ਸੁਸ਼ਾਂਤ ਸਿੰਘ ਰਾਜਪੂਤ ਸਮੇਤ ਇਹ ਸਿਤਾਰੇ ਘੱਟ ਉਮਰ ’ਚ ਦੁਨੀਆ ਨੂੰ ਆਖ ਗਏ ਅਲਵਿਦਾ

06/03/2021 1:17:44 PM

ਮੁੰਬਈ (ਬਿਊਰੋ)– ਸੁਸ਼ਾਂਤ ਸਿੰਘ ਰਾਜਪੂਤ 14 ਜੂਨ, 2020 ਨੂੰ ਬਾਂਦਰਾ ’ਚ ਆਪਣੇ ਘਰ ’ਚ ਮ੍ਰਿਤਕ ਪਾਏ ਗਏ ਸਨ। ਉਨ੍ਹਾਂ ਦੀ ਬਾਅਦ ’ਚ ਰਿਲੀਜ਼ ਫ਼ਿਲਮ ‘ਦਿਲ ਬੇਚਾਰਾ’ ਨੂੰ ਪ੍ਰਸ਼ੰਸਕਾਂ ਨੇ ਭਾਵੁਕ ਹੁੰਦਿਆਂ ਕਈ ਪ੍ਰਤੀਕਿਰਿਆਵਾਂ ਦਿੱਤੀਆਂ ਸਨ। ਸੁਸ਼ਾਂਤ ਦੀ ਮੌਤ ਨੇ ਦਰਸ਼ਕਾਂ ਵਿਚਾਲੇ ਸੁਰਖ਼ੀਆਂ ਬਟੋਰੀਆਂ ਤੇ ਸੋਸ਼ਲ ਮੀਡੀਆ ’ਤੇ ‘ਨੈਪੋਟੀਜ਼ਮ’ ਦੀ ਬਹਿਸ ਵੀ ਛੇੜ ਦਿੱਤੀ।

25 ਸਾਲਾ ਜਿਆ ਖ਼ਾਨ ਦੀ ਬਾਡੀ 3 ਜੂਨ, 2013 ਨੂੰ ਜੁਹੂ ’ਚ ਉਸ ਦੇ ਘਰ ’ਚ ਪੱਖੇ ਨਾਲ ਲਟਕਦੀ ਮਿਲੀ ਸੀ। ਉਸ ਦੇ ਸੁਸਾਈਡ ਨੋਟ ’ਚ ਅਦਾਕਾਰ ਸੂਰਜ ਪੰਚੋਲੀ ਨਾਲ ਅਪਮਾਨਜਨਕ ਰਿਸ਼ਤੇ ਦਾ ਜ਼ਿਕਰ ਸੀ। ਸੂਰਜ ਪੰਚੋਲੀ ਨੂੰ 10 ਜੂਨ, 2013 ਨੂੰ ਜਿਆ ਨੂੰ ਆਤਮਹੱਤਿਆ ਲਈ ਉਕਸਾਉਣ ਦੇ ਦੋਸ਼ ’ਚ ਗ੍ਰਿਫ਼ਤਾਰ ਕੀਤਾ ਗਿਆ ਸੀ ਪਰ ਉਸੇ ਸਾਲ 2 ਜੁਲਾਈ ਨੂੰ ਹਾਈਕੋਰਟ ਨੇ ਉਸ ਨੂੰ ਜ਼ਮਾਨਤ ਦੇ ਦਿੱਤੀ।

ਬਾਲੀਵੁੱਡ ਅਦਾਕਾਰ ਇੰਦਰ ਕੁਮਾਰ ਨੇ ‘ਮਾਸੂਮ’, ‘ਵਾਂਟੇਡ’, ‘ਤੁਮਕੋ ਨਾ ਭੂਲ ਪਾਏਂਗੇ’ ਵਰਗੀਆਂ ਫ਼ਿਲਮਾਂ ’ਚ ਅਭਿਨੈ ਕੀਤਾ। ਉਸ ਦਾ 2017 ’ਚ ਮੁੰਬਈ ਦੇ ਘਰ ’ਚ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ ਸੀ। ਉਹ 45 ਸਾਲਾਂ ਦੇ ਸਨ।

ਅਦਾਕਾਰਾ ਸਿਲਕ ਸਮਿਤਾ ਨੇ 36 ਸਾਲ ਦੀ ਉਮਰ ’ਚ ਆਪਣੇ ਘਰ ਨਜ਼ਦੀਕ ਆਤਮ ਹੱਤਿਆ ਕਰ ਲਈ ਸੀ। ਉਸ ਦੀ ਜ਼ਿੰਦਗੀ ’ਤੇ ‘ਦਿ ਡਰਟੀ ਪਿਕਚਰ’ ਨਾਂ ਦੀ ਇਕ ਫ਼ਿਲਮ ਵੀ ਬਣੀ ਹੈ, ਜਿਸ ’ਚ ਵਿਦਿਆ ਬਾਲਨ ਨੇ ਮੁੱਖ ਭੂਮਿਕਾ ਨਿਭਾਈ ਸੀ।

ਅਦਾਕਾਰ ਤੇ ਨਿਰਮਾਤਾ ਗੁਰੂ ਦੱਤ ਆਪਣੀਆਂ ‘ਪਿਆਸਾ’, ‘ਚੌਦ੍ਹਵੀਂ ਕਾ ਚਾਂਦ’, ‘ਸਾਹਿਬ ਬੀਵੀ ਔਰ ਗੁਲਾਮ’ ਵਰਗੀਆਂ ਕਲਾਸਿਕ ਫ਼ਿਲਮਾਂ ਲਈ ਮਸ਼ਹੂਰ ਰਹੇ। ਉਨ੍ਹਾਂ ਨੇ 1964 ’ਚ ਡਰੱਗ ਤੇ ਸ਼ਰਾਬ ਦੀ ਓਵਰਡੋਜ਼ ਨਾਲ ਆਪਣੀ ਜ਼ਿੰਦਗੀ ਖ਼ਤਮ ਕਰ ਲਈ। ਗੁਰੂ ਦੱਤ 39 ਸਾਲਾਂ ਦੇ ਸਨ।

ਨੋਟ– ਇਸ ਖ਼ਬਰ ’ਤੇ ਤੁਹਾਡੀ ਕੀ ਪ੍ਰਤੀਕਿਰਿਆ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।

Rahul Singh

This news is Content Editor Rahul Singh