ਅਦਾਕਾਰ ਸੋਨੂੰ ਸੁੂਦ ਦੀ ਸਰਕਾਰ ਨੂੰ ਅਪੀਲ, ਇਸ ਉਮਰ ਦੇ ਲੋਕਾਂ ਨੂੰ ਵੀ ਲੱਗੇ ਕੋਰੋਨਾ ਟੀਕਾ

04/09/2021 10:58:51 AM

ਮੁੰਬਈ: ਭਾਰਤ ’ਚ ਇਕ ਵਾਰ ਫਿਰ ਕੋਰੋਨਾ ਕਾਫ਼ੀ ਤੇਜ਼ੀ ਨਾਲ ਫੈਲ ਰਿਹਾ ਹੈ ਅਤੇ ਹੁਣ ਤਾਂ ਇਕ ਦਿਨ ’ਚ ਇਕ ਲੱਖ ਤੋਂ ਜ਼ਿਆਦਾ ਮਾਮਲੇ ਸਾਹਮਣੇ ਆ ਰਹੇ ਹਨ। ਉੱਧਰ 45 ਸਾਲ ਤੋਂ ਜ਼ਿਆਦਾ ਉਮਰ ਦੇ ਲੋਕਾਂ ਨੂੰ ਕੋਰੋਨਾ ਦਾ ਟੀਕਾ ਵੀ ਲਗਾਇਆ ਜਾ ਰਿਹਾ ਹੈ। ਇਸ ਦੌਰਾਨ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਸੋਨੂੰ ਸੂਦ ਨੇ 25 ਸਾਲ ਅਤੇ ਇਸ ਤੋਂ ਜ਼ਿਆਦਾ ਉਮਰ ਵਾਲਿਆਂ ਨੂੰ ਵੀ ਕੋਰੋਨਾ ਦਾ ਟੀਕਾ ਲਗਾਉਣ ਦੀ ਸਰਕਾਰ ਨੂੰ ਅਪੀਲ ਕੀਤੀ ਹੈ। 

PunjabKesari
ਸੋਨੂੰ ਸੂਦ ਨੇ ਆਪਣੇ ਟਵਿਟਰ ਹੈਂਡਲ ’ਤੇ ਲਿਖਿਆ ਕਿ ‘ਮੈਂ ਅਪੀਲ ਕਰਦਾ ਹਾਂ ਕਿ 25 ਸਾਲ ਅਤੇ ਉਸ ਤੋਂ ਉੱਪਰ ਵਾਲਿਆਂ ਨੂੰ ਵੀ ਕੋਰੋਨਾ ਦਾ ਟੀਕਾ ਲਗਾਇਆ ਜਾਵੇ। ਜਿਸ ਤਰ੍ਹਾਂ ਨਾਲ ਮਾਮਲੇ ਵੱਧ ਰਹੇ ਹਨ ਅਤੇ ਇਥੇ ਤੱਕ ਕਿ ਬੱਚੇ ਵੀ ਕੋਰੋਨਾ ਦੀ ਚਪੇਟ ’ਚ ਆ ਰਹੇ ਹਨ, ਸਮਾਂ ਆ ਗਿਆ ਹੈ ਕਿ ਹੁਣ ਸਰਕਾਰ 25 ਸਾਲ ਤੋਂ ਉੱਪਰ ਵਾਲਿਆਂ ਲਈ ਵੀ ਟੀਕਾ ਲਗਾਉਣ ਐਲਾਨ ਕਰ ਦੇਵੇੇ। ਨੌਜਵਾਨਾਂ ’ਚ ਕੋਰੋਨਾ ਦੇ ਜ਼ਿਆਦਾ ਮਾਮਲੇ ਸਾਹਮਣੇ ਆ ਰਹੇ ਹਨ। 

PunjabKesari
ਤੁਹਾਨੂੰ ਦੱਸ ਦੇਈਏ ਕਿ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਸਲਮਾਨ ਖ਼ਾਨ, ਰਜਨੀਕਾਂਤ, ਅਮਿਤਾਭ ਬੱਚਨ, ਰੋਹਿਤ ਸ਼ੈੱਟੀ, ਅਦਾਕਾਰਾ ਮਲਾਇਕਾ ਅਰੋੜਾ, ਸੋਨੂੰ ਸੂਦ, ਅਨੁਰਾਗ ਕਸ਼ਯਪ, ਅਦਾਕਾਰਾ ਸ਼ਰਮਿਲਾ ਟੈਗੋਰ, ਧਰਮਿੰਦਰ, ਰਾਕੇਸ਼ ਰੋਸ਼ਨ, ਅਲਕਾ ਯਾਗਨਿਕ, ਸਤੀਸ਼ ਸ਼ਾਹ, ਅਦਾਕਾਰਾ ਹੇਮਾ ਮਾਲਿਨੀ, ਜਾਨੀ ਲੀਵਰ, ਪਰੇਸ਼ ਰਾਵਲ, ਜਤਿੰਦਰ, ਕਮਲ ਹਾਸਨ, ਮੋਹਨ ਲਾਲ, ਨਾਗਾਜੁਰਨ, ਸ਼ਿਲਪਾ ਸ਼ਿਰੋਡਕਰ ਸਮੇਤ ਤਮਾਮ ਹਸਤੀਆਂ ਕੋਰੋਨਾ ਟੀਕਾ ਲਗਵਾ ਚੁੱਕੀਆਂ ਹਨ।

PunjabKesari
ਜ਼ਿਕਰਯੋਗ ਹੈ ਕਿ ਅਦਾਕਾਰ ਸੋਨੂੰ ਸੂਦ ਨੇ ਬੁੱਧਵਾਰ ਨੂੰ ਪੰਜਾਬ ਦੇ ਅੰਮ੍ਰਿਤਸਰ ਦੇ ਹਸਪਤਾਲ ’ਚੋਂ ਕੋਰੋਨਾ ਟੀਕਾ ਲਗਵਾਇਆ ਸੀ। ਸੋਨੂੰ ਨੇ ਟਵਿਟਰ ਹੈਂਡਲ ’ਤੇ ਲਿਖਿਆ ਸੀ ‘ਮੈਨੂੰ ਅੱਜ ਕੋਰੋਨਾ ਟੀਕਾ ਲੱਗ ਰਿਹਾ ਹੈ। ਹੁਣ ਮੇਰਾ ਦੇਸ਼ ਟੀਕਾ ਲਗਵਾਏ। ਅੱਜ ਤੋਂ ਅਸੀਂ ਸੰਜੀਵਨੀ ਨਾਂ ਦੇ ਨਾਲ ਸਭ ਤੋਂ ਵੱਡਾ ਟੀਕਾਕਰਨ ਅਭਿਐਨ ਸ਼ੁਰੂ ਕੀਤਾ ਹੈ। ਇਹ ਅਭਿਐਨ ਲੋਕਾਂ ’ਚ ਜਾਗਰੂਕਤਾ ਫੈਲਾਏਗਾ ਅਤੇ ਉਨ੍ਹਾਂ ਨੂੰ ਟੀਕਾਕਰਨ ਕਰਵਾਉਣ ਲਈ ਪ੍ਰੇਰਿਤ ਕਰੇਗਾ। 

ਨੋਟ-ਅਦਾਕਾਰ ਸੋਨੂੰ ਸੂਦ ਦੀ ਸਰਕਾਰ ਨੂੰ ਅਪੀਲ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦੱਸੋ।


Aarti dhillon

Content Editor

Related News