ਮੁੰਬਈ ’ਚ ਫਾਈਵ ਸਟਾਰ ਹੋਟਲ ’ਚ ਸ਼ੂਟਿੰਗ ਦੌਰਾਨ ਅਦਾਕਾਰਾ ਨਾਲ ਹੋਈ ਛੇੜਛਾੜ, ਦੋਸ਼ੀ ਗ੍ਰਿਫ਼ਤਾਰ

02/02/2021 11:58:28 AM

ਮੁੰਬਈ: ਜਦੋਂ ਅਸੀਂ ਨਿਊਜ਼ਪੇਪਰ ਪੜ੍ਹਦੇ ਹਾਂ ਜਾਂ ਟੀ.ਵੀ. ਦੇਖਦੇ ਹਾਂ ਤਾਂ ਆਏ ਦਿਨ ਸਾਨੂੰ ਛੇੜਛਾੜ ਅਤੇ ਰੇਪ ਵਰਗੀਆਂ ਘਟਨਾਵਾਂ ਸੁਣਨ ਅਤੇ ਪੜ੍ਹਣ ਨੂੰ ਮਿਲਦੀਆਂ ਹਨ। ਹਾਲ ਹੀ ’ਚ ਮੁੰਬਈ ਦੇ ਇਕ ਫਾਈਵ ਸਟਾਰ ਹੋਟਲ ’ਚ ਇਕ ਅਦਾਕਾਰਾ ਨਾਲ ਛੇੜਛਾੜ ਦਾ ਮਾਮਲਾ ਸਾਹਮਣੇ ਆਇਆ ਹੈ। ਹਾਲਾਂਕਿ ਪੁਲਸ ਨੇ ਉਸ 22 ਸਾਲ ਦੇ ਸ਼ਖ਼ਸ ਨੂੰ ਛੇੜਛਾੜ ਕਰਨ ਦੇ ਦੋਸ਼ ’ਚ ਗਿ੍ਰਫ਼ਤਾਰ ਕਰ ਲਿਆ ਹੈ। 
ਦੱਸ ਦੇਈਏ ਕਿ ਇਹ ਅਦਾਕਾਰਾ ਮੁੰਬਈ ਦੇ ਫਾਈਵ ਸਟਾਰ ਹੋਟਲ ’ਚ ਆਪਣੇ ਇਕ ਵੈੱਬ ਸੀਰੀਜ਼ ਦੀ ਸ਼ੂਟਿੰਗ ਲਈ ਆਈ ਸੀ। ਸ਼ੂਟ ਖਤਮ ਹੋਣ ਦੇ ਬਾਅਦ ਅਦਾਕਾਰਾ ਆਪਣੇ ਕੱਪੜੇ ਬਦਲਣ ਲਈ ਚੇਂਜਿੰਗ ਰੂਮ ’ਚ ਗਈ ਤਾਂ ਉਹ ਸ਼ਖਸ ਉਸ ਨਾਲ ਛੇੜਛਾੜ ਕਰਨ ਲੱਗਿਆ। ਕਿਸੇ ਤਰ੍ਹਾਂ ਉਹ ਖ਼ੁਦ ਨੂੰ ਦੋਸ਼ੀ ਤੋਂ ਬਚਾ ਕੇ ਅਦਾਕਾਰਾ ਨੇ ਐਮਰਜੈਂਸੀ ਅਲਾਰਮ ਬਜਾਇਆ ਜਿਸ ਨੂੰ ਸੁਣ ਕੇ ਹੋਟਲ ਦੇ ਸਟਾਫ ਮੈਂਬਰਸ ਉਥੇ ਪਹੁੰਚ ਗਏ ਅਤੇ ਉਨ੍ਹਾਂ ਦੀ ਮਦਦ ਕੀਤੀ। 
ਸ਼ਿਕਾਇਤ ਤੋਂ ਬਾਅਦ ਮੁੰਬਈ ਪੁਲਸ ਨੇ ਐਤਵਾਰ ਨੂੰ ਦੋਸ਼ੀ ਖ਼ਿਲਾਫ਼ ਮਾਮਲਾ ਦਰਜ ਕਰਕੇ ਉਸ ਨੂੰ ਗਿ੍ਰਫ਼ਤਾਰ ਕਰ ਲਿਆ ਹੈ। ਐੱਨ.ਐੱਮ ਜੋਸ਼ੀ ਪੁਲਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। 


Aarti dhillon

Content Editor

Related News