ਆਪਣੇ ਪਿੰਡ ਧੂਤ ਖੁਰਦ ਪਹੁੰਚੇ ਅਦਾਕਾਰ ਵਿੱਕੀ ਕੌਸ਼ਲ, ਖੂਬਸੂਰਤ ਤਸਵੀਰਾਂ ਕੀਤੀਆਂ ਸਾਂਝੀਆਂ

01/26/2023 5:34:19 PM

ਟਾਂਡਾ ਉੜਮੁੜ( ਵਰਿੰਦਰ ਪੰਡਿਤ)-ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਮਿਰਜ਼ਾਪੁਰ ਖਡਿਆਲਾ ਤੋਂ ਮੁੰਬਈ ਜਾ ਕੇ ਬਾਲੀਵੁੱਡ 'ਚ ਉੱਚਾ ਮੁਕਾਮ ਹਾਸਲ ਕਰਨ ਵਾਲੇ ਮੋਹਰੀ ਐਕਸ਼ਨ ਡਾਇਰੈਕਟਰ ਸ਼ਾਮ ਕੌਸ਼ਲ ਦੇ ਵੱਡੇ ਪੁੱਤਰ ਬਾਲੀਵੁੱਡ ਸਟਾਰ ਵਿੱਕੀ ਕੌਸ਼ਲ ਅੱਜ ਸਵੇਰੇ ਆਪਣੇ  ਪਿੰਡ ਪਹੁੰਚੇ। ਉਥੇ ਪਿੰਡ ਧੂਤ ਖੁਰਦ ਰਹਿੰਦੇ ਆਪਣੇ ਚਾਚਾ ਰਾਜੇਸ਼ ਕੁਮਾਰ ਨੀਟਾ ਕੌਸ਼ਲ ਅਤੇ ਹੋਰਨਾਂ ਪਰਿਵਾਰਕ ਮੈਂਬਰਾਂ ਨੂੰ ਮਿਲ ਕੇ ਵਾਪਸ ਚਲੇ ਗਏ | ਵਿੱਕੀ ਇਨ੍ਹੀਂ ਦਿਨੀ ਕਿਸੇ ਫਿਲਮ ਦੀ ਸ਼ੂਟਿੰਗ ਨੂੰ ਲੈ ਕੇ ਪੰਜਾਬ ਆਏ ਹੋਏ ਹਨ| ਵਿੱਕੀ ਨੇ ਇਸ ਫੇਰੀ ਦੌਰਾਨ ਪਿੰਡ ਦੀ ਗਲੀ ਅਤੇ ਬੋਹੜ ਦੀਆਂ ਤਸਵੀਰਾਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਸਾਂਝੀਆਂ ਕਰਦੇ ਹੋਏ ਪੰਜਾਬ ਅਤੇ ਆਪਣੇ ਪਿੰਡ ਦੀ ਮਿੱਟੀ ਦੇ ਮੋਹ ਅਤੇ ਬਚਪਨ ਦੀਆਂ ਯਾਦਾਂ ਦਾ ਜ਼ਿਕਰ ਕੀਤਾ ਹੈ |


ਵਿੱਕੀ ਨੇ ਇਹ ਪੋਸਟ ਸ਼ੇਅਰ ਕਰਦਿਆਂ ਲਿਖਿਆ ਕਿ ਉਸ ਦੇ ਬਚਪਨ ਦੀਆਂ ਗਰਮੀਆਂ ਦੀਆਂ ਛੁੱਟੀਆਂ ਇੱਥੇ ਬੀਤਦੀਆਂ ਸਨ ਅਤੇ ਇਸੇ ਪਿੱਪਲ ਦੇ ਦਰੱਖਤ ਥੱਲੇ ਉਹ ਕ੍ਰਿਕੇਟ ਅਤੇ ਤਾਸ਼ ਖੇਡਿਆ ਕਰਦੇ ਸਨ| ਹਾਲਾਂਕਿ ਹੁਣ ਜਗ੍ਹਾ ਕਾਫ਼ੀ ਬਦਲ ਗਈ ਗਈ ਪਰ ਜਿੰਨੀ ਵਾਰ ਵੀ ਉਹ ਇੱਥੇ ਆਉਂਦਾ ਹੈ ਨਿੱਘ ਅਤੇ ਸਕੂਲ ਨਹੀਂ ਬਦਲਦਾ ਹੈ ਉਹ ਓਹੀ ਹੈ|  


ਦੱਸਿਆ ਜਾ ਰਿਹਾ ਹੈ ਕਿ ਕੈਟਰੀਨਾ ਕੈਫ ਨਾਲ ਵਿਆਹ ਤੋਂ ਬਾਅਦ ਵਿੱਕੀ ਦੀ ਪਿੰਡ 'ਚ ਪਹਿਲੀ ਫੇਰੀ ਸੀ| ਮੁੰਬਈ 'ਚ ਜਨਮੇ ਵਿੱਕੀ ਪੰਜਾਬ ਦੀ ਮਿੱਟੀ ਨਾਲ ਜੁੜਿਆ ਹੋਇਆ ਹੈ। ਇਸ ਤੋਂ ਪਹਿਲਾਂ ਵਿੱਕੀ ਪੰਜਾਬ ਦੀ ਮਿੱਟੀ ਨਾਲ ਮੋਹ ਜੱਗ ਜਾਹਰ ਹੈ ਠੇਠ ਪੰਜਾਬੀ ਬੋਲਣ ਵਾਲਾ ਵਿੱਕੀ ਅਕਸਰ ਆਪਣੇ ਮਾਤਾ ਪਿਤਾ ਅਤੇ ਭਰਾ ਸਨੀ ਕੌਸ਼ਲ ਨਾਲ ਪਿੰਡ ਆਉਂਦਾ ਰਹਿੰਦਾ ਹੈ|
ਵਿੱਕੀ ਦੇ ਪਿਤਾ ਸ਼ਾਮ ਕੌਸ਼ਲ ਦਾ ਜੱਦੀ ਪਿੰਡ ਮਿਰਜ਼ਾਪੁਰ ਖਡਿਆਲਾ ਹੈ ਜਿੱਥੋਂ ਉਹ 1970 ਦੇ ਦਹਾਕੇ 'ਚ ਮੁੰਬਈ ਚਲੇ ਗਏ ਸਨ| ਬਾਅਦ 'ਚ ਉਸ ਦਾ ਇੱਥੇ ਰਹਿੰਦਾ ਪਰਿਵਾਰ ਨਜ਼ਦੀਕੀ ਪਿੰਡ ਧੂਤ ਖੁਰਦ ਸ਼ਿਫਟ ਹੋ ਗਿਆ| ਜਿੱਥੇ ਕੌਸ਼ਲ ਪਰਿਵਾਰ ਦਾ ਆਉਣਾ ਜਾਣਾ ਰਹਿੰਦਾ ਹੈ| ਇਸ ਦੌਰਾਨ ਪਿੰਡ ਵਾਸੀਆਂ ਨੇ ਆਖਿਆ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਪਿੰਡ ਦੀ ਨੂੰਹ ਕੈਟਰੀਨਾ ਕੈਫ ਵੀ ਪਿੰਡ ਆਵੇਗੀ|

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ। 

Aarti dhillon

This news is Content Editor Aarti dhillon