ਆਲੀਆ ਦੇ ਨਾਲ ਤਿੰਨ ਨਵੇਂ ਐਕਟਰ ਕਰਨਗੇ ਆਪਣਾ ਬਾਲੀਵੁੱਡ ਡੈਬਿਊ
Friday, Jul 31, 2015 - 03:03 PM (IST)

ਨਵੀਂ ਦਿੱਲੀ- ਆਪਣੀ ਪਹਿਲੀ ਹੀ ਫਿਲਮ ਇੰਗਲਿਸ਼ ਵਿੰਗਲਿਸ਼ ਨਾਲ ਸਫਲਤਾ ਹਾਸਲ ਕਰਨ ਵਾਲੇ ਡਾਇਰੈਕਟਰ ਗੌਰੀ ਸ਼ਿੰਦੇ ਹੁਣ ਪ੍ਰੋਡਿਊਸਰ ਕਰਨ ਜੌਹਰ ਦੇ ਬੈਨਰ ਲਈ ਫਿਲਮ ਡਾਇਰੈਕਟ ਕਰਨਗੇ। ਖਬਰਾਂ ਦੀ ਮੰਨੀਏ ਤਾਂ ਫਿਲਮ ''ਚ ਅਭਿਨੇਤਰੀ ਆਲੀਆ ਭੱਟ ਮੁੱਖ ਕਿਰਦਾਰ ''ਚ ਹੋਵੇਗੀ। ਫਿਲਮ ਇੰਗਲਿਸ਼ ਵਿੰਗਲਿਸ਼ ਤੋਂ ਬਾਅਦ ਗੌਰੀ ਸ਼ਿੰਦੇ ਦਾ ਇਹ ਦੂਜਾ ਪ੍ਰਾਜੈਕਟ ਹੈ।
ਇਸ ''ਚ ਪਹਿਲਾਂ ਅਭਿਨੇਤਰੀ ਕੈਟਰੀਨਾ ਕੈਫ ਨੂੰ ਕਾਸਟ ਕੀਤਾ ਜਾ ਰਿਹਾ ਸੀ ਪਰ ਹੁਣ ਆਲੀਆ ਇਸ ਫਿਲਮ ''ਚ ਕੰਮ ਕਰ ਰਹੀ ਹੈ। ਚਰਚਾ ਹੈ ਕਿ ਇਸ ਫਿਲਮ ''ਚ ਆਲੀਆ ਦੇ ਆਪੋਜ਼ਿਟ ਤਿੰਨ ਨਵੇਂ ਕਲਾਕਾਰ ਬਾਲੀਵੁੱਡ ''ਚ ਡੈਬਿਊ ਕਰਨਗੇ। ਫਿਲਹਾਲ ਇਨ੍ਹਾਂ ਤਿੰਨੇ ਅਭਿਨੇਤਾਵਾਂ ਦੀ ਭਾਲ ਜਾਰੀ ਹੈ। ਜਾਣਕਾਰੀ ਮੁਤਾਬਕ ਛੇਤੀ ਹੀ ਮੁੰਬਈ ਤੋਂ ਬਾਹਰ ਹੋਰਨਾਂ ਸ਼ਹਿਰਾਂ ''ਚ ਇਸ ਲਈ ਆਡਿਸ਼ਨ ਵੀ ਕੀਤੇ ਜਾਣਗੇ।