਖਦੀ ਹੈ। ਇਸੇ ਨੂੰ ਲੈ ਕੇ ਇਨ੍ਹੀਂ ਦਿਨੀਂ ਕੰਗਨਾ ਨੂੰ ਕਾਫ਼ੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਾਲ ਹੀ 'ਚ ਉਸ ਦਾ ਟਵਿੱਟਰ ਅਕਾਊਂਟ ਇਕ ਬਿਆਨ ਕਾਰਨ ਬੰਦ ਹੋ ਗਿਆ ਸੀ, ਜਿਸ ਤੋਂ ਬਾਅਦ ਕੰਗਨਾ ਆਪਣੇ ਦੂਜੇ ਸੋਸ਼ਲ ਮੀਡੀਆ ਪਲੇਟਫਾਰਮਾਂ ਦੀ ਵਰਤੋਂ ਕਰ ਰਹੀ ਹੈ।

 
 
 
 
 
View this post on Instagram
 
 
 
 
 
 
 
 
 
 
 

A post shared by Kangana Ranaut (@kanganaranaut)

ਧਰਮ ਦੀ ਲੋੜ 
ਕੰਗਨਾ ਰਣੌਤ ਨੇ ਸ਼ੁੱਕਰਵਾਰ ਨੂੰ ਆਪਣੀ ਇੱਕ ਪੋਸਟ 'ਚ ਦਿੱਲੀ 'ਚ ਆਕਸੀਜਨ ਬਰਬਾਦ ਹੋਣ ਬਾਰੇ ਲਿਖਿਆ ਕਿ ਭਾਰਤ ਨੂੰ ਆਕਸੀਜਨ ਦੀ ਜ਼ਰੂਰਤ ਨਹੀਂ ਹੈ। ਇਸ ਨੂੰ ਧਰਮ ਦੀ ਜ਼ਰੂਰਤ ਹੈ ਅਤੇ ਲੋਕਾਂ ਨੂੰ ਰੱਬ ਤੋਂ ਡਰਨ ਦੀ ਵੀ ਲੋੜ ਹੈ ਅਤੇ ਰੱਬ ਤੋਂ ਡਰਨ ਦੀ ਵੀ ਲੋੜ ਹੈ। ਗਿਰਝਾਂ ਸ਼ਰਮ ਕਰਨ। ਇਸ ਤੋਂ ਇਲਾਵਾ ਉਸ ਨੇ ਇੱਕ ਹੋਰ ਪੋਸਟ 'ਚ ਲਿਖਿਆ ਕਿ 'ਸਾਡੇ ਦੇਸ਼ 'ਚ ਬਹੁਤ ਸਾਰੇ ਚੋਰ ਹਨ, ਇਥੇ ਆਕਸੀਜਨ ਦੀ ਨਹੀਂ ਮਾਨਵਤਾ ਨੂੰ ਈਮਾਨਦਾਰੀ ਦੀ ਲੋੜ ਹੈ।

sunita

This news is Content Editor sunita